ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਕੁੜੀਆਂ ਦੇ ਸਕੂਲ ਨੂੰ ਉਡਾਇਆ
Saturday, May 11, 2024 - 01:01 PM (IST)
ਗੁਰਦਾਸਪੁਰ/ ਇਸਲਾਮਾਬਾਦ (ਵਿਨੋਦ) : ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੀ ਸ਼ੇਵਾ ਤਹਿਸੀਲ ਵਿਚ ਅਣਪਛਾਤੇ ਅੱਤਵਾਦੀਆਂ ਨੇ ਕੁੜੀਆਂ ਦੇ ਇਕ ਪ੍ਰਾਈਵੇਟ ਸਕੂਲ ਨੂੰ ਉਡਾ ਦਿੱਤਾ। ਅੱਤਵਾਦੀਆਂ ਨੇ ਪਹਿਲਾਂ ਸਕੂਲ ਦੇ ਚੌਕੀਦਾਰ ਦੀ ਕੁੱਟਮਾਰ ਕੀਤੀ ਅਤੇ ਬਾਅਦ ’ਚ ਸਕੂਲ ਦੇ ਦੋ ਕਮਰਿਆਂ ਨੂੰ ਉਡਾ ਦਿੱਤਾ। ਧਮਾਕੇ ਵਿਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ- ਵਧ ਰਹੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਲਾਕੇ ਦਾ ਇਹ ਇਕਲੌਤਾ ਕੁੜੀਆਂ ਦਾ ਸਕੂਲ ਸੀ ਅਤੇ ਇਸ ਵਿਚ 800 ਦੇ ਕਰੀਬ ਕੁੜੀਆਂ ਪੜ੍ਹਦੀਆਂ ਸਨ। ਕੁਝ ਦਿਨਾਂ ਤੋਂ ਸਕੂਲ ਮਾਲਕਾਂ ਨੂੰ ਸਕੂਲ ਬੰਦ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਇਸਲਾਮ ਵਿਚ ਲੜਕੀਆਂ ਦੀ ਪੜ੍ਹਾਈ ਜ਼ਰੂਰੀ ਨਹੀਂ ਹੈ ਪਰ ਸਕੂਲ ਮਾਲਕਾਂ ਨੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ। ਪਿਛਲੇ ਸਾਲ ਮਈ ਵਿਚ ਵੀ ਇਸੇ ਤਰ੍ਹਾਂ ਦੇ ਹਮਲੇ ਹੋਏ ਸਨ ਜਦੋਂ ਮਿਰਾਲੀ ਵਿਚ ਕੁੜੀਆਂ ਦੇ ਦੋ ਸਰਕਾਰੀ ਸਕੂਲਾਂ ਨੂੰ ਉਡਾ ਦਿੱਤਾ ਗਿਆ ਸੀ। ਇਨ੍ਹਾਂ ਘਟਨਾਵਾਂ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਇਹ ਵੀ ਪੜ੍ਹੋ- ਗਰਮੀ ਨਾਲ ਬੇਹਾਲ ਹੋਏ ਲੋਕ, 42 ਡਿਗਰੀ ਤੱਕ ਪੁਹੰਚਿਆ ਗੁਰਦਾਸਪੁਰ ਦਾ ਤਾਪਮਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8