ਨਾਗਪੁਰ ਨੇ ਤੋੜਿਆ ਦਿੱਲੀ ਦਾ ਰਿਕਾਰਡ, ਪਾਰਾ ਪੁੱਜਾ 56 ਡਿਗਰੀ

06/01/2024 10:04:42 AM

ਨਵੀਂ ਦਿੱਲੀ (ਏਜੰਸੀਆਂ)- ਨੌਤਪਾ ਕਾਰਨ ਛੱਤੀਸਗੜ੍ਹ ਸਮੇਤ ਦੇਸ਼ ਦੇ ਕਈ ਸੂਬਿਆਂ ’ਚ ਗਰਮੀ ਦਾ ਕਹਿਰ ਜਾਰੀ ਹੈ। ਕੁਝ ਦਿਨ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ’ਚ ਗਰਮੀ ਨੇ ਰਿਕਾਰਡ ਤੋੜ ਦਿੱਤਾ ਸੀ ਤੇ ਪਾਰਾ 52.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਹੁਣ ਮਹਾਰਾਸ਼ਟਰ ਦੇ ਨਾਗਪੁਰ ਨੇ ਗਰਮੀ ਦਾ ਦਿੱਲੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਸ਼ੁੱਕਰਵਾਰ ਇੱਥੇ ਤਾਪਮਾਨ 56 ਡਿਗਰੀ ਸੈਲਸੀਅਸ ਸੀ। ਨਾਗਪੁਰ ’ਚ ਭਾਰਤੀ ਮੌਸਮ ਵਿਭਾਗ ਵਲੋਂ ਸਥਾਪਿਤ ਕੀਤੇ ਗਏ ਚਾਰ ਆਟੋਮੈਟਿਕ ਮੌਸਮ ਸਟੇਸ਼ਨਾਂ ’ਚੋਂ ਦੋ ’ਚ ਹੈਰਾਨ ਕਰਨ ਵਾਲਾ ਉੱਚ ਤਾਪਮਾਨ ਦਰਜ ਕੀਤਾ ਗਿਆ, ਜੋ 56 ਡਿਗਰੀ ਸੈਲਸੀਅਸ ਸੀ। ਰਾਮਦਾਸਪੇਠ ਦੇ ਪੀ. ਡੀ. ਕੇ. ਵੀ. ਵਿਖੇ 24 ਹੈਕਟੇਅਰ ਦੇ ਖੇਤੀਬਾੜੀ ਖੇਤਰ ’ਚ ਸਥਿਤ ਨਾਗਪੁਰ ਏ. ਡਬਲਿਊ.ਐੱਸ. ’ਚ ਵੀ 56 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਬਿਹਾਰ ’ਚ ਪਿਛਲੇ 24 ਘੰਟਿਆਂ ਦੌਰਾਨ ਗਰਮੀ ਕਾਰਨ 10 ਪੋਲਿੰਗ ਮੁਲਾਜ਼ਮਾਂ ਸਮੇਤ 14 ਵਿਅਕਤੀਆਂ ਦੀ ਮੌਤ ਹੋ ਗਈ। ਓਡਿਸ਼ਾ ’ਚ ਪਿਛਲੇ 24 ਘੰਟਿਆਂ ਦੌਰਾਨ ਹੀਟ ਸਟ੍ਰੋਕ ਕਾਰਨ 12 ਵਿਅਕਤੀਆਂ ਦੀ ਜਾਨ ਚਲੀ ਗਈ। ਦੂਜੇ ਪਾਸੇ ਆਸਾਮ ’ਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ । ਸਮੰਦਰੀ ਤੂਫਾਨ ‘ਰੇਮਲ’ ਦੇ ਪ੍ਰਭਾਵ ਕਾਰਨ ਲਗਾਤਾਰ ਹੋ ਰਹੀ ਬਾਰਸ਼ ਕਾਰਨ 9 ਜ਼ਿਲ੍ਹਿਆਂ ’ਚ 2 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News