ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ 'ਮੇਰੀ ਲਾਲ ਕਾਰ', ਟ੍ਰੈਫਿਕ ਨਿਯਮਾਂ ਬਾਰੇ ਵੀ ਹੋਣਗੇ ਜਾਗਰੂਕ

Sunday, Mar 29, 2026 - 01:00 PM (IST)

ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ 'ਮੇਰੀ ਲਾਲ ਕਾਰ', ਟ੍ਰੈਫਿਕ ਨਿਯਮਾਂ ਬਾਰੇ ਵੀ ਹੋਣਗੇ ਜਾਗਰੂਕ

ਜਲੰਧਰ (ਵੈੱਬ ਡੈਸਕ)- ਬੱਚਿਆਂ ਦੇ ਮਨੋਰੰਜਨ ਲਈ ਬਣਾਏ ਗਏ 'ਪਿੰਕੂ ਟੀ. ਵੀ' ਵੱਲੋਂ ਇਕ ਬਹੁਤ ਹੀ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ। ਮੇਰੀ ਲਾਲ ਕਾਰ ਦੇ ਨਾਂ ਦੀ ਜਾਰੀ ਕੀਤੀ ਗਈ ਵੀਡੀਓ ਜਿੱਥੇ ਬੱਚਿਆਂ ਵਿਚ ਖਿੱਚ ਦਾ ਕੇਂਦਰ ਬਣੀ ਹੋਈ ਹੈ, ਉਥੇ ਹੀ ਵੀਡੀਓ ਰਾਹੀਂ ਟ੍ਰੈਫਿਕ ਨਿਯਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ ਹੈ। ਇਸ ਵੀਡੀਓ 'ਚ ਇਕ ਸੁੰਦਰ ਲਾਲ ਰੰਗ ਦੀ ਕਾਰ ਦੀਆਂ ਵਿਸ਼ੇਸ਼ਤਾਵਾਂ ਅਤੇ ਉਸ ਨੂੰ ਚਲਾਉਣ ਦੇ ਅਨੁਭਵ ਨੂੰ ਬੜੇ ਹੀ ਰੋਚਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ: ਸਿਆਸਤ 'ਚ ਵੱਡੀ ਹਲਚਲ! ਸ਼ਾਹਕੋਟ ਹਲਕੇ 'ਚ ਅਕਾਲੀ ਦਲ ਦੀ ਰੈਲੀ ਮਗਰੋਂ ਛਿੜੀ ਨਵੀਂ ਚਰਚਾ

PunjabKesari

ਵੀਡੀਓ 'ਚ ਕਾਰ ਚਲਾਉਣ ਤੋਂ ਪਹਿਲਾਂ ਸੁਰੱਖਿਆ ਲਈ ਸੀਟ ਬੈਲਟ ਲਗਾਉਣ ਅਤੇ ਚਾਬੀ ਨਾਲ ਕਾਰ ਨੂੰ ਸਟਾਰਟ ਕਰਨ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਬੱਚਿਆਂ ਨੂੰ ਸੜਕੀ ਨਿਯਮਾਂ ਬਾਰੇ ਜਾਗਰੂਕ ਕਰਦਿਆਂ ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਰੈੱਡ ਲਾਈਟ ਹੋਣ 'ਤੇ ਬ੍ਰੇਕ ਮਾਰ ਕੇ ਰੁਕਣਾ ਚਾਹੀਦਾ ਹੈ ਅਤੇ ਗ੍ਰੀਨ ਲਾਈਟ ਹੋਣ 'ਤੇ ਦੋਬਾਰਾ ਗੱਡੀ ਚਲਾ ਕੇ ਸਫ਼ਰ ਸ਼ੁਰੂ ਕਰਨਾ ਹੈ। ਇਸ ਤੋਂ ਇਲਾਵਾ ਕਾਰ ਦੇ ਸਟੀਅਰਿੰਗ ਨੂੰ ਘੁਮਾਉਣਾ, ਰੇਸ ਦੇਣਾ ਅਤੇ ਵਾਰ-ਵਾਰ ਹਾਰਨ ਵਜਾਉਣ ਵਰਗੀਆਂ ਗੱਲਾਂ ਰਾਹੀਂ ਬੱਚਿਆਂ ਨੂੰ ਸਿਖਾਉਣ ਦੇ ਨਾਲ-ਨਾਲ ਉਨ੍ਹਾਂ ਦਾ ਮਨੋਰੰਜਨ ਵੀ ਕੀਤਾ ਗਿਆ ਹੈ।

 

ਜ਼ਿਕਰਯੋਗ ਹੈ ਕਿ 'ਪਿੰਕੂ-ਟੀ. ਵੀ' ਇਕ ਪੰਜਾਬੀ-ਭਾਸ਼ਾ ਵਾਲਾ ਬੱਚਿਆਂ ਲਈ ਸਮਰਪਿਤ ਪਹਿਲਾ 3-ਡੀ ਐਨੀਮੇਸ਼ਨ ਯੂ-ਟਿਊਬ ਚੈਨਲ ਹੈ, ਜੋਕਿ ਰੰਗ-ਬਿਰੰਗੇ ਐਨੀਮੇਟਿਡ ਵੀਡੀਓਜ਼, ਦਿਲਚਸਪ ਕਹਾਣੀਆਂ, ਰਾਈਮਸ ਅਤੇ ਨੈਤਿਕ ਸਿੱਖਿਆ ਵਾਲੀ ਸਮੱਗਰੀਆਂ ਰਾਹੀਂ ਬੱਚਿਆਂ ਨੂੰ ਮਨੋਰੰਜਨ ਅਤੇ ਸਿੱਖਿਆ ਦੋਹਾਂ ਦਾ ਪ੍ਰਦਾਨ ਕਰਦਾ ਹੈ। ਇਸ ਦੀਆਂ ਵੀਡੀਓਜ਼ 'ਚ ਅਕਸਰ ਪੰਜਾਬੀ ਲੋਕ-ਕਹਾਣੀਆਂ, ਨੈਤਿਕ ਪਾਠ ਅਤੇ ਦਿਲਚਸਪ ਗੱਲਾਂ ਵੇਖਣ ਨੂੰ ਮਿਲਦੀਆਂ ਹਨ, ਜੋ ਬੱਚਿਆਂ ਦੀ ਸੋਚ ਨੂੰ ਉਤਸ਼ਾਹਤ ਕਰਦੀਆਂ ਹਨ।

PunjabKesari

ਚੈਨਲ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਨਾ, ਉਨ੍ਹਾਂ ਨੂੰ ਚੰਗੀਆਂ ਆਦਤਾਂ ਅਤੇ ਨੈਤਿਕ ਮੁੱਲਾਂ ਦੀ ਸਿੱਖਿਆ ਦੇਣਾ ਅਤੇ ਉਨ੍ਹਾਂ ਦੀ ਕਲਪਨਾ-ਸ਼ਕਤੀ ਨੂੰ ਵਧਾ ਦੇਣਾ ਸ਼ਾਮਲ ਹੈ। ਇਸ ਦੀ ਸਮੱਗਰੀ ਵੇਖ ਕੇ ਬੱਚੇ, ਦੋਸਤੀ, ਸੱਚਾਈ, ਸਹਿਯੋਗ ਵਰਗੇ ਗੁਣਾਂ ਨੂੰ ਅਪਣਾ ਸਕਦੇ ਹਨ ਅਤੇ ਚੰਗੀ ਸੋਚ ਵਾਲੀਆਂ ਕਈ ਤਰ੍ਹਾਂ ਦੀਆਂ ਨਵੀਆਂ ਗੱਲਾਂ ਨੂੰ ਸਿੱਖ ਸਕਦੇ ਹਨ।  ਮਾਪਿਆਂ ਵੱਲੋਂ ਵੀ ਅਜਿਹੇ ਚੈਨਲਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਕਿਉਂਕਿ ਇਹ ਬੱਚਿਆਂ ਨੂੰ ਸੁਰੱਖਿਅਤ ਅਤੇ ਸਕਾਰਾਤਮਕ ਸਮੱਗਰੀ ਪ੍ਰਦਾਨ ਕਰਦੇ ਹਨ। ਪਿੰਕੂ ਟੀ. ਵੀ. ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੇ ਡਿਜੀਟਲ ਸਿੱਖਿਆ ਦੇ ਖੇਤਰ ਵਿੱਚ ਹੋਰ ਵੀ ਨਵੇਂ ਪ੍ਰਯੋਗ ਕਰਨ ਦੀ ਤਿਆਰੀ ਵਿੱਚ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 48 ਘੰਟੇ ਅਹਿਮ! ਮੌਸਮ ਦੀ 1 ਅਪ੍ਰੈਲ ਤੱਕ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ Alert

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News