ਭਾਰਤੀ ਟੈਨਿਸ ਖਿਡਾਰੀ ਲਿਏਂਡਰ ਪੇਸ ਟਾਪ 100 'ਚੋਂ ਬਾਹਰ ਹੋਣ ਦੇ ਕਰੀਬ

Tuesday, Oct 29, 2019 - 05:27 PM (IST)

ਸਪੋਰਟਸ ਡੈਸਕ— ਪਾਕਿਸਤਾਨ ਖਿਲਾਫ ਨਵੰਬਰ ਦੇ ਅਖੀਰ 'ਚ ਖੇਡੇ ਜਾਣ ਵਾਲੇ ਡੇਵੀਸ ਕੱਪ ਮੁਕਾਬਲੇ ਲਈ ਆਪਣੇ ਆਪ ਨੂੰ ਉਪਲੱਬਧ ਦੱਸਣ ਵਾਲੇ ਦਿੱਗਜ ਖਿਡਾਰੀ ਲਿਏਂਡਰ ਪੇਸ ਸੋਮਵਾਰ ਨੂੰ ਜਾਰੀ ਤਾਜ਼ਾ ਟੈਨਿਸ ਰੈਂਕਿੰਗ 'ਚ ਤਿੰਨ ਸਥਾਨ ਡਿੱਗ ਕੇ ਟਾਪ 100 ਤੋਂ ਬਾਹਰ ਹੋਣ ਦੇ ਕਰੀਬ ਪਹੁੰਚ ਗਏ ਹਨ। ਪੇਸ ਤਿੰਨ ਸਥਾਨ ਖਿਸਕ ਕੇ ਡਬਲਜ਼ ਰੈਂਕਿੰਗ 'ਚ 95ਵੇਂ ਸਥਾਨ 'ਤੇ ਪਹੁੰਚ ਗਏ ਹਨ।

PunjabKesari

ਪੇਸ ਦੇ ਅਪ੍ਰੈਲ 2018 ਤੋਂ ਬਾਅਦ ਪਹਿਲੀ ਵਾਰ ਭਾਰਤੀ ਡੇਵੀਸ ਕੱਪ ਟੀਮ ਨਾਲ ਜੁੜਣ ਦੀ ਸੰਭਾਵਨਾ ਮਜ਼ਬੂਤ ਹੋ ਗਈ ਹੈ। ਪੇਸ ਨੇ ਹਾਲ ਹੀ 'ਚ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ 2020 ਦੇ ਟੋਕੀਓ ਓਲੰਪਿਕ 'ਚ ਖੇਡਣ ਲਈ ਤਿਆਰ ਹੈ। 46 ਸਾਲ ਦਾ ਪੇਸ ਨੇ ਅਪ੍ਰੈਲ 2018 'ਚ ਚੀਨ ਖਿਲਾਫ ਮੁਕਾਬਲੇ 'ਚ ਡਬਲਜ਼ ਖਿਡਾਰੀ ਦੇ ਤੌਰ 'ਤੇ ਡੇਵੀਸ ਕੱਪ 'ਚ ਸਭ ਤੋਂ ਜ਼ਿਆਦਾ ਜਿੱਤ ਦਰਜ ਕਰਨ ਦਾ ਇਤਿਹਾਸ ਰਚਿਆ ਸੀ ਜਿਸ ਤੋਂ ਬਾਅਦ ਏ. ਆਈ. ਟੀ. ਏ ਨੇ ਚੋਣ ਲਈ ਉਨ੍ਹਾਂ ਦੇ ਨਾਂ 'ਤੇ ਵਿਚਾਰ ਨਹੀਂ ਕੀਤਾ।

ਡਬਲ 'ਚ ਦਿਵਿਜ ਸ਼ਰਨ ਦੀ ਰੈਂਕਿੰਗ 'ਚ ਤਿੰਨ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 48ਵੇਂ ਨੰਬਰ 'ਤੇ ਖਿਸਕ ਗਏ ਹਨ। ਰੋਹਨ ਬੋਪੰਨਾ ਦਾ 40ਵਾਂ ਸਥਾਨ ਬਰਕਰਾਰ ਹੈ ਅਤੇ ਉਹ ਦੇਸ਼ ਦੇ ਟਾਪ ਡਬਲ ਖਿਡਾਰੀ ਬਣੇ ਹੋਏ ਹਨ।


Related News