ਸਲਮਾਨ ਖ਼ਾਨ ਨੂੰ ਲੈ ਕੇ ਬਿਸ਼ਨੋਈ ਭਾਈਚਾਰੇ ਦਾ ਪਿਘਲਿਆ ਦਿਲ, ਮਿਲ ਸਕਦੀ ਹੈ ਮੁਆਫ਼ੀ ਪਰ ਕਰਨਾ ਹੋਵੇਗਾ ਇਹ ਕੰਮ

Tuesday, May 14, 2024 - 05:58 AM (IST)

ਸਲਮਾਨ ਖ਼ਾਨ ਨੂੰ ਲੈ ਕੇ ਬਿਸ਼ਨੋਈ ਭਾਈਚਾਰੇ ਦਾ ਪਿਘਲਿਆ ਦਿਲ, ਮਿਲ ਸਕਦੀ ਹੈ ਮੁਆਫ਼ੀ ਪਰ ਕਰਨਾ ਹੋਵੇਗਾ ਇਹ ਕੰਮ

ਐਂਟਰਟੇਨਮੈਂਟ ਡੈਸਕ– ਅਦਾਕਾਰ ਸਲਮਾਨ ਖ਼ਾਨ ਤੇ ਵਿਵਾਦਾਂ ਦਾ ਲੰਬਾ ਰਿਸ਼ਤਾ ਹੈ। 1998 ’ਚ ਜੋਧਪੁਰ ’ਚ ਫ਼ਿਲਮ ਦੀ ਸ਼ੂਟਿੰਗ ਦੌਰਾਨ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਨੂੰ ਲੈ ਕੇ ਅਦਾਕਾਰ ਕਈ ਸਾਲਾਂ ਤੋਂ ਕਾਨੂੰਨੀ ਮੁਸੀਬਤ ’ਚ ਫਸਿਆ ਹੋਇਆ ਹੈ। ਇਸ ਦੌਰਾਨ ਹਾਲ ਹੀ ’ਚ ਅਦਾਕਾਰ ਦੇ ਘਰ ਦੇ ਉੱਪਰ ਗੋਲੀਬਾਰੀ ਵੀ ਕੀਤੀ ਗਈ ਸੀ। ਕਾਲਾ ਹਿਰਨ ਸ਼ਿਕਾਰ ਮਾਮਲੇ ’ਚ ਹੁਣ ਨਵਾਂ ਮੋੜ ਆਇਆ ਹੈ। ਕੁਝ ਸਮਾਂ ਪਹਿਲਾਂ ਅਦਾਕਾਰ ਦੀ ਦੋਸਤ ਸੋਮੀ ਅਲੀ ਨੇ ਸ਼ਿਕਾਰ ਮਾਮਲੇ ’ਚ ਬਿਸ਼ਨੋਈ ਭਾਈਚਾਰੇ ਤੋਂ ਮੁਆਫ਼ੀ ਮੰਗੀ ਸੀ। ਅਜਿਹੇ ’ਚ ਬਿਸ਼ਨੋਈ ਭਾਈਚਾਰੇ ਨੇ ਹੁਣ ਅਦਾਕਾਰ ਨੂੰ ਵੀ ਆਫਰ ਦਿੱਤਾ ਹੈ।

ਆਲ ਇੰਡੀਆ ਬਿਸ਼ਨੋਈ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਦੇਵੇਂਦਰ ਬੁਡੀਆ ਨੇ ਕਿਹਾ ਕਿ ਉਨ੍ਹਾਂ ਦਾ ਸਮਾਜ ਸਲਮਾਨ ਨੂੰ ਮੁਆਫ਼ ਕਰ ਸਕਦਾ ਹੈ। ਇਸ ਲਈ ਅਦਾਕਾਰ ਨੂੰ ਮੰਦਰ ’ਚ ਆ ਕੇ ਸਹੁੰ ਚੁੱਕਣੀ ਹੋਵੇਗੀ। ਇਸ ’ਚ ਸਲਮਾਨ ਨੂੰ ਮੰਦਰ ’ਚ ਮੁਆਫ਼ੀ ਮੰਗਣੀ ਹੋਵੇਗੀ। ਬਿਸ਼ਨੋਈ ਸਮਾਜ ਦੇ ਨਿਯਮਾਂ ਦੇ ਅੰਦਰ ਸਲਮਾਨ ਨੂੰ ਮੁਆਫ਼ ਕੀਤਾ ਜਾ ਸਕਦਾ ਹੈ। ਸਹੁੰ ’ਚ ਸਲਮਾਨ ਖ਼ਾਨ ਨੂੰ ਵਾਤਾਵਰਣ ਤੇ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਲੈ ਕੇ ਸਹੁੰ ਚੁੱਕਣੀ ਹੋਵੇਗੀ ਤਾਂ ਹੀ ਬਿਸ਼ਨੋਈ ਸਮਾਜ ਅਦਾਕਾਰ ਨੂੰ ਮੁਆਫ਼ ਕਰ ਸਕੇਗਾ।

ਇਹ ਖ਼ਬਰ ਵੀ ਪੜ੍ਹੋ : ਸੁਹਾਗਰਾਤ ਵਾਲੀ ਰਾਤ ਵਿਆਹ ਟੁੱਟਣ ਦਾ ਮਾਮਲਾ : BF ਨੇ 2 ਸਾਲਾਂ ਤਕ ਬਣਾਏ ਜਿਸਮਾਨੀ ਸਬੰਧ, ਦਿੱਤੀ ਸੀ ਇਹ ਧਮਕੀ

ਦੱਸੇ ਸਮਾਜ ਦੇ ਨਿਯਮ
ਦੇਵੇਂਦਰ ਬੁਡੀਆ ਨੇ ਕਿਹਾ ਕਿ ਬਿਸ਼ਨੋਈ ਸਮਾਜ ਦੇ ਕੁਝ ਨਿਯਮ ਹਨ। ਸਲਮਾਨ ਨੂੰ 29 ਨਿਯਮਾਂ ਤਹਿਤ ਮੁਆਫ਼ੀ ਦਿੱਤੀ ਜਾ ਸਕਦੀ ਹੈ। ਸਮਾਜ ਦੇ ਨਿਯਮਾਂ ਮੁਤਾਬਕ ਜੇਕਰ ਸਲਮਾਨ ਖ਼ਾਨ ਮੁਆਫ਼ੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਮੁਆਫ਼ ਕੀਤਾ ਜਾ ਸਕਦਾ ਹੈ। ਸੁਸਾਇਟੀ ਨੇ ਅਦਾਕਾਰ ਦੀ ਦੋਸਤ ਸੋਮੀ ਦੀ ਮੁਆਫ਼ੀ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਮੀ ਦੀ ਮੁਆਫ਼ੀ ਨਾਲ ਕੋਈ ਫਰਕ ਨਹੀਂ ਪੈਂਦਾ। ਜੇਕਰ ਉਹ ਮੁਆਫ਼ੀ ਚਾਹੁੰਦੇ ਹਨ ਤਾਂ ਸਲਮਾਨ ਖ਼ਾਨ ਨੂੰ ਮੰਦਰ ’ਚ ਆ ਕੇ ਸਹੁੰ ਚੁੱਕਣੀ ਹੋਵੇਗੀ। ਇਸ ਤੋਂ ਬਾਅਦ ਹੀ ਮਾਮਲਾ ਹੱਲ ਹੋਵੇਗਾ।

ਇਹ ਗੱਲ ਲਾਰੈਂਸ ਬਿਸ਼ਨੋਈ ਨੇ ਵੀ ਆਖੀ ਸੀ
ਹਾਲ ਹੀ ’ਚ ਅਦਾਕਾਰ ਦੇ ਘਰ ’ਤੇ ਗੋਲੀਬਾਰੀ ਹੋਈ ਸੀ। ਇਸ ਦੀ ਜ਼ਿੰਮੇਵਾਰੀ ਸ਼ੂਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਨੇ ਲਈ ਸੀ। ਕੁਝ ਸਮਾਂ ਪਹਿਲਾਂ ਲਾਰੈਂਸ ਬਿਸ਼ਨੋਈ ਨੇ ਕਿਹਾ ਸੀ ਕਿ ਜੇਕਰ ਸਲਮਾਨ ਖ਼ਾਨ ਬਿਸ਼ਨੋਈ ਭਾਈਚਾਰੇ ਤੋਂ ਮੁਆਫ਼ੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤਾ ਜਾਵੇਗਾ। ਹੁਣ ਸੁਸਾਇਟੀ ਦੇ ਪ੍ਰਧਾਨ ਨੇ ਵੀ ਇਹੀ ਗੱਲ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਨਿਯਮ ਨੰਬਰ 10 ਅਨੁਸਾਰ ਜੇਕਰ ਕੋਈ ਮੁਆਫ਼ੀ ਮੰਗਦਾ ਹੈ ਤਾਂ ਸੁਸਾਇਟੀ ਉਸ ਨੂੰ ਮੁਆਫ਼ ਕਰ ਦਿੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News