ਲੀਜੈਂਡਸ ਆਫ ਚੈੱਸ : ਰੋਮਾਂਚਕ ਮੁਕਾਬਲੇ ''ਚ ਕਾਰਲਸਨ ਤੋਂ ਹਾਰੇ ਆਨੰਦ

07/24/2020 7:46:42 PM

ਨਾਰਵੇ- ਲੀਜੈਂਡਸ ਆਫ ਚੈੱਸ ਇੰਟਰਨੈਸ਼ਨਲ ਆਨਲਾਈਨ ਸ਼ਤਰੰਜ ਟੂਰਨਾਮੈਂਟ 'ਚ ਲਗਾਤਾਰ ਦੂਜੇ ਰਾਊਂਡ 'ਚ ਵਧੀਆ ਖੇਡਣ ਤੋਂ ਬਾਅਦ ਵੀ ਵਿਸ਼ਵਨਾਥਨ ਆਨੰਦ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲੇ ਰਾਊਂਡ 'ਚ ਰੂਸ ਦੇ ਪੀਟਰ ਸਵੀਡਲਰ ਤੋਂ ਆਨੰਦ ਬਾਜ਼ੀ ਹਾਰ ਗਏ ਸਨ ਤਾਂ ਦੂਜੇ ਰਾਊਂਡ 'ਚ ਉਨ੍ਹਾਂ ਨੇ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਬਹੁਤ ਪ੍ਰੇਸ਼ਾਨ ਕੀਤਾ। ਦੋਵਾਂ ਵਿਚਾਲੇ ਹੋਏ 4 ਰੈਪਿਡ ਮੁਕਾਬਲਿਆਂ 'ਚ ਪਹਿਲੇ 3 ਮੁਕਾਬਲੇ ਡਰਾਅ ਰਹੇ ਤੇ ਆਖਰੀ ਚੌਥੇ ਮੁਕਾਬਲੇ 'ਚ ਨਤੀਜਾ ਕਾਰਲਸਨ ਦੇ ਪੱਖ 'ਚ ਜਾਣ ਨਾਲ ਸਕੋਰ 2.5-1.5 ਰਿਹਾ ਤੇ ਆਨੰਦ ਨੂੰ ਇਰ ਵਾਰ 0 ਅੰਕ 'ਤੇ ਹੀ ਸਬਰ ਕਰਨਾ ਪਿਆ ਜਦਕਿ ਕਾਰਲਸਨ ਨੇ ਲਗਾਤਾਰ ਦੂਜੇ ਰਾਊਂਡ 'ਚ ਪੂਰੇ 3 ਅੰਕ ਹਾਸਲ ਕੀਤੇ। ਚੌਥੇ ਰਾਊਂਡ 'ਚ ਰਾਏ ਲੋਪੇਜ਼ ਐਕਸਚੇਂਜ ਵੇਰੀਏਸ਼ਨ 'ਚ ਆਨੰਦ ਨੇ ਆਪਣੀ ਸਥਿਤੀ ਕਾਫੀ ਮਜ਼ਬੂਤ ਕਰ ਲਈ ਸੀ ਪਰ ਖੇਡ ਦੀ 24ਵੀਂ ਚਾਲ 'ਚ ਘੋੜੇ ਦੀ ਇਕ ਗਲਤ ਚਾਲ ਨਾਲ ਉਨ੍ਹਾਂ ਦਾ ਇਰ ਪਿਆਦਾ ਮਰ ਗਿਆ। ਹਾਲਾਂਕਿ ਆਨੰਦ ਲਗਾਤਾਰ ਜਵਾਬੀ ਹਮਲਾ ਕਰਦਾ ਰਿਹਾ ਪਰ 36ਵੀਂ ਚਾਲ 'ਚ ਆਪਣੇ ਰਾਜਾ ਨੂੰ ਇਕੱਲਾ ਛੱਡ ਕੇ ਹਾਥੀ ਦੀ ਚਾਲ ਚੱਲਣਾ ਉਨ੍ਹਾਂ ਨੂੰ ਮਹਿੰਗਾ ਪਿਆ ਤੇ 39 ਚਾਲਾਂ 'ਚ ਉਨ੍ਹਾਂ ਨੂੰ ਹਾਰ ਮੰਣਨੀ ਪਈ।
ਹੋਰ ਮੁਕਾਬਲਿਆਂ 'ਚ ਰੂਸ ਦੇ ਈਆਨ ਨੇਪੋਨਿਯਚੀ ਨੇ ਚੀਨ ਦੇ ਡਿੰਗ ਲਾਰੇਨ ਨੂੰ, ਰੂਸ ਦੇ ਪੀਟਰ ਸਵੀਡਲਰ ਨੇ ਹੰਗਰੀ ਦੇ ਪੀਟਰ ਲੇਕੋ ਨੂੰ, ਇਜ਼ਰਾਇਲ ਦੇ ਬੋਰਿਸ ਗੇਲਫੰਡ ਨੇ ਯੂਕ੍ਰੇਨ ਦੇ ਵੈਸ਼ਲੀ ਇਵਾਨਚੁੱਕ ਨੂੰ ਕੇ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਰੂਸ ਦੇ ਵਲਾਦੀਮਿਰ ਕ੍ਰੈਮਨਿਕ ਨੂੰ ਹਰਾ ਕੇ ਪੂਰੇ ਅੰਕ ਹਾਸਲ ਕੀਤੇ। ਫਿਲਹਾਲ ਦੋ ਰਾਊਂਡ ਤੋਂ ਬਾਅਦ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਰੂਸ ਦੇ ਪੀਟਰ ਸਵੀਡਲਰ ਤੇ ਬੋਰਿਸ ਗੇਲਫੰਡ 2 ਮੈਚਾਂ ਤੋਂ ਬਾਅਦ 6 ਅੰਕ ਬਣਾ ਕੇ ਸਭ ਤੋਂ ਅੱਗੇ ਚੱਲ ਰਹੇ ਹਨ।


Gurdeep Singh

Content Editor

Related News