ਸਾਲਾਹ ਦੇ ਗੋਲ ਨਾਲ ਲਿਵਰਪੂਲ ਨੇ ਟੋਟੇਨਹੈਮ ਨੂੰ ਹਰਾਇਆ
Monday, Oct 28, 2019 - 06:45 PM (IST)

ਲਿਵਰਪੂਲ— ਮੁਹੰਮਦ ਸਾਲਾਹ ਨੇ ਲਿਵਰਪੂਲ ਲਈ ਆਪਣੇ ਕਰੀਅਰ ਦਾ 50ਵਾਂ ਗੋਲ ਕੀਤਾ, ਜਿਸ ਨਾਲ ਉਸਦੀ ਟੀਮ ਨੇ ਪ੍ਰੀਮੀਅਰ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਟੋਟੇਨਹੈਮ ਨੂੰ 2-1 ਨਾਲ ਹਰਾ ਕੇ ਫਿਰ ਤੋਂ ਅੰਕ ਸੂਚੀ ਵਿਚ 6 ਅੰਕਾਂ ਦੀ ਬੜ੍ਹਤ ਬਣਾ ਦਿੱਤੀ। ਹੈਰੀ ਕੇਨ ਨੇ ਖੇਡ ਦੇ 47ਵੇਂ ਸੈਕੰਡ ਵਿਚ ਹੀ ਗੋਲ ਕਰਕੇ ਟੋਟੇਨਹੈਮ ਨੂੰ ਬਡ੍ਹਤ ਦਿਵਾ ਦਿੱਤੀ ਸੀ। ਜੋਰਡਨ ਹੈਂਡਰਸਨ ਨੇ 52ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ ਜਦਕਿ ਸਾਲਾਹ ਨੇ 75ਵੇਂ ਮਿੰਟ ਵਿਚ ਪੈਨਲਟੀ 'ਤੇ ਗੋਲ ਕਰਕੇ ਲਿਵਰਪੂਲ ਨੂੰ ਬੜ੍ਹਤ ਦਿਵਾ ਦਿੱਤੀ। ਉਸਦਾ ਇਹ ਗੋਲ ਆਖਿਰ ਵਿਚ ਫੈਸਲਾਕੁੰਨ ਸਾਬਤ ਹੋਇਆ।
ਇਕ ਹੋਰ ਮੈਚ ਵਿਚ ਮਾਨਚੈਸਟਰ ਯੂਨਾਈਟਿਡ ਨੇ ਨੋਰਵਿਚ ਸਿਟੀ ਨੂੰ 3-1 ਨਾਲ ਹਰਾਇਆ। ਯੂਨਾਈਟਿਡ ਵਲੋਂ ਸਕਾਟ ਮੈਕਟੋਮਿਨੀ (21ਵੇਂ), ਮਾਰਕਸ ਰਸਫੋਰਡ (30ਵੇਂ) ਤੇ ਐਂਥਨੀ ਮਾਰਸ਼ਲ (73ਵੇਂ ਮਿੰਟ) ਨੇ ਗੋਲ ਕੀਤੇ। ਨੋਰਵਿਚ ਲਈ ਇਕਲੌਤਾ ਗੋਲ ਓਨੇਲ ਹਰਨਾਡੇਜ ਨੇ 88ਵੇਂ ਮਿੰਟ ਵਿਚ ਕੀਤਾ। ਆਰਸਨਲ ਤੇ ਕ੍ਰਿਸਟਲ ਪੈਲੇਸ ਦਾ ਮੈਚ 2-2 ਨਾਲ ਜਦਕਿ ਨਿਊਕਾਸਟਲ ਤੇ ਵੋਲਵਸ ਦਾ ਮੈਚ 1-1 ਨਾਲ ਬਰਾਬਰੀ 'ਤੇ ਰਿਹਾ।