ਬ੍ਰੇਬੋਰਨ ਸਟੇਡੀਅਮ ''ਚ ਇਹ ਰਿਕਾਰਡ ਬਣਾਉਣ ਤੋਂ ਖੁੰਝੇ ਧੋਨੀ

10/30/2018 12:14:09 PM

ਨਵੀਂ ਦਿੱਲੀ— ਟੀਮ ਇੰਡੀਆ ਨੇ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਖੇਡੀ ਗਈ ਸੀਰੀਜ਼ 'ਚ ਚੌਥੇ ਵਨ-ਡੇ 'ਚ ਵੈਸਟਇੰਡੀਜ਼ ਨੂੰ 224 ਦੌੜਾਂ ਦੇ ਅੰਤਰ ਨਾਲ ਹਰਾਇਆ, ਜੋ ਕਿ ਵੈਸਟਇੰਡੀਜ਼ ਖਿਲਾਫ ਉਸ ਦੀ ਸਭ ਤੋਂ ਵੱਡੀ ਜਿੱਤ ਸੀ। ਜਦਕਿ 15 ਗੇਂਦਾਂ 'ਤੇ ਚੌਕਿਆਂ ਦੀ ਮਦਦ ਨਾਲ 23 ਦੌੜਾਂ ਬਣਾ ਕੇ ਆਊਟ ਹੋਣ ਵਾਲੇ ਟੀਮ ਦੇ ਸੀਨੀਅਰ ਖਿਡਾਰੀ ਧੋਨੀ ਦੇ ਖਰਾਬ ਫਾਰਮ ਦਾ ਦੌਰ ਅਜੇ ਵੀ ਜਾਰੀ ਹੈ। ਇਸ ਵਜ੍ਹਾ ਨਾਲ ਉਨ੍ਹਾਂ ਦੀ ਅਲੋਚਨਾ ਹੋ ਰਹੀ ਹੈ। ਹਾਲਾਂਕਿ ਉਹ ਇਸ ਦੌਰਾਨ ਭਾਰਤ ਲਈ ਵਨ-ਡੇ ਕ੍ਰਿਕਟ 'ਚ  ਸਿਰਫ 1 ਦੌੜ ਨਾਲ 10 ਹਜ਼ਾਰ ਦੌੜਾਂ ਬਣਾਉਣ ਤੋਂ ਖੁੰਝ ਗਏ।
PunjabKesari
ਟੀਮ ਇੰਡੀਆ ਲਈ ਖੇਡਦੇ ਹੋਏ ਵਨ-ਡੇ 'ਚ ਧੋਨੀ ਨੇ 9,999 ਦੌੜਾਂ ਬਣਾਈਆਂ ਹਨ, ਜਿਸ 'ਚ 9 ਸੈਂਕੜੇ ਅਤੇ 67 ਅਰਧਸੈਂਕੜੇ ਸ਼ਾਮਲ ਹਨ, ਜਦਕਿ ਇਸ ਦੌਰਾਨ ਉਨ੍ਹਾਂ ਦਾ ਔਸਤ 49.74 ਰਿਹਾ। 
PunjabKesari
ਹਾਲਾਂਕਿ ਮਹਿੰਦਰ ਸਿੰਘ ਧੋਨੀ ਵਨ-ਡੇ 'ਚ 10 ਹਜ਼ਾਰ ਦੌੜਾਂ ਪੂਰੀਆ ਕਰ ਚੁੱਕੇ ਹਨ। ਉਨ੍ਹਾਂ ਦੀਆਂ ਕੁਲ 10,173 ਦੌੜਾਂ ਹਨ । ਉਨ੍ਹਾਂ ਨੇ 2007 'ਚ ਅਫਰੀਕਾ ਇਲੈਵਨ ਖਿਲਾਫ ਏਸ਼ੀਆਈ ਇਲੈਵਨ ਲਈ 3 ਮੈਚਾਂ ਦੀ ਸੀਰੀਜ਼ 'ਚ 174 ਦੌੜਾਂ ਬਣਾਈਆਂ ਸਨ।
PunjabKesari
ਧੋਨੀ ਤੋਂ ਪਹਿਲਾਂ ਭਾਰਤ ਲਈ ਵਨ-ਡੇ ਕਿਕ੍ਰਟ 'ਚ ਸਚਿਨ ਤਦੁਲਕਰ (18426), ਸੌਰਵ ਗਾਂਗਲੀ (11221), ਰਾਹੁਲ ਦ੍ਰਵਿੜ(10768) ਅਤੇ ਵਿਰਾਟ ਕੋਹਲੀ  (10199) ਦੌੜਾਂ ਬਣਾ ਚੁੱਕੇ ਹਨ।


Related News