ਜਲੰਧਰ ''ਚ ''ਆਪ''-ਭਾਜਪਾ ਉਮੀਦਵਾਰ ਆਪਣੇ ਗ੍ਰਹਿ ਹਲਕੇ ''ਚ ਹਾਰੇ, ਕਾਂਗਰਸ ਦੀ ਰਿਕਾਰਡ ਜਿੱਤ

06/05/2024 6:56:41 PM

ਜਲੰਧਰ- ਲੋਕ ਸਭਾ ਹਲਕਾ ਜਲੰਧਰ ਦੀ ਸੀਟ ਤੋਂ ਚਰਨਜੀਤ ਸਿੰਘ ਚੰਨੀ ਨੇ 1,75,993 ਵੋਟਾਂ ਦੇ ਵੱਡੇ ਫਰਕ ਨਾਲ ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਭਾਜਪਾ ਇਸ ਵਾਰ ਦੂਜੇ ਨੰਬਰ ਦੀ ਪਾਰਟੀ ਰਹੀ ਹੈ ਅਤੇ ਆਮ ਆਦਮੀ ਪਾਰਟੀ ਪਹਿਲੇ ਸਥਾਨ ਤੋਂ ਖਿਸਕ ਕੇ ਤੀਜੇ ਸਥਾਨ 'ਤੇ ਆ ਗਈ ਹੈ। ਦੇਸ਼ ਦੀ ਆਜ਼ਾਦੀ ਮਗਰੋਂ ਜਲੰਧਰ ਜ਼ਿਲ੍ਹੇ ਵਿਚ ਚੋਣਾਂ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਨੇ ਇੰਨੀਆਂ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਉਥੇ ਹੀ ਦਲ ਬਦਲ ਕੇ ਆਏ ਉਮੀਦਵਾਰਾਂ ਨੂੰ ਜਲੰਧਰ ਦੀ ਜਨਤਾ ਨੇ ਨਕਾਰ ਦਿੱਤਾ ਹੈ ਕਿਉਂਕਿ ਭਾਜਪਾ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਰੋਧੀ ਪਾਰਟੀਆਂ ਵਿਚੋਂ ਲਿਆਂਦੇ ਗਏ ਸਨ। ਇਸ ਦਾ ਫਾਇਦਾ ਕਾਂਗਰਸ ਨੂੰ ਮਿਲਿਆ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਜਲੰਧਰ ਸਣੇ ਇਨ੍ਹਾਂ 5 ਸੀਟਾਂ 'ਤੇ ਹੋਣਗੀਆਂ ਜ਼ਿਮਨੀ ਚੋਣਾਂ, ਪੜ੍ਹੋ ਪੂਰਾ ਵੇਰਵਾ

ਭਾਜਪਾ ਦੇ ਸੁਸ਼ੀਲ ਰਿੰਕੂ ਜਲੰਧਰ ਵੈਸਟ ਹਲਕਾ ਅਤੇ ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਨੂੰ ਆਦਮਪੁਰ ਹਲਕੇ ਵਿਚ ਕਾਫ਼ੀ ਪਕੜ ਰੱਖਦੇ ਹਨ। ਦੋਵੇਂ ਉਕਤ ਹਲਕਿਆਂ ਵਿਚੋਂ ਵਿਧਾਇਕ ਰਹਿ ਚੁੱਕੇ ਹਨ ਪਰ ਦੋਵੇਂ ਆਗੂਆਂ ਨੂੰ ਆਪਣੇ-ਆਪਣੇ ਹਲਕੇ ਵਿਚੋਂ ਹਾਰ ਦਾ ਮੂੰਹ ਵੇਖਣਾ ਪਿਆ। ਦੋਵੇਂ ਹਲਕਿਆਂ ਵਿਚੋਂ ਕਾਂਗਰਸ ਨੇ ਬਾਜ਼ੀ ਮਾਰੀ ਹੈ। ਸੁਸ਼ੀਲ ਰਿੰਕੂ ਦੇ ਵੈਸਟ ਵਿਚੋਂ ਭਾਜਪਾ ਨੂੰ 42,837 ਵੋਟਾਂ ਅਤੇ ਕਾਂਗਰਸ ਪਾਰਟੀ ਦੇ ਚਰਨਜੀਤ ਸਿੰਘ ਚੰਨੀ ਨੂੰ 44,394 ਵੋਟਾਂ ਮਿਲੀਆਂ। ਰਿੰਕੂ ਆਪਣੇ ਗ੍ਰਹਿ ਹਲਕੇ ਤੋਂ ਕਰੀਬ 1557 ਵੋਟਾਂ ਨਾਲੋਂ ਪਿੱਛੇ ਰਹਿ ਗਏ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਟੀਨੂੰ ਹਲਕੇ ਵਿਚੋਂ ਸਿਰਫ਼ 27,172 ਵੋਟਾਂ ਲੈ ਸਕੇ। ਉਥੇ ਹੀ ਕਾਂਗਰਸ ਦੇ ਚੰਨੀ ਨੂੰ ਇਸ ਹਲਕੇ ਵਿਚੋਂ ਕਰੀਬ 14,071 ਵੋਟਾਂ ਜ਼ਿਆਦਾ ਮਿਲੀਆਂ। 

ਕਿਹੜੇ ਹਲਕੇ ਵਿਚ ਬੜਤ ਨਹੀਂ ਬਣਾ ਸਕੀ 'ਆਪ'
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੂੰ ਜਲੰਧਰ ਦੇ 9 ਹਲਕਿਆਂ ਵਿਚੋਂ ਇਕ ਵੀ ਹਲਕੇ ਵਿਚ ਬੜਤ ਨਹੀਂ ਮਿਲ ਸਕੀ। ਜ਼ਿਲ੍ਹੇ ਵਿਚ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕ ਅਤੇ ਇਕ ਮੰਤਰੀ ਹੈ। ਤਿੰਨਾਂ ਦੇ ਹਲਕਿਆਂ ਦਾ ਮਾਰਜਨ 15 ਹਜ਼ਾਰ ਤੋਂ ਵੱਧ ਦਾ ਰਿਹਾ। ਸਭ ਤੋਂ ਬੁਰੀ ਹਾਰ ਆਮ ਆਦਮੀ ਪਾਰਟੀ ਨੂੰ ਵੈਸਟ ਹਲਕੇ ਤੋਂ ਮਿਲੀ ਹੈ, ਜਿਸ ਵਿਚ ਆਮ ਆਦਮੀ ਪਾਰਟੀ ਸਿਰਫ਼ 15 ਹਜ਼ਾਰ 629 ਵੋਟਾਂ ਹੀ ਹਾਸਲ ਕਰ ਸਕੀ। 

ਇਹ ਵੀ ਪੜ੍ਹੋ- ਜਲੰਧਰ ਲੋਕ ਸਭਾ ਸੀਟ ਦੇ 9 ਵਿਧਾਨ ਸਭਾ ਹਲਕਿਆਂ 'ਚੋਂ ਹਾਰੀ 'ਆਪ'

ਨਕੋਦਰ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਹਨ, ਉਨ੍ਹਾਂ ਦੇ ਹਲਕੇ ਵਿਚੋਂ 43 ਹਜ਼ਾਰ 874 ਵੋਟਾਂ ਕਾਂਗਰਸ ਨੂੰ ਮਿਲੀਆਂ ਜਦਕਿ ਆਪ ਨੂੰ ਸਿਰਫ਼ 23201 ਵੋਟਾਂ ਹੀ ਮਿਲ ਸਕੀਆਂ।  ਇਸੇ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਵਿਚ ਲੋਕਲ ਬਾਡੀ ਮੰਤਰੀ ਅਤੇ ਕਰਤਾਰਪੁਰ ਹਲਕੇ ਤੋਂ ਵਿਧਾਇਕ ਬਲਕਾਰ ਸਿੰਘ ਦੇ ਖੇਤਰ ਵਿਚੋਂ ਆਪ ਨੂੰ 29 ਹਜ਼ਾਰ 106 ਵੋਟਾਂ ਮਿਲੀਆਂ ਪਰ ਕਾਂਗਰਸ ਨੇ ਇਥੋਂ ਬਾਜ਼ੀ ਮਾਰ ਲਈ ਉਨ੍ਹਾਂ ਨੂੰ ਇਥੋਂ 45 ਹਜ਼ਾਰ 158 ਵੋਟਾਂ ਮਿਲੀਆਂ। ਆਖਿਰੀ ਵਿਚ ਜਲੰਧਰ ਸੈਂਟਰਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਵੀ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਉਨ੍ਹਾਂ ਦੇ ਹਲਕੇ ਵਿਚੋਂ ਆਪ ਨੂੰ 18 ਹਜ਼ਾਰ 528 ਵੋਟਾਂ ਮਿਲੀਆਂ। ਇਥੋਂ ਭਾਜਪਾ ਨੂੰ ਕਰੀਬ 38 ਹਜ਼ਾਰ 115 ਵੋਟਾਂ ਨਾਲ ਬੜਤ ਮਿਲੀ ਹੈ। 

ਇਹ ਵੀ ਪੜ੍ਹੋ- ਪੰਜਾਬ ’ਚ ‘ਆਪ’ ਅਤੇ ਕਾਂਗਰਸ ਦਾ ਵੋਟ ਸ਼ੇਅਰ 26-26 ਫ਼ੀਸਦੀ ’ਤੇ ਪੁੱਜਾ, ਭਾਜਪਾ ਤੀਜੇ ਸਥਾਨ ’ਤੇ ਰਹੀ

ਜਾਣੋ ਜਲੰਧਰ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਮੁਤਾਬਕ ਚੋਣ ਨਤੀਜੇ 
ਜਲੰਧਰ ਕੇਂਦਰੀ
ਭਾਜਪਾ- 38115
ਕਾਂਗਰਸ- 34382
'ਆਪ'- 18528

ਜਲੰਧਰ ਉੱਤਰੀ
ਭਾਜਪਾ- 47029
ਕਾਂਗਰਸ- 41043
'ਆਪ'- 19150

ਜਲੰਧਰ ਛਾਉਣੀ
ਭਾਜਪਾ- 29094
ਕਾਂਗਰਸ- 45450
'ਆਪ'- 20246

ਜਲੰਧਰ ਪੱਛਮੀ
ਭਾਜਪਾ- 42837
ਕਾਂਗਰਸ- 44394
'ਆਪ'- 15629

ਆਦਮਪੁਰ
ਭਾਜਪਾ- 7171
ਕਾਂਗਰਸ- 41243
'ਆਪ' - 27172

ਕਰਤਾਰਪੁਰ
ਭਾਜਪਾ- 11856
ਕਾਂਗਰਸ- 45158
'ਆਪ'  - 29106

ਸ਼ਾਹਕੋਟ
ਭਾਜਪਾ- 11389
ਕਾਂਗਰਸ- 47009
'ਆਪ'- 13499

ਨਕੋਦਰ
ਭਾਜਪਾ- 14080
ਕਾਂਗਰਸ- 43874
'ਆਪ'- 23201

ਫਿਲੌਰ
ਭਾਜਪਾ -12131
ਕਾਂਗਰਸ- 46956
'ਆਪ' - 27401

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News