ਪਹਿਲੇ ਦਿਨ ਰੋਹਿਤ ਦਾ ਕੈਚ ਛੱਡਣਾ ਬਦਕਿਸਮਤੀ : ਲਿੰਡੇ

10/20/2019 10:51:46 PM

ਰਾਂਚੀ— ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਸਪਿਨਰ ਜਾਰਜ ਲਿੰਡੇ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਦੀ ਟੀਮ ਬਦਕਿਸਮਤੀ ਰਹੀ ਕਿ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਆਊਟ ਕਰਨ ਦੇ ਮੌਕੇ ਤੋਂ ਖੁੰਝ ਗਏ। ਰੋਹਿਤ ਦੀ 212 ਤੇ ਅਜਿੰਕਯ ਰਹਾਣੇ ਦੀ 115 ਦੌੜਾਂ ਦੀ ਸ਼ਾਨਦਾਰ ਪਾਰੀਆਂ ਨਾਲ ਭਾਰਤ ਨੇ ਦੂਜੇ ਦਿਨ 9 ਵਿਕਟਾਂ 'ਤੇ 497 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ। ਦਿਨ ਦਾ ਖੇਡ ਖਤਮ ਹੋਣ ਤਕ ਭਾਰਤੀ ਟੀਮ ਨੇ 9 ਦੌੜਾਂ 'ਤੇ ਦੱਖਣੀ ਅਫਰੀਕਾ ਦੀਆਂ 2 ਵਿਕਟਾਂ ਹਾਸਲ ਕਰਕੇ ਮੈਚ 'ਤੇ ਆਪਣਾ ਦਬਦਬਾਅ ਬਣਾ ਲਿਆ। ਰੋਹਿਤ ਜਦੋ 28 ਦੌੜਾਂ 'ਤੇ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਲਿੰਡੇ ਦੀ ਗੇਂਦ 'ਤੇ ਸ਼ਨੀਵਾਰ ਨੂੰ ਜੁਬੈਟ ਹਮਜਾ ਨੇ ਸ਼ਾਟ ਲੋਗ 'ਤੇ ਉਸਦਾ ਕੈਚ ਛੱਡ ਦਿੱਤਾ। ਲਿੰਡੇ ਨੇ ਕਿਹਾ ਇਸ ਤਰ੍ਹਾਂ ਦੇ ਕੈਚ ਕਈ ਵਾਰ ਹੱਥ 'ਚ ਜੁੜ ਜਾਂਦੇ ਹਨ ਤੇ ਕਈ ਵਾਰ ਨਹੀਂ। ਸਾਡੇ ਲਈ ਇਹ ਬਦਕਿਸਮਤੀ ਦੀ ਗੱਲ ਸੀ ਕਿ ਇਹ ਸਾਡੇ ਪੱਖ 'ਚ ਨਹੀਂ ਗਿਆ ਤੇ ਇਹ ਰੋਹਿਤ ਦਾ ਕੈਚ ਸੀ। ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ।
ਲਿੰਡੇ ਨੇ ਕਿਹਾ ਕਿ ਰੋਹਿਤ ਨੇ ਵਧੀਆ ਬੱਲੇਬਾਜ਼ੀ ਕੀਤੀ। ਉਸ ਨੇ ਸਾਨੂੰ ਇਕ ਮੌਕਾ ਦਿੱਤਾ ਸੀ, ਜੋ ਆਸਾਨ ਨਹੀਂ ਸੀ ਤੇ ਇਸਦੇ ਬਾਅਦ ਉਸ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ। ਲਿੰਡੇ ਡੈਬਿਊ ਟੈਸਟ 'ਚ ਟੀਮ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਸ ਨੇ 133 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ। ਉਸ ਨੇ ਪਿਛਲੇ ਮਹੀਨੇ ਦੱਖਣੀ ਅਫਰੀਕਾ ਏ ਟੀਮ ਦੇ ਨਾਲ ਭਾਰਤ ਦਾ ਦੌਰਾ ਕੀਤਾ ਸੀ। ਕੇਸ਼ਵ ਮਹਾਰਾਜ ਦੇ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਟੀਮ 'ਚ ਜਗ੍ਹਾ ਮਿਲੀ ਜਿਸਦੇ ਲਈ ਉਹ ਤਿਆਰ ਸੀ। ਘਰੇਲੂ ਕ੍ਰਿਕਟ 'ਚ 24.05 ਦੀ ਔਸਤ ਨਾਲ 160 ਵਿਕਟਾਂ ਹਾਸਲ ਕਰਨ ਵਾਲੇ ਇਸ ਖਿਡਾਰੀ  ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਮੇਰੇ ਲਈ ਇਹ ਸਿੱਖਣ ਦਾ ਮੌਕਾ ਹੈ।


Gurdeep Singh

Content Editor

Related News