ਕੋਹਲੀ ਨੂੰ ਬੋਲੀ ਲੜਕੀ-ਤੂੰ ਲੱਖਾਂ ਕੁੜੀਆਂ ਦਾ ਦਿਲ ਤੋੜਿਆ, ਪਰ ਸਭ ਤੋਂ ਪਹਿਲਾ ਮੇਰਾ

12/13/2017 8:34:52 PM

ਮੋਹਾਲੀ—ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਵਿਆਹ ਕੀਤਾ । ਕਰੋੜਾਂ ਫੈਨਜ਼ ਨੇ ਇਸ ਮੌਕੇ 'ਤੇ ਵਿਰਾਟ-ਅਨੁਸ਼ਕਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਪਰ ਕੁੱਝ ਲੜਕੀਆਂ ਦੇ ਦਿਲ ਵੀ ਟੁੱਟੇ । ਇਸਦਾ ਗੱਲ ਦਾ ਅੰਦਾਜਾ ਅਸੀਂ ਮੋਹਾਲੀ ਸਟੇਡਿਅਮ 'ਚ ਸ਼੍ਰੀਲੰਕਾ ਖਿਲਾਫ ਹੋਏ ਦੂਜੇ ਵਨਡੇ 'ਚ ਇੱਕ ਲੜਕੀ ਦੇ ਹਾਵ-ਭਾਵ ਅਤੇ ਉਸ ਵੱਲੋਂ ਦਿੱਤੇ ਗਏ ਮੈਸੇਜ ਨੂੰ ਪੜ੍ਹਕੇ ਲਗਾਇਆ ਜਾ ਸਕਦਾ ਹੈ । 


ਦਰਅਸਲ, ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਕ ਕੁੜੀ ਹੱਥ 'ਚ ਪੋਸਟਰ ਲੈ ਕੇ ਖੜੀ ਹੁੰਦੀ ਨਜ਼ਰ ਆਈ । ਉਸਨੇ ਪੋਸਟਰ 'ਤੇ ਲਿਖਿਆ ਸੀ ਕਿ ਵਿਰਾਟ ਤੂੰ ਲੱਖਾਂ ਲੜਕੀਆਂ ਦਾ ਦਿਲ ਤੋੜਿਆ, ਪਰ ਸਭ ਤੋਂ ਪਹਿਲਾ ਮੇਰਾ । ਲੜਕੀ ਦੇ ਇਸ ਪੋਸਟਰ ਦਾ ਸਟੇਡੀਅਮ 'ਚ ਮੌਜੂਦ ਸਾਰੇ ਦਰਸ਼ਕਾਂ ਦਾ ਧਿਆਨ ਪਿਆ ।  


ਦੱਸ ਦਈਏ ਕਿ ਕੋਹਲੀ ਨੇ 11 ਦਸੰਬਰ ਨੂੰ ਇਟਲੀ 'ਚ ਅਨੁਸ਼ਕਾ ਨਾਲ ਵਿਆਹ ਕੀਤਾ । ਕੋਹਲੀ ਨੇ ਵਿਆਹ ਲਈ ਬੀ.ਸੀ.ਸੀ.ਆਈ. ਤੋਂ ਪਹਿਲਾਂ ਹੀ ਛੁੱਟੀ ਮੰਗੀ, ਜਿਸਦੇ ਚਲਦੇ ਉਨ੍ਹਾਂ ਨੂੰ ਸ਼੍ਰੀਲੰਕਾ ਖਿਲਾਫ ਵਨਡੇ ਅਤੇ ਟੀ20 ਸੀਰੀਜ ਤੋਂ ਆਰਾਮ ਦਿੱਤਾ ਗਿਆ ਸੀ । ਹਾਲਾਂਕਿ ਕੋਹਲੀ ਨੇ ਪਹਿਲਾਂ ਵਿਆਹ ਦਾ ਖੁਲਾਸਾ ਨਹੀਂ ਕੀਤਾ ਸੀ । ਉਨ੍ਹਾਂਨੇ ਲੰਬੇ ਸਮਾਂ ਤੱਕ ਕ੍ਰਿਕਟ ਖੇਡਣ ਅਤੇ ਥਕਾਵਟ ਮਹਿਸੂਸ ਕਰਨ ਦੇ ਬਹਾਨਾ ਬਣਾ ਕੇ ਵਿਆਹ ਲਈ ਸਮਾਂ ਕੱਢਿਆ।


Related News