ਚਾਹ ਦੇ ਕੱਪ ''ਤੇ ਰਾਹੁਲ ਨੂੰ ਕੀਤਾ ਕੋਹਲੀ ਨੇ ਟਰੋਲ, ਮਿਲਿਆ ਮਜ਼ੇਦਾਰ ਜਵਾਬ

07/02/2020 2:05:51 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਇਸ ਸਮੇਂ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੇ ਹਨ। ਬੀਤੇ ਦਿਨੀਂ ਜਦੋਂ ਭਾਰਤ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਆਪਣੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤਾਂ ਇਸ 'ਤੇ ਕੁਮੈਂਟ ਕਰਨ ਨਾਲ ਕੋਹਲੀ ਖੁਦ ਨੂੰ ਰੋਕ ਨਹੀਂ ਸਕੇ। ਦਰਅਸਲ, ਕੇ. ਐੱਲ. ਰਾਹੁਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੌਫੀ ਪੀਂਦੇ ਦੀ ਇਕ ਫੋਟੋ ਸ਼ੇਅਰ ਕੀਤੀ ਸੀ। ਇਸ 'ਤੇ ਕੋਹਲੀ ਨੇ ਕੁਮੈਂਟ ਕਰ ਦਿੱਤਾ- 'ਕੱਪ ਗੰਦਾ ਹੈ।'

 
 
 
 
 
 
 
 
 
 
 
 
 
 

Coffee >>

A post shared by KL Rahul👑 (@rahulkl) on Jun 28, 2020 at 5:22am PDT


ਮਜ਼ੇ ਦੀ ਗੱਲ ਇਹ ਹੈ ਕਿ ਕੇ. ਐੱਲ. ਰਾਹੁਲ ਨੇ ਵੀ ਇਸ 'ਤੇ ਮਜ਼ੇਦਾਰ ਜਵਾਬ ਦਿੱਤਾ। ਉਨ੍ਹਾਂ ਨੇ ਕੋਹਲੀ ਦੇ ਸਵਾਲ 'ਤੇ ਲਿਖਿਆ- 'ਪਰ ਦਿਲ ਸਾਫ ਹੈ।' ਰਾਹੁਲ ਦੇ ਇਸ ਜਵਾਬ ਨਾਲ ਕੋਹਲੀ ਵੀ ਖੁਸ਼ ਹੋ ਗਏ। ਉਨ੍ਹਾਂ ਨੇ ਰਿਪਲਾਈ ਕਰਦੇ ਹੋਏ ਲਿਖਿਆ- 'ਹਾ ਹਾ ਵੋ ਤਾਂ ਹੈ।' ਕੋਹਲੀ ਤੇ ਕੇ. ਐੱਲ. ਰਾਹੁਲ ਦੀ ਇਸ ਗੱਲਾਂ ਨੂੰ ਸੋਸ਼ਲ ਮੀਡੀਆ 'ਤੇ ਫੈਂਸ ਨੇ ਖੂਬ ਪਸੰਦ ਕੀਤਾ। ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸ਼ਤਰੀ ਨੇ ਵੀ ਦੋਵਾਂ ਦੀ ਪੋਸਟ ਨੂੰ ਲਾਈਕ ਕੀਤਾ।

PunjabKesari


Gurdeep Singh

Content Editor

Related News