ਜਾਣੋ ਕੌਣ ਰਿਹਾ ਸਭ ਤੋਂ ਲੰਬੇ ਸਮੇਂ ਤੱਕ ਕੇਂਦਰੀ ਮੰਤਰੀ, ਅੱਜ ਤੱਕ ਨਹੀਂ ਟੁੱਟਿਆ ਰਿਕਾਰਡ

Wednesday, Jun 12, 2024 - 01:36 PM (IST)

ਨਵੀਂ ਦਿੱਲੀ- ਕੇਂਦਰ ਵਿਚ ਮੋਦੀ ਸਰਕਾਰ ਤੀਜੀ ਵਾਰ ਸੱਤਾ 'ਚ ਆ ਗਈ ਹੈ ਅਤੇ ਕੈਬਨਿਟ ਦਾ ਗਠਨ ਵੀ ਹੋ ਗਿਆ ਹੈ। ਕਈ ਮੰਤਰੀਆਂ ਨੇ ਦੂਜੀ ਪਾਰੀ ਲਈ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ ਪਰ ਹੁਣ ਤੱਕ ਦੇਸ਼ ਵਿਚ ਸਭ ਤੋਂ ਲੰਬੇ ਸਮੇਂ ਤੱਕ ਕੇਂਦਰੀ ਮੰਤਰੀ ਰਹੇ ਸਵਰਣ ਸਿੰਘ ਦੇ ਰਿਕਾਰਡ ਨੂੰ ਕੋਈ ਨਹੀਂ ਤੋੜ ਸਕਿਆ ਹੈ। ਉਨ੍ਹਾਂ ਨੂੰ 13 ਮਈ 1952 ਨੂੰ ਜਵਾਹਰ ਲਾਲ ਨਹਿਰੂ ਨੇ ਕੇਂਦਰੀ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਸੀ। ਉਸ ਤੋਂ ਬਾਅਦ ਸਵਰਣ ਸਿੰਘ ਨੇ ਕੇਂਦਰ ਵਿਚ 23 ਸਾਲਾਂ ਤੱਕ ਕੈਬਨਿਟ ਮੰਤਰੀ ਦੇ ਰੂਪ 'ਚ ਕੰਮ ਕੀਤਾ। ਉਹ ਆਪਣੀ ਪ੍ਰਭਾਵੀ ਬਹਿਸ ਅਤੇ ਗੱਲਬਾਤ ਕੌਸ਼ਲ ਲਈ ਜਾਣੇ ਜਾਂਦੇ ਸਨ ਅਤੇ ਕਈ ਭਾਸ਼ਾਵਾਂ ਦੇ ਜਾਣਕਾਰ ਸਨ। 

ਇਹ ਵੀ ਪੜ੍ਹੋ- ਕਦੇ ਸਾਈਕਲਾਂ ਨੂੰ ਪੰਕਚਰ ਲਾਉਂਦੇ ਸਨ ਵਰਿੰਦਰ ਕੁਮਾਰ ਖਟੀਕ, ਹੁਣ ਮੋਦੀ ਸਰਕਾਰ 3.0 'ਚ ਬਣੇ ਕੇਂਦਰੀ ਮੰਤਰੀ

ਸਵਰਣ ਸਿੰਘ ਦੇ ਨਾਂ ਭਾਰਤ 'ਚ ਸਭ ਤੋਂ ਲੰਬੇ ਸਮੇਂ ਤੱਕ ਕੇਂਦਰੀ ਕੈਬਨਿਟ ਮੰਤਰੀ ਰਹਿਣ ਦਾ ਰਿਕਾਰਡ ਹੈ। ਹਾਲਾਂਕਿ ਬਾਬੂ ਜਗਜੀਵਨ ਰਾਮ ਦਾ ਨਾਂ ਕੈਬਨਿਟ ਮੰਤਰੀ ਦੇ ਰੂਪ ’ਚ ਵੱਧ ਤੋਂ ਵੱਧ ਮਿਆਦ ਤੱਕ, ਭਾਵ ਲੱਗਭਗ 30 ਸਾਲਾਂ ਤੱਕ ਰਹਿਣ ਦਾ ਰਿਕਾਰਡ ਹੈ ਪਰ ਸਵਰਣ ਸਿੰਘ ਦੇ ਨਾਂ ਲਗਾਤਾਰ 23 ਸਾਲ ਕੈਬਨਿਟ ਮੰਤਰੀ ਰਹਿਣ ਦਾ ਰਿਕਾਰਡ ਹੈ। ਸਵਰਣ ਸਿੰਘ ਭਾਰਤ ਦੇ ਵਿਦੇਸ਼ ਮੰਤਰੀ ਵਜੋਂ ਆਪਣੇ ਕਾਰਜਕਾਲ ਲਈ ਵਿਸ਼ੇਸ਼ ਤੌਰ ’ਤੇ ਮਸ਼ਹੂਰ ਹਨ।  ਇਸ ਤੋਂ ਇਲਾਵਾ ਉਹ ਦੋ ਵਾਰ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣੇ। ਪਹਿਲੀ ਵਾਰ 1969 ਵਿਚ ਅਤੇ ਫਿਰ 1978 ਵਿਚ।

ਇਹ ਵੀ ਪੜ੍ਹੋ- ਤੀਜੀ ਵਾਰ ਲਗਾਤਾਰ PM ਬਣਨ ਦਾ ਖਿਤਾਬ ਮੋਦੀ ਦੇ ਨਾਂ, ਦੇਸ਼ ’ਚ ਨਹਿਰੂ ਤੋਂ ਬਾਅਦ ਬਣੇ ਦੂਜੇ ਅਜਿਹੇ ਨੇਤ

ਦੱਸ ਦੇਈਏ ਕਿ ਸਰਦਾਰ ਸਵਰਨ ਸਿੰਘ 1952 ਤੋਂ 1975 ਤੱਕ ਲਗਾਤਾਰ ਕੇਂਦਰ ਵਿੱਚ ਕੈਬਨਿਟ ਮੰਤਰੀ ਰਹੇ। ਉਨ੍ਹਾਂ ਦੇ ਨਾਂ ਸਭ ਤੋਂ ਲੰਬੇ ਸਮੇਂ ਤੱਕ ਕੈਬਨਿਟ ਮੰਤਰੀ ਰਹਿਣ ਦਾ ਰਿਕਾਰਡ ਦਰਜ ਹੈ। ਇਸ ਦੌਰਾਨ ਉਨ੍ਹਾਂ ਨੇ ਦੋ ਵਾਰ ਵਿਦੇਸ਼ ਮੰਤਰਾਲੇ ਦਾ ਚਾਰਜ ਸੰਭਾਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਰੇਲਵੇ ਤੋਂ ਲੈ ਕੇ ਰੱਖਿਆ ਤੱਕ ਵੱਖ-ਵੱਖ ਮੰਤਰਾਲਿਆਂ ਦਾ ਚਾਰਜ ਸੰਭਾਲਿਆ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਲੈਕਚਰਾਰ ਅਤੇ ਵਕੀਲ ਵੀ ਸਨ।

ਇਹ ਵੀ ਪੜ੍ਹੋ- ਜਾਣੋ ਕੌਣ ਹਨ ਉਹ 7 ਮਹਿਲਾ ਮੰਤਰੀ, ਜਿਨ੍ਹਾਂ ਨੂੰ ਮੋਦੀ ਕੈਬਨਿਟ 'ਚ ਮਿਲੀ ਥਾਂ

ਸਵਰਣ ਸਿੰਘ ਨੇ ਕਿਹੜੇ-ਕਿਹੜੇ ਮੰਤਰਾਲਿਆਂ ਨੂੰ ਸੰਭਾਲਿਆ, ਜਾਣੋ

ਕੰਮ, ਰਿਹਾਇਸ਼ ਅਤੇ ਸਪਲਾਈ -1952-1957
ਸਟੀਲ ਦੀਆਂ ਖਾਣਾਂ ਅਤੇ ਬਾਲਣ -1957-1962
ਖੇਤੀਬਾੜੀ ਮੰਤਰਾਲਾ - 1963-1964
ਰੇਲ ਮੰਤਰਾਲਾ - 1962-1963
ਵਿਦੇਸ਼ ਮੰਤਰਾਲੇ - 1964-1966
ਰੱਖਿਆ ਮੰਤਰਾਲਾ - 1966-1970
ਵਿਦੇਸ਼ ਮੰਤਰਾਲੇ -1970-1974
ਰੱਖਿਆ ਮੰਤਰਾਲਾ - 1974-1976

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News