ਪ੍ਰਸ਼ੰਸਕਾਂ ਦੇ ਬਿਨਾਂ ਖੇਡ ਰਹੀ ਕਵਿਤੋਵਾ ’ਚ ਛੋਟੇ ਜਿਹੇ ‘ਬਾਲ ਬੁਵਾਏ' ਨੇ ਭਰਿਆ ਜੋਸ਼

05/27/2020 3:42:56 PM

ਸਪੋਰਟਸ ਡੈਸਕ— ਇਕ ਛੋਟੇ ਜਿਹੇ ‘ਬਾਲ ਬਵਾਏ‘ ਨੇ ਖਾਲੀ ਸਟੇਡੀਅਮ ’ਚ ਖੇਡੇ ਜਾ ਰਹੇ ਪ੍ਰਾਗ ਟੈਨਿਸ ਟੂਰਨਾਮੈਂਟ ’ਚ ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਟਰਾ ਕਵਿਤੋਵਾ ਨੂੰ ਸਮਰਥਕਾਂ ਦਾ ਅਹਿਸਾਸ ਦਿਵਾਇਆ। ਕਵਿਤੋਵਾ ਨੇ ਆਪਣੀ ਡਬਲਜ਼ ਜੋੜੀਦਾਰ ਬਾਰਬੋਰਾ ¬ਕ੍ਰੇਜਿਸਕੋਵਾ ਨੂੰ ਸਿੱਧੇ ਸੈਟਾਂ ’ਚ ਹਰਾਉਣ ਤੋਂ ਬਾਅਦ ਕਿਹਾ, ‘ਮੈਂ ਜਦੋਂ ਇਕ ਸ਼ਾਨਦਾਰ ਸ਼ਾਟ ਖੇਡਿਆ ਤਾਂ ਉਸ ਤੋਂ ਬਾਅਦ ਅਜਿਹਾ ਹੋਇਆ।

ਚੈੱਕ ਗਣਰਾਜ ਦੀ ਕਵਿਤੋਵਾ ਨੇ ਕਿਹਾ, ਮੈਂ (ਖਿਡਾਰੀਆਂ ਅਤੇ ਬਾਲ ਬੁਵਾਏ ਦੇ ਵਿਚਾਲੇ ਬਣਾਏ ਗਏ) ਘੇਰੇ ਦੇ ਕੋਲ ਗਈ ਅਤੇ ਉਸ ਨੇ ਮੇਰੇ ਤੋਂ ਕਿਹਾ, ‘ਬਹੁਤ ਚੰਗਾ ਸ਼ਾਟ ਸੀ‘ ਅਤੇ ਮੈਂ ਉਸ ਤੋਂ ਕਿਹਾ, ਧੰਨਵਾਦ। ‘ਪਰ ਕਵਿਤੋਵਾ ਨੇ ਸਵੀਕਾਰ ਕੀਤਾ ਕਿ ਦਰਸ਼ਕਾਂ ਦੇ ਬਿਨਾਂ ਖੇਡਣਾ ਬਹੁਤ ਅਜੀਬ ਲੱਗਾ।

ਕੋਰੋਨਾ ਵਾਇਰਸ ਦੀ ਇੰਫੈਕਸ਼ਨ ਰੋਕਣ ਲਈ ਇਹ ਟੂਰਨਾਮੈਂਟ ਬੇਹੱਦ ਸਖਤ ਸੁਰੱਖਿਆ ਉਪਰਾਲਿਆਂ ਦੇ ਨਾਲ ਖੇਡਿਆ ਜਾ ਰਿਹਾ ਹੈ। ਵਿਸ਼ਵ ’ਚ 12ਵੇਂ ਨੰਬਰ ਦੀ ਖਿਡਾਰੀ 30 ਸਾਲ ਦੀ ਕਵਿਤੋਵਾ ਨੇ ਕਿਹਾ,  ‘ਦਰਸ਼ਕ ਮਹੱਤਵਪੂਰਨ ਹੁੰਦੇ ਹਨ। ਉਹ ਮੇਰੇ ਲਈ ਊਰਜਾ ਦਾ ਸਰੋਤ ਹੈ। ਮੈਨੂੰ ਬਹੁਤ ਅਜੀਬ ਲੱਗਾ। ਮੈਂ ਸੋਚਿਆ ਕਿ ਮੈਨੂੰ ਆਪਣੇ ਆਪ ਦਾ ਹੌਸਲਾ ਵਧਾਉਣਾ ਚਾਹੀਦਾ ਹੈ ਅਤੇ ਜ਼ੋਰ ਨਾਲ ਕੁਝ ਕਹਿਣਾ ਚਾਹੀਦਾ ਹੈ ਪਰ ਫਿਰ ਮੈਂ ਅਜਿਹਾ ਨਹੀਂ ਕਰਨ ਦਾ ਫੈਸਲਾ ਕੀਤਾ। ‘

ਕਵਿਤੋਵਾ ਦੇ ਕੋਚ ਨੇ ਵੀ ਇਸ ਵਿਚਾਲੇ ਸਿਰਫ ‘ਵਾਹ‘ ਕਹਿ ਕੇ ਹੀ ਉਨ੍ਹਾਂ ਦਾ ਹੌਸਲਾ ਵਧਾਇਆ ਜਿਸ ’ਤੇ ਇਸ ਟੈਨਿਸ ਸਟਾਰ ਨੇ ਕਿਹਾ, ‘ਮੈਨੂੰ ਲੱਗਾ ਕਿ ਘੱਟ ਤੋੋਂ ਘੱਟ ਕੋਚ ਨੂੰ ਤਾਂ ਮੇਰੇ ਲਈ ਤਾੜੀ ਵਜਾਉਣੀ ਚਾਹੀਦੀ ਸੀ ਪਰ ਅਜਿਹਾ ਨਹੀਂ ਹੋਇਆ। ਇਹ ਅਸਲ ’ਚ ਬੇਹੱਦ ਅਜੀਬੋ-ਗਰੀਬ ਹਾਲਤ ਸੀ।


Davinder Singh

Content Editor

Related News