IPL 2022 : ਗੁਜਰਾਤ ਨੇ ਲਖਨਊ ਨੂੰ 62 ਦੌੜਾਂ ਨਾਲ ਹਰਾਇਆ
Wednesday, May 11, 2022 - 01:52 AM (IST)
ਪੁਣੇ- ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ (24 ਦੌੜਾਂ 'ਤੇ ਚਾਰ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਗੁਜਰਾਤ ਟਾਇਟਨਸ ਨੇ ਮੰਗਲਵਾਰ ਨੂੰ ਲਖਨਊ ਸੁਪਰ ਜਾਇੰਟਸ ਨੂੰ 62 ਦੌੜਾਂ ਨਾਲ ਹਰਾ ਕੇ ਆਈ. ਪੀ. ਐੱਲ. 2022 ਦੇ ਪਲੇਅ ਆਫ ਵਿਚ ਪ੍ਰਵੇਸ਼ ਕਰ ਲਿਆ। ਗੁਜਰਾਤ ਨੇ ਚਾਰ ਵਿਕਟਾਂ 'ਤੇ 144 ਦੌੜਾਂ ਬਣਾਈਆਂ ਅਤੇ ਲਖਨਊ ਨੂੰ 135 ਓਵਰਾਂ ਵਿਚ ਸਿਰਫ 82 ਦੌੜਾਂ 'ਤੇ ਢੇਰ ਕਰ ਦਿੱਤਾ। ਗੁਜਰਾਤ ਦੀ 12 ਮੈਚਾਂ ਵਿਚ ਇਹ 9ਵੀਂ ਜਿੱਤ ਹੈ ਅਤੇ ਉਹ 18 ਅੰਕਾਂ ਦੇ ਨਾਲ ਪਲੇਅ ਆਫ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਲਖਨਊ ਨੂੰ 12 ਮੈਚਾਂ ਵਿਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਹ 16 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- ਕਾਊਂਟੀ ਚੈਂਪੀਅਨਸ਼ਿਪ : ਚੱਲਦੇ ਮੈਚ 'ਚ ਸਕੂਟਰ ਲੈ ਕੇ ਪਿੱਚ 'ਤੇ ਆਇਆ ਨੌਜਵਾਨ (ਵੀਡੀਓ)
ਗੁਜਰਾਤ ਵਲੋਂ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਸੱਤ ਚੌਕਿਆਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ 63 ਦੌੜਾਂ ਬਣਾਈਆਂ ਪਰ ਉਨ੍ਹਾਂ ਨੇ ਇਸ ਨਿਜੀ ਸਕੋਰ ਦੇ ਲਈ 49 ਗੇਂਦਾਂ ਖੇਡੀਆਂ। ਇਸ ਤੋਂ ਇਲਾਵਾ ਓਪਨਿੰਗ ਕਰਨ ਉੱਤਰੇ ਰਿਧੀਮਾਨ ਸਾਹਾ ਨੇ 11 ਗੇਂਦਾਂ ਵਿਚ ਪੰਜ ਦੌੜਾਂ, ਮੈਥਿਊ ਵੇਡ ਨੇ ਸੱਤ ਗੇਂਦਾਂ 'ਤੇ 10 ਦੌੜਾਂ ਅਤੇ ਕਪਤਾਨ ਹਾਰਦਿਕ ਪੰਡਯਾ ਨੇ 13 ਗੇਂਦਾਂ ਵਿਚ 11 ਦੌੜਾਂ ਬਣਾਈਆਂ। ਡੇਵਿਡ ਮਿਲਰ ਦੇ 26 (24) ਅਤੇ ਰਾਹੁਲ ਤੇਵਤੀਆ ਦੀਆਂ 22 (16) ਦੀ ਬਦੌਲਤ ਗੁਜਰਾਤ ਲਖਨਊ ਨੂੰ 145 ਦੌੜਾਂ ਦਾ ਟੀਚਾ ਦੇ ਸਕੀ। ਲਖਨਊ ਦੀ ਸਖਤ ਗੇਂਦਬਾਜ਼ੀ ਦੀ ਬਦੌਲਤ ਗੁਜਰਾਤ ਆਪਣੀ ਪਾਰੀ ਵਿਚ ਸਿਰਫ ਇਕ ਛੱਕਾ ਲਗਾ ਸਕੀ। ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਆਵੇਸ਼ ਖਾਨ ਨੇ ਆਪਣੇ ਚਾਰ ਓਵਰਾਂ ਵਿਚ 26 ਦੌੜਾਂ 'ਤੇ 2 ਵਿਕਟਾਂ ਝਟਕੀਆਂ, ਜਦਕਿ ਮੋਹਸਿਨ ਖਾਨ ਨੇ ਆਪਣੇ ਚਾਰ ਓਵਰਾਂ ਦੇ ਵਿਚ 18 ਦੌੜਾਂ ਦਿੱਤੀਆਂ। ਕਰੁਣਾਲ ਪੰਡਯਾ ਨੇ ਆਪਣੇ ਚਾਰ ਓਵਰਾਂ ਓਵਰਾਂ ਦੇ ਕੋਟੇ ਵਿਚ 24 ਦੌੜਾਂ ਦਿੱਤੀਆਂ। ਲਖਨਊ ਦੀ ਇਕੋਨਾਮਿਕਲ ਗੇਂਦਬਾਜ਼ੀ ਦੇ ਵਿਚਾਲੇ ਮਹਿੰਗੇ ਸਾਬਿਤ ਹੋਏ ਜੇਸਨ ਹੋਲਡਰ ਨੇ 41 ਦੌੜਾਂ 'ਤੇ ਇਕ ਵਿਕਟ ਹਾਸਲ ਕੀਤਾ।
ਗੁਜਰਾਤ ਨੇ ਅੱਜ ਦੇ ਮੈਚ ਵਿਚ ਉਸਦੇ ਗੇਂਦਬਾਜ਼ਾਂ ਨੇ ਜਿਸ ਤਰੀਕੇ ਨਾਲ ਗੇਂਦਬਾਜ਼ੀ ਕੀਤੀ, ਉਸਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਗੁਜਰਾਤ ਦੇ ਤੇਜ਼ ਗੇਂਦਬਾਜ਼ਾਂ ਨੇ ਪਹਿਲੇ ਪਾਵਰ ਪਲੇਅ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਵਿਕਟਾਂ ਹਾਸਲ ਕੀਤੀਆਂ ਅਤੇ ਫਿਰ ਬਾਕੀ ਦਾ ਕੰਮ ਰਾਸ਼ਿਦ ਖਾਨ ਅਤੇ ਆਪਣਾ ਪਹਿਲਾ ਮੈਚ ਖੇਡ ਰਹੇ ਸਾਈ ਕਿਸ਼ੋਰ ਨੇ ਕਰ ਦਿੱਤਾ। ਗੁਜਰਾਤ ਵਲੋਂ ਰਾਸ਼ਿਦ ਖਾਨ ਨੇ ਚਾਰ ਵਿਕਟਾਂ ਤੋਂ ਇਲਾਵਾ ਯਸ਼ ਦਿਆਲ ਅਤੇ ਸਾਈ ਕਿਸ਼ੋਰ ਨੇ 2-2 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਹਾਕੀ 'ਚ ਜਸਵਿੰਦਰ ਸਿੰਘ ਕਰੇਗਾ ਪੰਜਾਬ ਟੀਮ ਦੀ ਕਪਤਾਨੀ
ਪਲੇਇੰਗ ਇਲੈਵਨ --
ਗੁਜਰਾਤ ਟਾਇਟਨਸ-
ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟਕੀਪਰ), ਹਾਰਦਿਕ ਪੰਡਯਾ (ਕਪਤਾਨ), ਸਾਈ ਸੁਦਰਸਨ, ਡੇਵਿਡ ਮਿਲਰ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ, ਪ੍ਰਦੀਪ ਸਾਂਗਵਾਨ/ਯਸ਼ ਦਿਆਲ, ਅਲਜ਼ਾਰੀ ਜੋਸੇਫ, ਲਾਕੀ ਫਰਗਿਊਸਨ, ਮੁਹੰਮਦ ਸ਼ੰਮੀ।
ਲਖਨਊ ਸੁਪਰ ਜਾਇੰਟਸ-
ਕਵਿੰਟਨ ਡੀ ਕਾਕ (ਵਿਕਟਕੀਪਰ), ਕੇ. ਐੱਲ. ਰਾਹੁਲ (ਕਪਤਾਨ), ਦੀਪਕ ਹੁੱਡਾ, ਮਾਰਕਸ ਸਟੋਇਨਸ, ਕਰੁਣਾਲ ਪੰਡਯਾ, ਆਯੂਸ਼ ਬਡੋਨੀ, ਜੇਸਨ ਹੋਲਡਰ, ਦੁਸ਼ਮੰਥਾ ਚਮੀਰਾ, ਰਵੀ ਬਿਸ਼ਨੋਈ, ਅਵੇਸ਼ ਖਾਨ, ਮੋਹਸਿਨ ਖਾਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ