ਹਰ ਦਿਨ ਬਣ ਰਿਹੈ ਨਵਾਂ ਰਿਕਾਰਡ, 18 ਦਿਨਾਂ ''ਚ 5 ਲੱਖ ਤੋਂ ਵੱਧ ਸ਼ਰਧਾਲੂ ਪਹੁੰਚੇ ਕੇਦਾਰਨਾਥ
Tuesday, May 28, 2024 - 05:03 PM (IST)
ਦੇਹਰਾਦੂਨ (ਵਾਰਤਾ)- ਉਤਰਾਖੰਡ 'ਚ ਸਥਿਤ ਭਗਵਾਨ ਸ਼ੰਕਰ ਦੇ ਗਿਆਰਵੇਂ ਜਯੋਤਿਰਲਿੰਗ ਕੇਦਾਰਨਾਥ ਧਾਮ 'ਚ ਇਸ ਵਾਰ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ। 10 ਮਈ ਨੂੰ ਦਰਸ਼ਨਾਂ ਲਈ ਦਰਵਾਜ਼ੇ ਖੁੱਲ੍ਹਣ ਤੋਂ ਬਾਅਦ ਮੰਗਲਵਾਰ ਸਵੇਰ ਤੱਕ ਸਿਰਫ਼ ਅਠਾਰਾਂ ਦਿਨਾਂ 'ਚ 1,71,035 ਸ਼ਰਧਾਲੂ ਹੈਲੀਕਾਪਟਰ, ਘੋੜੇ, ਖੱਚਰਾਂ ਆਦਿ ਰਾਹੀਂ ਇੱਥੇ ਪੁੱਜੇ ਅਤੇ 3,38,653 ਸ਼ਰਧਾਲੂ ਪੈਦਲ ਪਹੁੰਚਣ ਨਾਲ ਕੁੱਲ 5,09,688 ਸ਼ਰਧਾਲੂਆਂ ਨੇ ਬਾਬਾ ਭੋਲੇਨਾਥ ਦੇ ਦਰਸ਼ਨ ਕੀਤੇ ਹਨ।
ਜ਼ਿਲ੍ਹਾ ਸੂਚਨਾ ਅਧਿਕਾਰੀ ਰੁਦਰਪ੍ਰਯਾਗ, ਰਤੀ ਲਾਲ ਸ਼ਾਹ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਪੁੱਜਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਜਾਂ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸੂਬਾ ਸਰਕਾਰ ਅਤੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਨੂੰ ਸਾਰੀਆਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਧਾਮ 'ਚ ਹੁਣ ਤੱਕ 22 ਹਜ਼ਾਰ 394 ਸ਼ਰਧਾਲੂਆਂ ਨੇ ਹੈਲੀ ਸੇਵਾ ਦੇ ਮਾਧਿਅਮ ਨਾਲ ਬਾਬਾ ਕੇਦਾਰ ਦੇ ਦਰਸ਼ਨ ਕੀਤੇ ਹਨ ਅਤੇ 1,35,008 ਸ਼ਰਧਾਲੂਆਂ ਵਲੋਂ ਘੋੜਿਆਂ ਅਤੇ ਖੱਚਰਾਂ ਰਾਹੀਂ, 5,211 ਸ਼ਰਧਾਲੂਆਂ ਨੇ ਡੰਡੀ ਦੇ ਮਾਧਿਅਮ ਨਾਲ ਅਤੇ ਅਤੇ 8,422 ਸ਼ਰਧਾਲੂ ਕੰਢੀ ਰਾਹੀਂ ਦਰਸ਼ਨ ਕੀਤੇ ਹਨ। ਇਸ ਤੋਂ ਇਲਾਵਾ 38,653 ਸ਼ਰਧਾਲੂਆਂ ਨੇ ਪੈਦਲ ਯਾਤਰਾ ਕਰਕੇ ਸ਼੍ਰੀ ਕੇਦਾਰਨਾਥ ਧਾਮ ਦੇ ਦਰਸ਼ਨ ਕੀਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8