ਕਦੇ ਕ੍ਰਿਕਟ ਦੀ ਵਜ੍ਹਾ ਨਾਲ ਗੁਆ ਦਿੱਤੀ ਸੀ ਅੱਖਾਂ ਦੀ ਰੌਸ਼ਨੀ, ਅੱਜ ਉਸੀ ਨੇ ਦਿਵਾਈ ਜਿੱਤ

Sunday, Jan 21, 2018 - 05:04 PM (IST)

ਨਵੀਂ ਦਿੱਲੀ (ਬਿਊਰੋ)— ਭਾਰਤ ਨੇ ਸ਼ਨੀਵਾਰ (20 ਜਨਵਰੀ) ਨੂੰ ਖੇਡੇ ਗਏ ਬਲਾਇੰਡ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿਚ ਪਾਕਿਸਤਾਨ ਨੂੰ ਦੋ ਵਿਕਟਾਂ ਨਾਲ ਹਰਾਉਂਦੇ ਹੋਏ ਆਪਣੇ ਖਿਤਾਬ ਨੂੰ ਬਚਾਇਆ। ਭਾਰਤੀ ਟੀਮ ਨੇ ਦੱਖਣ ਅਫਰੀਕਾ ਦੇ ਕੇਪਟਾਊਨ ਵਿਚ ਪਾਕਿਸਤਾਨ ਨੂੰ ਹੀ ਹਰਾ ਕੇ 2014 ਵਿਚ ਖਿਤਾਬ ਜਿੱਤਿਆ ਸੀ। ਪਹਿਲਾਂ ਬੱਲੇਬਾਜੀ ਕਰਦੇ ਹੋਏ ਪਾਕਿਸਤਾਨ ਨੇ ਬਦਰ ਮੁਨੀਰ ਦੀਆਂ 57 ਦੌੜਾਂ, ਰਿਆਸਤ ਖਾਨ ਦੀਆਂ 48 ਦੌੜਾਂ ਅਤੇ ਕਪਤਾਨ ਨਿਸਾਰ ਅਲੀ ਦੇ 47 ਦੌੜਾਂ ਦੇ ਲਾਭਦਾਇਕ ਯੋਗਦਾਨ ਨਾਲ 308 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਇਸਦੇ ਬਾਅਦ ਭਾਰਤੀ ਟੀਮ ਨੇ ਸੁਨੀਲ ਰਮੇਸ਼ (93) ਦੀ ਵਧੀਆ ਪਾਰੀ ਦੇ ਬਲਬੂਤੇ ਇਸ ਟੀਚੇ ਨੂੰ ਅੱਠ ਗੇਂਦਾਂ ਰਹਿੰਦੇ ਹੀ ਹਾਸਲ ਕਰ ਕੇ ਟਰਾਫੀ ਉੱਤੇ ਕਬਜਾ ਜਮਾਇਆ। ਭਾਰਤੀ ਟੀਮ ਨੇ ਦੱਖਣ ਅਫਰੀਕਾ ਦੇ ਕੇਪਟਾਊਨ ਵਿਚ ਇਸ ਮੁਕਾਬਲੇਬਾਜ਼ ਨੂੰ ਹਰਾ ਕੇ 2014 ਵਿਚ ਖਿਤਾਬ ਜਿੱਤਿਆ ਸੀ।

ਹਾਲਾਂਕਿ ਪਾਕਿਸਤਾਨ ਨੇ ਅੰਤ ਵਿਚ ਲਗਾਤਾਰ ਤਿੰਨ ਵਿਕਟਾਂ ਝਟਕਾ ਕੇ ਦਬਾਅ ਬਣਾ ਲਿਆ ਸੀ ਅਤੇ ਭਾਰਤ ਨੂੰ ਥੋੜ੍ਹੀ ਪਰੇਸ਼ਾਨੀ ਹੋਈ ਪਰ ਇਕ ਵਾਇਡ ਗੇਂਦ ਦੇ ਬਾਊਂਡਰੀ ਉੱਤੇ ਪੁੱਜਣ ਨਾਲ ਪੱਖ ਭਾਰਤੀ ਟੀਮ ਵੱਲ ਝੁਕ ਗਿਆ। ਭਾਰਤ ਨੇ 13 ਜਨਵਰੀ ਨੂੰ ਗਰੁੱਪ ਪੜਾਅ ਵਿਚ ਵੀ ਪਾਕਿਸਤਾਨ ਨੂੰ ਹਰਾਇਆ ਸੀ। ਪਿਛਲੇ ਚੈਂਪੀਅਨ ਨੇ ਸੈਮੀਫਾਈਨਲ ਵਿਚ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਮਾਤ ਦਿੱਤੀ ਸੀ।

ਅੱਖ 'ਚ ਲੱਗਾ ਸੀ ਤੀਰ
ਸੁਨੀਲ ਜਦੋਂ 11 ਸਾਲ ਦੇ ਸਨ ਤਾਂ ਕ੍ਰਿਕਟ ਖੇਡਦੇ ਸਮੇਂ ਉਨ੍ਹਾਂ ਦੀਆਂ ਅੱਖਾਂ ਵਿਚ ਤੀਰ ਲੱਗ ਗਿਆ, ਜਿਸਦੇ ਚੱਲਦੇ ਕਾਫ਼ੀ ਇਲਾਜ਼ ਦੇ ਬਾਅਦ ਵੀ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਜਾਂਦੀ ਰਹੀ। ਇੰਨਾ ਹੀ ਨਹੀਂ ਸਗੋਂ ਇੰਫੈਕਸ਼ਨ ਦੂਜੀ ਅੱਖ ਵਿਚ ਵੀ ਹੋ ਗਿਆ। ਦੋਨਾਂ ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਸੁਨੀਲ ਨੇ ਇਸਦੇ ਬਾਅਦ ਬਲਾਇੰਡ ਸਕੂਲ ਵਿਚ ਦਾਖਿਲਾ ਲਿਆ ਅਤੇ ਉੱਥੇ ਕ੍ਰਿਕਟ ਨੂੰ ਫਿਰ ਤੋਂ ਜਾਰੀ ਰੱਖਿਆ। ਅੱਗੇ ਚਲਕੇ ਸੁਨੀਲ ਕਰਨਾਟਕ ਦੀ ਟੀਮ ਵਿਚ ਸਲੈਕਟ ਹੋਇਆ। ਪ੍ਰਦਰਸ਼ਨ ਵਧੀਆ ਰਿਹਾ, ਤਾਂ ਅੱਗੇ ਚਲਕੇ ਨੈਸ਼ਨਲ ਟੀਮ 'ਚ ਵੀ ਚੁਣ ਲਿਆ ਗਿਆ।


Related News