ਪੀਐਮ ਮੋਦੀ ਨੇ ਸਿਗਰਾ ਸਟੇਡੀਅਮ ''ਚ ਇਨਡੋਰ ਸਪੋਰਟਸ ਕੰਪਲੈਕਸ ਦਾ ਕੀਤਾ ਨਿਰੀਖਣ
Wednesday, Jun 19, 2024 - 02:18 AM (IST)
ਵਾਰਾਣਸੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਰਾਤ ਸਿਗਰਾ ਸਟੇਡੀਅਮ 'ਚ ਸਥਿਤ ਇਨਡੋਰ ਸਪੋਰਟਸ ਕੰਪਲੈਕਸ ਦਾ ਨਿਰੀਖਣ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੋਦੀ ਨੇ ਨਿਰੀਖਣ ਤੋਂ ਬਾਅਦ 'ਐਕਸ' 'ਤੇ ਇਕ ਪੋਸਟ 'ਚ ਕਿਹਾ, ''ਕਾਸ਼ੀ ਦੇ ਸੰਪੂਰਨਾਨੰਦ ਖੇਡ ਸਟੇਡੀਅਮ 'ਚ ਪ੍ਰਗਤੀ ਦੀ ਸਮੀਖਿਆ ਕੀਤੀ। ਇਹ ਸਟੇਡੀਅਮ ਅਤੇ ਖੇਡ ਕੰਪਲੈਕਸ ਕਾਸ਼ੀ ਦੇ ਨੌਜਵਾਨਾਂ ਲਈ ਬਹੁਤ ਸਹਾਈ ਹੋਵੇਗਾ।
ਇਹ ਵੀ ਪੜ੍ਹੋ- ਤੇਜ਼ ਰਫਤਾਰ ਕੈਂਟਰ ਨੇ 6 ਵਾਹਨਾਂ ਨੂੰ ਮਾਰੀ ਟੱਕਰ; ਗੱਡੀਆਂ ਦੇ ਉੱਡੇ ਪਰਖੱਚੇ, ਕਾਂਸਟੇਬਲ ਦੀ ਮੌਤ
ਸੂਚਨਾ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਸ਼ੀ ਵਿਸ਼ਵਨਾਥ ਮੰਦਰ 'ਚ ਪੂਜਾ ਅਰਚਨਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਰਾਤ ਠਹਿਰਨ ਲਈ ਬਨਾਰਸ ਰੇਲਵੇ ਇੰਜਨ ਫੈਕਟਰੀ (ਬੀ. ਐੱਲ. ਡਬਲਿਊ.) ਦੇ ਗੈਸਟ ਹਾਊਸ ਲਈ ਰਵਾਨਾ ਹੁੰਦੇ ਸਮੇਂ ਪ੍ਰਧਾਨ ਮੰਤਰੀ ਮੋਦੀ ਅਚਾਨਕ ਸਿਗਰਾ ਸਟੇਡੀਅਮ 'ਚ ਪਹੁੰਚੇ ਅਤੇ ਉੱਥੇ ਦੇ ਇਨਡੋਰ ਸਪੋਰਟਸ ਕੰਪਲੈਕਸ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਉਨ੍ਹਾਂ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 66782.4 ਵਰਗ ਮੀਟਰ ਦੇ ਖੇਤਰ ਵਿੱਚ ਬਣੇ ਇਸ ਸਟੇਡੀਅਮ ਵਿੱਚ ਹਰ ਤਰ੍ਹਾਂ ਦੀਆਂ ਇਨਡੋਰ ਅਤੇ ਆਊਟਡੋਰ ਖੇਡਾਂ ਕਰਵਾਈਆਂ ਜਾ ਸਕਦੀਆਂ ਹਨ। ਪਿਛਲੇ ਕਈ ਸਾਲਾਂ ਤੋਂ ਉੱਤਰ ਪ੍ਰਦੇਸ਼ ਖੇਡ ਵਿਭਾਗ ਦੀ ਜ਼ਮੀਨ ’ਤੇ ਬਣਿਆ ਡਾ: ਸੰਪੂਰਨਾਨੰਦ ਸਿਗਰਾ ਸਟੇਡੀਅਮ ਖਸਤਾ ਹਾਲਤ ਵਿੱਚ ਪਿਆ ਸੀ।
ਇਹ ਵੀ ਪੜ੍ਹੋ- ਪਤਨੀ ਦੀ ਮੌਤ ਤੋਂ ਦੁਖੀ ਅਸਾਮ ਦੇ ਗ੍ਰਹਿ ਸਕੱਤਰ ਨੇ ICU 'ਚ ਖੁਦ ਨੂੰ ਮਾਰੀ ਗੋਲੀ, ਮੌਕੇ 'ਤੇ ਹੀ ਹੋਈ ਮੌਤ
ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, "ਪੂਰਵਾਂਚਲ ਦੇ ਖਿਡਾਰੀਆਂ ਨੂੰ ਬਿਹਤਰ ਬਣਾਉਣ ਲਈ ਡਬਲ ਇੰਜਣ ਵਾਲੀ ਸਰਕਾਰ ਕਾਸ਼ੀ ਵਿੱਚ 'ਨੈਸ਼ਨਲ ਸੈਂਟਰ ਆਫ ਐਕਸੀਲੈਂਸ' ਸਟੇਡੀਅਮ ਦਾ ਨਿਰਮਾਣ ਕਰ ਰਹੀ ਹੈ।" ਬਿਆਨ ਦੇ ਅਨੁਸਾਰ, ਸਟੇਡੀਅਮ ਵਿੱਚ ਲਗਭਗ ਸਾਰੀਆਂ ਖੇਡਾਂ ਦਾ ਆਯੋਜਨ ਹੋਵੇਗਾ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਵਿੱਚ ਬੈਡਮਿੰਟਨ, ਹੈਂਡਬਾਲ, ਬਾਸਕਟਬਾਲ, ਵਾਲੀਬਾਲ, ਟੇਬਲ ਟੈਨਿਸ, ਵੇਟਲਿਫਟਿੰਗ, ਸਕੁਐਸ਼ ਵਰਗੀਆਂ 20 ਤੋਂ ਵੱਧ ਇਨਡੋਰ ਖੇਡਾਂ ਖੇਡਣ ਦੀ ਸਹੂਲਤ ਹੋਵੇਗੀ। ਸਟੇਡੀਅਮ ਦੇ ਪਹਿਲੇ ਪੜਾਅ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਦੂਜੇ ਅਤੇ ਤੀਜੇ ਪੜਾਅ ਦਾ ਕੰਮ ਜੁਲਾਈ ਤੱਕ ਪੂਰਾ ਕਰਨ ਦੀ ਤਜਵੀਜ਼ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e