IPL ਦੇ ਦੌਰਾਨ ਲੀਡਰ ਬੋਰਡ ਜੇਤੂ ਨੂੰ 1 ਕਰੋੜ ਦਾ ਇਨਾਮ ਦੇਵੇਗੀ Playing11

Thursday, Sep 10, 2020 - 12:27 AM (IST)

IPL ਦੇ ਦੌਰਾਨ ਲੀਡਰ ਬੋਰਡ ਜੇਤੂ ਨੂੰ 1 ਕਰੋੜ ਦਾ ਇਨਾਮ ਦੇਵੇਗੀ Playing11

ਨਵੀਂ ਦਿੱਲੀ- ਭਾਰਤ ਦੀ ਪ੍ਰਸਿੱਧ ਗੇਮਿੰਗ ਕੰਪਨੀ ਫੇਂਟਸੀ ਗੇਮਿੰਗ ਪਲੇਇੰਗ11 ਆਈ. ਪੀ. ਐੱਲ. 2020 ਦੇ ਦੌਰਾਨ ਲੀਡਰ ਬੋਰਡ ਦੇ ਜੇਤੂਆਂ ਨੂੰ ਇਕ ਕਰੋੜ ਰੁਪਏ ਤੱਕ ਦਾ ਇਨਾਮ ਦੇਵੇਗੀ। ਪਲੇਇੰਗ11 'ਚ ਹੁਣ ਤੱਕ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਜੁੜ ਚੁੱਕੇ ਹਨ, ਜਿਸ 'ਚ 10 ਕਰੋੜ ਤੋਂ ਜ਼ਿਆਦਾ ਇਨਾਮੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਪਲੇਇੰਗ ਇਲੈਵਨ ਦੇ ਬ੍ਰਾਂਡ ਅੰਬੈਸਡਰ ਭਾਰਤੀ ਟੀਮ ਤੇ ਰਾਇਲ ਚੈਲੰਜ਼ਰਸ ਬੈਂਗਲੁਰੂ (ਆਰ. ਸੀ. ਬੀ.) ਦੇ ਲੈੱਗ ਸਪਿਨਰ ਗੇਂਦਬਾਜ਼ ਯੁਜਵੇਂਦਰ ਚਾਹਲ ਹਨ। ਪਲੇਇੰਗ11 'ਚ ਤਿੰਨ ਵੱਖ-ਵੱਖ ਖੇਡ ਵਰਗ 'ਚ ਇਨਾਮ ਦਿੱਤਾ ਜਾਂਦਾ ਹੈ। ਇਸ 'ਚ ਕ੍ਰਿਕਟ ਬਾਸਕਟਬਾਲ ਤੇ ਫੁੱਟਬਾਲ ਦੇ ਖੇਡੇ ਜਾਂਦੇ ਹਨ।
ਪਲੇਇੰਗ11 ਨੇ ਹਾਲ ਹੀ 'ਚ ਕਵੀਜ਼ ਫਾਰਮੈਟ ਵੀ ਸ਼ੁਰੂ ਕੀਤਾ ਹੈ, ਜਿਸ 'ਚ ਖੇਡ ਨਾਲ ਜੁੜੇ ਸਵਾਲਾਂ ਦਾ ਠੀਕ ਜਵਾਬ ਦੇਣ 'ਤੇ ਇਕ ਲੱਖ ਰੁਪਏ ਦਾ ਇਨਾਮ ਮਿਲਦਾ ਹੈ। ਇਸ 'ਚ ਸ਼ਾਮਲ ਹੋਣ ਦੇ ਲਈ ਖਿਡਾਰੀਆਂ 'ਚੋਂ ਇਕ ਟੀਮ ਬਣਾਉਣੀ ਹੁੰਦੀ ਹੈ ਤੇ ਚੁਣੇ ਹੋਏ ਖਿਡਾਰੀਆਂ 'ਚ ਅਸਲ ਜ਼ਿੰਦਗੀ 'ਚ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਅੰਕ ਜਿੱਤੇ ਜਾਂਦੇ ਹਨ। ਤਸਦੀਕ ਦੇ ਲਈ ਜ਼ਿਆਦਾ ਤੋਂ ਜ਼ਿਆਦਾ 30 ਮਿੰਟ ਲੱਗਦੇ ਹਨ ਤੇ ਇਨਾਮੀ ਰੁਪਏ ਨੂੰ ਕੈਸ਼ 'ਚ ਬਦਲਣ ਦੇ ਲਈ ਲਿੰਕ ਕੀਤੇ ਗਏ ਬੈਂਕ ਖਾਤੇ ਜਾਂ ਪੇਟੀਐੱਮ ਦੇ ਦੁਆਰਾ ਰਾਸ਼ੀ ਨੂੰ ਲੈ ਸਕਦਾ ਹੈ।


author

Gurdeep Singh

Content Editor

Related News