ਸਵ. ਝਰਮਲ ਸਿੰਘ ਦੀ ਯਾਦ ''ਚ ਸਟੇਡੀਅਮ ਦਾ ਗੇਟ ਬਣਾਉਣ ''ਚ ਮਹਾਰਾਸ਼ਟਰ ਦੀ ਕੰਪਨੀ ਨੇ ਕੀਤਾ ਵੱਡਾ ਸਹਿਯੋਗ

Tuesday, Jun 25, 2024 - 11:04 AM (IST)

ਫਿਰੋਜ਼ਪੁਰ (ਹਰਜਿੰਦਰ ਪਾਲ ਸ਼ਰਮਾ): ਝੋਕ ਹਰੀ ਹਰ ਦੇ ਜੰਮਪਲ ਕਲਮ ਦੇ ਧਨੀ ਹਰੇਕ ਨਾਲ ਚੰਗੀਆਂ ਸਾਂਝਾ ਪਾਉਣ ਵਾਲੇ ਖੇਤੀਬਾੜੀ ਐਡਵਾਈਜ਼ਰ ਦੇ ਸੰਚਾਲਕ ਝਰਮਲ ਸਿੰਘ ਢਿੱਲੋਂ ਛੋਟੀ ਉਮਰ ਵਿਚ ਹੀ ਸਾਨੂੰ ਵਿਛੋੜਾ ਦੇ ਗਏ ਸਨ। ਪਰ ਉਸ ਮਹਾਨ ਸ਼ਖੀਅਤ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਿਆ ਜਾਵੇਗਾ। ਇਹ ਵਿਚਾਰ ਮਲਕੀਤ ਸਿੰਘ ਸੰਧੂ ਸਰਪੰਚ ਝੋਕ ਹਰੀ ਨੇ ਸ: ਝਰਮਲ ਸਿੰਘ ਦੀ ਯਾਦ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਦੇ ਖੇਡ ਸਟੈਡੀਅਮ ਦਾ ਗੇਟ ਦਾ ਨੀਂਹ ਪੱਥਰ ਰੱਖਣ ਸਮੇਂ ਕਹੇ। ਇਸ ਮੌਕੇ ਇਨ੍ਹਾਂ ਨਾਲ ਧੁੰਨਾ ਪਰਿਵਾਰ ਅਤੇ ਸਮੂਹ ਪੰਚਾਇਤ ਮੈਂਬਰ ਗੁਰੂ ਅੰਗਦ ਦੇਵ ਵਾਤਾਵਰਨ ਅਤੇ ਮਨੁੱਖਤਾ ਦੀ ਸੇਵਾ ਸੰਭਾਲ ਸੁਸਾਇਟੀ ਦੇ ਪ੍ਰਧਾਨ ਕਰਨਵੀਰ ਸਿੰਘ ਸਵ: ਝਰਮਾਲ ਸਿੰਘ ਦੇ ਪਰਿਵਾਰ ਮੈਂਬਰ ਕੁਲਵਿੰਦਰ ਸਿੰਘ ਯੂ.ਐੱਸ.ਏ. ਰਣਬੀਰ ਸਿੰਘ ਆਸਟ੍ਰੇਲੀਆ ਨਿਰਮਲ ਸਿੰਘ, ਕਰਮਲ ਸਿੰਘ ਹਾਜ਼ਰ ਸਨ। ਇਸ ਮੌਕੇ ਕਰਨਵੀਰ ਸਿੰਘ ਨੇ ਦੱਸਿਆ ਮਹਾਰਾਸ਼ਟਰ ਦੀ ਕੰਪਨੀ ਜੈਨ ਇਮੀਗਰੇਸ਼ਨ ਜਲਗਾਂਓ ਦੇ ਐੱਮ. ਡੀ. ਅਜੀਤ ਜੈਨ ਜੇ ਸਹਿਯੋਗ ਨਾਲ ਸਰਦਾਰ ਬੂਟਾ ਸਿੰਘ ਦੀ ਪਤਨੀ ਬਲਵਿੰਦਰ ਕੌਰ ਵੱਲੋਂ ਝਰਮਲ ਸਿੰਘ ਜੀ ਯਾਦ ਵਿਚ ਗੇਟ ਬਣਾਉਣ ਦੇ ਲਈ ਢਾਈ ਲੱਖ ਦਾਨ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਪਿੰਡ ਦੇ ਵਧੀਆ ਸਮਾਜ ਸੇਵਕ ਅਤੇ ਮਿਠੜੇ ਸੁਭਾਅ ਵਾਲੇ ਪੜ੍ਹੇ ਲਿਖੇ ਇਨਸਾਨ ਸਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਨਵਾਂ ਫ਼ੁਰਮਾਨ- Reels ਵੇਖਣ ਤੇ ਚੈਟਿੰਗ ਕਰਨ 'ਤੇ ਲੱਗੀ ਪਾਬੰਦੀ!

ਝਰਮਲ ਸਿੰਘ ਛੋਟੇ ਭਰਾ ਨਿਰਮਲ ਸਿੰਘ ਨੇ ਦੱਸਿਆ ਕਿ ਜਿੱਥੇ ਸ: ਝਰਮਲ ਸਿੰਘ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਤੇ ਸੰਦਾਂ ਦੀ ਜਾਣਕਾਰੀ ਲਈ ਖੇਤੀ ਐਡਵਾਈਜ਼ਰ ਰਸਾਲਾ ਕੱਢਿਆ, ਉੱਥੇ ਜਲੰਧਰ ਅਤੇ ਪਿੰਡ ਝੋਕ ਹਰੀ ਹਰ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਜੱਟ ਐਕਸਪੋ ਇੰਟਰਨੈਸ਼ਨਲ 10 ਸਾਲ ਲਗਾਤਰ ਕਿਸਾਨ ਮੇਲੇ ਕਰਵਾਏ। ਉਨ੍ਹਾਂ ਨੇ ਆਪਣੇ ਪਿੰਡ ਨਾਲ ਜੁੜੀਆਂ ਯਾਦਾਂ 'ਰੂਹ ਮੇਰੀ ਪਿੰਡ ਵੱਸਦੀ' ਕਿਤਾਬ ਲਿਖੀ ਜਿਸ ਨੂੰ ਰਤਨ ਟਾਟਾ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਸੰਧੂ ਦੱਸਿਆ ਕਿ ਝਰਮਲ ਸਿੰਘ ਹਮੇਸ਼ਾ ਹਰ ਮੌਕੇ ਯਾਦ ਕੀਤਾ ਜਾਵੇਗਾ ਅਤੇ ਆਉਣ ਵਾਲੀ ਪੀੜ੍ਹੀ ਨੂੰ ਝਰਮਲ ਸਿੰਘ ਦੇ ਕੀਤੇ ਸੰਘਰਸ਼ ਅਤੇ ਬਿਨ੍ਹਾਂ ਕਿਸੇ ਮਾਨ ਹੰਕਾਰ ਤੋਂ ਕਿਵੇ ਛਾਪ ਛੱਡੀ ਦੀ ਹੈ, ਜਾਗ਼੍ਰਿਤ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ, ਕਰਨਬੀਰ ਸਿੰਘ, ਮਨਦੀਪ ਸਿੰਘ, ਵੀਰ ਪ੍ਰਤਾਪ, ਬੋਹੜ ਸਿੰਘ, ਗੁਰਸੇਵਕ ਸਿੰਘ, ਗੁਰਬਿੰਦਰ ਸਿੰਘ, ਹਰਦੇਵ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਪ੍ਰਤਾਪ, ਗੁਰਪ੍ਰੀਤ ਸਿੰਘ ਸੰਧੂ ਆਦਿ ਹਜ਼ਾਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News