ਲਾਹਿੜੀ ਨੇ ਟੋਕੀਓ ਓਲੰਪਿਕ ਦੇ ਲਈ ਕੀਤਾ ਕੁਆਲੀਫਾਈ

Tuesday, Jun 22, 2021 - 09:29 PM (IST)

ਲਾਹਿੜੀ ਨੇ ਟੋਕੀਓ ਓਲੰਪਿਕ ਦੇ ਲਈ ਕੀਤਾ ਕੁਆਲੀਫਾਈ

ਨਵੀਂ ਦਿੱਲੀ- ਅਨੁਭਵੀ ਗੋਲਫਰ ਅਨਿਰਬਾਨ ਲਾਹਿੜੀ ਨੇ ਮੰਗਲਵਾਰ ਨੂੰ ਜਾਰੀ ਪੁਰਸ਼ਾਂ ਦੀ 'ਟੋਕੀਓ ਓਲੰਪਿਕ ਖੇਡ ਰੈਂਕਿੰਗ' 'ਚ ਭਾਰਤੀਆਂ ਵਿਚ ਸਰਵਸ੍ਰੇਸ਼ਠ ਸਥਾਨ ਹਾਸਲ ਕਰਕੇ ਲਗਾਤਾਰ ਦੂਜੀ ਵਾਰ ਇਸ ਖੇਡ ਮਹਾਕੁੰਭ ਦੇ ਲਈ ਕੁਆਲੀਫਾਈ ਕੀਤਾ। ਇਸ ਭਾਰਤੀ ਨੇ 60ਵੇਂ ਸਥਾਨ 'ਤੇ ਰਹਿ ਕੇ ਓਲੰਪਿਕ ਵਿਚ ਜਗ੍ਹਾ ਬਣਾਈ। ਇਹ ਖੇਡਾਂ ਦੀ ਰੈਂਕਿੰਗ ਵਿਚ ਕੋਟਾ ਹਾਸਲ ਕਰਨ ਦਾ ਆਖਰੀ ਸਥਾਨ ਵੀ ਸੀ। ਭਾਰਤ ਇਕ ਸਥਾਨ ਦਾ ਹਕਦਾਰ ਸੀ ਅਤੇ ਲਾਹਿੜੀ ਤਾਜ਼ਾ ਵਿਸ਼ਵ ਗੋਲਫ ਰੈਂਕਿੰਗ ਵਿਚ 340ਵੇਂ ਸਥਾਨ 'ਤੇ ਰਹਿੰਦੇ ਹੋਏ ਭਾਰਤੀਆਂ ਵਿਚ ਚੋਟੀ 'ਤੇ ਸਨ। 

ਇਹ ਖ਼ਬਰ ਪੜ੍ਹੋ- ਰਾਸ ਟੇਲਰ ਨੇ ਬਣਾਇਆ WTC ਫਾਈਨਲ 'ਚ ਵੱਡਾ ਰਿਕਾਰਡ


ਲਾਹਿੜੀ ਨੇ ਟਵੀਟ ਕੀਤਾ- ਅਜੇ ਕੁਝ ਸਮਾਂ ਪਹਿਲਾਂ ਬਹੁਤ ਵਧੀਆ ਖ਼ਬਰ ਮਿਲੀ। ਟੋਕੀਓ ਓਲੰਪਿਕ ਵਿਚ ਜਗ੍ਹਾ। ਆਰਾਮ ਨਹੀਂ ਕਰ ਸਕਦਾ ਕਿ ਮੈਨੂੰ ਇਕ ਵਾਰ ਫਿਰ ਤੋਂ ਤਿਰੰਗੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇਗਾ। ਅਦਿਤੀ ਅਸ਼ੋਕ ਵੀ ਮਹਿਲਾਵਾਂ ਦੇ ਵਰਗ ਵਿਚ ਕੁਆਲੀਫਾਈ ਕਰਨ ਦੀ ਦੌੜ 'ਚ ਹਨ। ਉਸਦੀ ਕੁਆਲੀਫਿਕੇਸ਼ਨ ਦੀ ਪੁਸ਼ਟੀ 29 ਜੂਨ ਨੂੰ ਮਹਿਲਾਵਾਂ ਦੀ ਓਲੰਪਿਕ ਰੈਂਕਿੰਗ ਜਾਰੀ ਹੋਣ ਤੋਂ ਬਾਅਦ ਹੋਵੇਗੀ। ਅਦਿਤੀ ਨੇ ਰੀਓ ਓਲੰਪਿਕ ਵਿਚ ਵੀ ਹਿੱਸਾ ਲਿਆ ਸੀ।

ਇਹ ਖ਼ਬਰ ਪੜ੍ਹੋ- ਵਿੰਡੀਜ਼ ਨੂੰ 158 ਦੌੜਾਂ ਨਾਲ ਹਰਾ ਦੱਖਣੀ ਅਫਰੀਕਾ ਨੇ ਜਿੱਤੀ ਸੀਰੀਜ਼

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News