15 ਸਾਲਾਂ ’ਚ 25 ਫੀਸਦੀ ਵਧੇ ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰ, ਕਰੋੜਪਤੀ ਦੁੱਗਣੇ ਹੋਏ

05/30/2024 10:20:26 AM

ਨੈਸ਼ਨਲ ਡੈਸਕ- ਦੇਸ਼ ਦੀ ਸਿਆਸਤ ’ਚ ਅਪਰਾਧੀਆਂ ਅਤੇ ਪੈਸਿਆਂ ਦਾ ਦਬਦਬਾ ਲਗਾਤਾਰ ਵਧਦਾ ਜਾ ਰਿਹਾ ਹੈ। ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮ (ਏ. ਡੀ. ਆਰ.) ਦੀ ਰਿਪੋਰਟ ’ਚ 18ਵੀਆਂ ਲੋਕ ਸਭਾ ਚੋਣਾਂ ਲਈ ਮੈਦਾਨ ’ਚ ਉਤਰੇ 8360 ਉਮੀਦਵਾਰਾਂ ’ਚੋਂ 8337 ਉਮੀਦਵਾਰਾਂ ਵੱਲੋਂ ਦਿੱਤੇ ਗਏ ਹਲਫਨਾਮਿਆਂ ਦੇ ਮੁਲਾਂਕਣ ’ਚ ਇਹ ਚਿੰਤਾਜਨਕ ਵਿਸ਼ਲੇਸ਼ਣ ਸਾਹਮਣੇ ਆਇਆ ਹੈ। ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ 1643 ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਇਨ੍ਹਾਂ ’ਚੋਂ 1191 ਉਮੀਦਵਾਰਾਂ ਨੇ ਆਪਣੇ ਵਿਰੁੱਧ ਗੰਭੀਰ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ। ਇਸੇ ਤਰ੍ਹਾਂ ਇਨ੍ਹਾਂ ਚੋਣਾਂ ਵਿਚ ਕਿਸਮਤ ਅਜ਼ਮਾ ਰਹੇ 2572 ਉਮੀਦਵਾਰ ਕਰੋੜਪਤੀ ਹਨ। 

ਇਹ ਵੀ ਪੜ੍ਹੋ- ਦਿੱਲੀ 'ਚ ਗਰਮੀ ਨੇ ਤੋੜੇ ਸਾਰੇ ਰਿਕਾਰਡ, 52 ਡਿਗਰੀ ਦੇ ਪਾਰ ਪੁੱਜਾ ਤਾਪਮਾਨ

ਪਿਛਲੀਆਂ ਚੋਣਾਂ ਦੌਰਾਨ 1500 ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਸਨ, ਜਦਕਿ 1070 ਉਮੀਦਵਾਰ ਗੰਭੀਰ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਸਨ ਅਤੇ 2297 ਉਮੀਦਵਾਰ ਕਰੋੜਪਤੀ ਸਨ। ਇਸ ਚੋਣ ਵਿਚ ਲੜ ਰਹੇ ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰਾਂ ਦੀ ਜੇਕਰ 2009 ਦੀਆਂ ਚੋਣਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਵਿਚ 25 ਫੀਸਦੀ ਦਾ ਵਾਧਾ ਹੋਇਆ ਹੈ। ਸਾਲ 2009 ਦੀਆਂ ਚੋਣਾਂ ਲੜਨ ਵਾਲੇ 7810 ਉਮੀਦਵਾਰਾਂ ’ਚੋਂ 1158 (15 ਫੀਸਦੀ) ਵਿਰੁੱਧ ਅਪਰਾਧਿਕ ਮਾਮਲੇ ਦਰਜ ਸਨ, ਜਦਕਿ ਕਰੋੜਪਤੀ ਉਮੀਦਵਾਰਾਂ ਦੀ ਗਿਣਤੀ 2009 ਦੀਆਂ ਚੋਣਾਂ ਦੇ ਮੁਕਾਬਲੇ ਦੁੱਗਣੀ ਹੋ ਗਈ ਹੈ। 2009 ਦੀਆਂ ਚੋਣਾਂ ਵਿਚ 7810 ਉਮੀਦਵਾਰਾਂ ’ਚੋਂ 1249 ਉਮੀਦਵਾਰ (16 ਫੀਸਦੀ) ਕਰੋੜਪਤੀ ਸਨ, ਜਦਕਿ ਇਸ ਚੋਣ ਦੇ 31 ਫੀਸਦੀ ਉਮੀਦਵਾਰ ਕਰੋੜਪਤੀ ਹਨ।

ਇਹ ਵੀ ਪੜ੍ਹੋ-  ਸ਼ਖ਼ਸ ਨਾਲ ਇੰਨੀ ਬੇਰਹਿਮੀ! ਪਹਿਲਾਂ ਪਿਸ਼ਾਬ ਪਿਲਾਇਆ ਫਿਰ ਜੁੱਤੀਆਂ ਦਾ ਹਾਰ ਗਲ਼ 'ਚ ਪਾ ਕੇ ਪਿੰਡ 'ਚ ਘੁਮਾਇਆ

ਇਨ੍ਹਾਂ ਚੋਣਾਂ ’ਚ 2638 (32 ਫੀਸਦੀ) ਉਮੀਦਵਾਰਾਂ ਦੀ ਔਸਤ ਜਾਇਦਾਦ 10 ਲੱਖ ਰੁਪਏ ਤੋਂ ਘੱਟ ਹੈ, ਜਦਕਿ 2195 (26 ਫੀਸਦੀ) ਉਮੀਦਵਾਰਾਂ ਨੇ 10 ਲੱਖ ਤੋਂ 50 ਲੱਖ ਰੁਪਏ ਤੱਕ ਦੀ ਜਾਇਦਾਦ ਦੱਸੀ ਹੈ। 1729 (21 ਫੀਸਦੀ) ਉਮੀਦਵਾਰਾਂ ਕੋਲ 50 ਲੱਖ ਤੋਂ 2 ਕਰੋੜ ਰੁਪਏ ਦੀ ਜਾਇਦਾਦ ਹੈ, ਜਦਕਿ 757 (9 ਫੀਸਦੀ) ਉਮੀਦਵਾਰਾਂ ਕੋਲ 2 ਤੋਂ 5 ਕਰੋੜ ਰੁਪਏ ਦੀ ਜਾਇਦਾਦ ਹੈ। 1018 (12ਫੀਸਦੀ) ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਦੀ ਜਾਇਦਾਦ 5 ਕਰੋੜ ਰੁਪਏ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ- ਦਿੱਲੀ 'ਚ ਗਰਮੀ ਦਾ ਕਹਿਰ; LG ਦਾ ਵੱਡਾ ਫ਼ੈਸਲਾ, ਦੁਪਹਿਰ 12 ਤੋਂ 3 ਵਜੇ ਤੱਕ ਕੰਮ ਨਹੀਂ ਕਰਨਗੇ ਮਜ਼ਦੂਰ

ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਦੇਣ ਦੇ ਮਾਮਲੇ ’ਚ ਖੇਤਰੀ ਪਾਰਟੀਆਂ ਅੱਗੇ ਨਜ਼ਰ ਆ ਰਹੀਆਂ ਹਨ। ਖੇਤਰੀ ਪਾਰਟੀਆਂ ਨੇ ਕੁੱਲ 532 ਉਮੀਦਵਾਰ ਖੜ੍ਹੇ ਕੀਤੇ ਹਨ, ਜਿਨ੍ਹਾਂ ’ਚੋਂ 249 (47 ਫੀਸਦੀ) ਖਿਲਾਫ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਰਾਸ਼ਟਰੀ ਪਾਰਟੀਆਂ ਵੱਲੋਂ ਮੈਦਾਨ ’ਚ ਉਤਾਰੇ ਗਏ 1333 ਉਮੀਦਵਾਰਾਂ ’ਚੋਂ 443 (33 ਫੀਸਦੀ) ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। 2580 ਉਮੀਦਵਾਰਾਂ ’ਚੋਂ 401 (16 ਫੀਸਦੀ) ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ, ਜਦਕਿ 3915 ਆਜ਼ਾਦ ਉਮੀਦਵਾਰਾਂ ’ਚੋਂ 550 (14 ਫੀਸਦੀ) ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News