ਗੁਰਕੀਰਤ ਸਿੰਘ ਨੇ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਮੁਕਾਬਲੇ ''ਚ ਜਿੱਤਿਆ ਗੋਲਡ

Monday, Apr 27, 2026 - 08:21 PM (IST)

ਗੁਰਕੀਰਤ ਸਿੰਘ ਨੇ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਮੁਕਾਬਲੇ ''ਚ ਜਿੱਤਿਆ ਗੋਲਡ

ਟਾਂਡਾ ਉੜਮੁੜ, (ਪੰਡਿਤ)-ਰਾਜ ਕਰੇਗਾ ਖਾਲਸਾ ਗਤਕਾ ਅਖਾੜਾ ਦੇ ਹੋਣਹਾਰ ਗੱਤਕਾ ਖਿਡਾਰੀ ਗੁਰਕੀਰਤ ਸਿੰਘ ਤੁੱਲੀ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਮੁਕਾਬਲੇ 'ਚ ਗੋਲਡ ਮੈਡਲ ਜਿੱਤ ਕੇ ਅਖਾੜੇ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ । ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਦੇ ਬੀ. ਏ. ਭਾਗ ਪਹਿਲਾਂ ਦੇ ਵਿਦਿਆਰਥੀ ਗੁਰਕੀਰਤ ਨੇ  ਕੋਟਾ ਯੂਨੀਵਰਸਿਟੀ ਰਾਜਸਥਾਨ ਵਿਚ ਹੋਏ ਇਨ੍ਹਾਂ ਮੁਕਾਬਲਿਆਂ 'ਚ ਪੰਜਾਬ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦੇ ਹੋਏ  ਫਰੀ ਸੋਟੀ ਮੁਕਾਬਲਿਆਂ ਵਿਚ ਗੋਲਡ ਮੈਡਲ ਹਾਸਲ ਕੀਤਾ ਤੇ ਟੀਮ ਵਰਗ  ਡੈਮੋ ਵਿਚ ਵੀ ਗੋਲਡ ਮੈਡਲ ਜਿੱਤਿਆ।

ਇਨ੍ਹਾਂ ਮੁਕਾਬਲਿਆਂ ਵਿਚ 44  ਯੂਨੀਵਰਸਿਟੀਆ ਦੇ ਖਿਡਾਰੀਆਂ ਨੇ ਭਾਗ ਲਿਆ । ਗੁਰਕੀਰਤ ਦੀ ਇਸ ਪ੍ਰਾਪਤੀ ਤੇ ਅਖਾੜੇ ਦੇ ਪ੍ਰਧਾਨ ਮਨਜੀਤ ਸਿੰਘ ਖਾਲਸਾ, ਪਰਮਜੀਤ ਸਿੰਘ, ਰਵਿੰਦਰ ਸਿੰਘ ਰਵੀ, ਪ੍ਰਿੰਸੀਪਲ ਡਾ.ਸ਼ਸ਼ੀ ਬਾਲਾ ਪ੍ਰੋਫ਼ ਮਨਮੋਹਨ ਸਿੰਘ ਆਦਿ ਨੇ ਸ਼ੁਭਕਾਮਨਾਵਾ ਦਿੱਤੀਆਂ ਹਨ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News