ਵਿਆਹ ਵਾਲੇ ਦਿਨ ਇੰਤਜ਼ਾਰ ਕਰਦੀ ਰਹਿ ਗਈ ਲਾੜੀ, ਪਿਆਰ ਦੀਆਂ ਪੀਂਘਾਂ ਪਾਉਣ ਵਾਲਾ ਦੇ ਗਿਆ ਧੋਖਾ
Tuesday, Mar 31, 2026 - 04:03 PM (IST)
ਜ਼ੀਰਕਪੁਰ (ਅਵਤਾਰ ਧੀਮਾਨ, ਅਸ਼ਵਨੀ) : ਜ਼ੀਰਕਪੁਰ 'ਚ ਵਿਆਹ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਵੱਲੋਂ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਅਤੇ ਵਿਆਹ ਦੀ ਤਾਰੀਖ਼ ਨਿਰਧਾਰਤ ਕਰਕੇ ਨਾ ਪੁੱਜਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕੁੜੀ ਦੀ ਸ਼ਿਕਾਇਤ ’ਤੇ ਜ਼ੀਰਕਪੁਰ ਪੁਲਸ ਨੇ ਖ਼ੁਦ ਨੂੰ ਫ਼ੌਜੀ ਕਰਨਲ ਦੱਸਣ ਵਾਲੇ ਨੌਜਵਾਨ ਨਿਸ਼ਾਨ ਸਿੰਘ ਚਾਹਲ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਸਤੰਬਰ 2025 'ਚ ਪੀੜਤਾ ਨੇ ਜ਼ੀਰਕਪੁਰ ਤੋਂ ਸ਼ਿਮਲਾ ਜਾਣ ਲਈ ਇੱਕ ਕੈਬ ਬੁੱਕ ਕੀਤੀ ਸੀ, ਜਿਸ ਨੂੰ ਉਕਤ ਨਿਸ਼ਾਨ ਸਿੰਘ ਨਾਮਕ ਨੌਜਵਾਨ ਚਲਾ ਰਿਹਾ ਸੀ। ਸ਼ਿਮਲਾ ਪਹੁੰਚਣ ਤੋਂ ਬਾਅਦ ਉਸ ਦਾ ਕੁੱਝ ਸਮਾਨ ਗੱਡੀ 'ਚ ਹੀ ਰਹਿ ਗਿਆ ਸੀ। ਅਕਤੂਬਰ 2025 'ਚ ਜਦੋਂ ਉਸ ਨੇ ਆਪਣਾ ਸਮਾਨ ਵਾਪਸ ਮੰਗਿਆ ਤਾਂ ਮੁਲਜ਼ਮ ਨੇ ਉਸ ਨੂੰ ਕਿਹਾ ਕਿ ਜਦੋਂ ਉਹ ਚੰਡੀਗੜ੍ਹ ਆਵੇਗਾ ਤਾਂ ਉਸ ਦਾ ਸਮਾਨ ਵਾਪਸ ਕਰ ਦੇਵੇਗਾ।
ਇਹ ਵੀ ਪੜ੍ਹੋ : ਡੇਰਾਬੱਸੀ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ : ਮੁੰਡੇ ਨੂੰ ਘਰੋਂ ਅਗਵਾ ਕਰਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼
ਬਾਅਦ 'ਚ ਨਵੰਬਰ 2025 'ਚ ਉਸ ਨੇ ਪੀੜਤਾ ਨੂੰ ਸ਼ਿਮਲਾ ਬੁਲਾ ਕੇ ਆਪਣਾ ਸਮਾਨ ਲੈ ਜਾਣ ਦੀ ਗੱਲ ਕਹੀ ਅਤੇ ਜਦੋਂ ਪੀੜਤ ਕੁੜੀਆਪਣਾ ਸਮਾਨ ਲੈਣ ਲਈ ਸ਼ਿਮਲੇ ਪੁੱਜੀ ਤਾਂ ਨਿਸ਼ਾਨ ਸਿੰਘ ਨੇ ਉਸ ਨਾਲ ਵਿਆਹ ਕਰਵਾਉਣ ਦੀ ਇੱਛਾ ਜਤਾਈ। ਵਿਆਹ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਦੋਸ਼ੀ ਲਗਾਤਾਰ ਕੁੜੀ ਦੇ ਫਲੈਟ 'ਤੇ ਆ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਦੋਹਾਂ ਵੱਲੋਂ ਵਿਆਹ ਲਈ 25 ਮਾਰਚ 2026 ਦੀ ਤਾਰੀਖ਼ ਨਿਰਧਾਰਿਤ ਕੀਤੀ ਗਈ ਸੀ ਪਰ ਨਿਰਧਾਰਿਤ ਦਿਨ ਮੁਲਜ਼ਮ ਵਿਆਹ ਲਈ ਨਹੀਂ ਪਹੁੰਚਿਆ।
ਇਹ ਵੀ ਪੜ੍ਹੋ : ਬਠਿੰਡਾ 'ਚ ਦਵਿੰਦਰ ਨੱਤ ਖ਼ੁਦਕੁਸ਼ੀ ਮਾਮਲੇ 'ਚ ਵੱਡੀ ਕਾਰਵਾਈ, 3 ਬਿਲਡਰਾਂ ਖ਼ਿਲਾਫ਼ LOC ਜਾਰੀ
ਇਸ ਤੋਂ ਬਾਅਦ ਪੀੜਤਾ ਨੂੰ ਧੋਖੇ ਦਾ ਅਹਿਸਾਸ ਹੋਇਆ ਅਤੇ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਮੁਲਜ਼ਮ ਖ਼ੁਦ ਨੂੰ ਫ਼ੌਜ 'ਚ ਕਰਨਲ ਅਹੁਦੇ 'ਤੇਸ਼ਿਮਲਾ ਵਿਖੇ ਤਾਇਨਾਤ ਦੱਸਦਾ ਸੀ। ਜੇਕਰ ਉਹ ਵਾਕਈ ਫ਼ੌਜ 'ਚ ਕਰਨਲ ਹੈ ਤਾਂ ਫਿਰ ਉਸ ਨੂੰ ਟੈਕਸੀ ਚਲਾਉਣ ਦੀ ਕੀ ਲੋੜ ਪਈ, ਇਹ ਵੀ ਹੁਣ ਜਾਂਚ ਦਾ ਵਿਸ਼ਾ ਬਣ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਤਲਾਸ਼ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
