ਪੰਤ ਨੇ ਛੱਡਿਆ ਕੈਚ ਤਾਂ ਲੱਗੇ ਧੋਨੀ-ਧੋਨੀ ਦੇ ਨਾਅਰੇ, ਕੋਹਲੀ ਨੇ ਦਰਸ਼ਕਾਂ ਨੂੰ ਕਰਾਇਆ ਚੁੱਪ (Video)

12/09/2019 1:15:03 PM

ਨਵੀਂ ਦਿੱਲੀ : ਤਿਰੁਅਨੰਤਪੁਰਮ ਦੇ ਗ੍ਰੀਨਫੀਲਡ ਸਟੇਡੀਅਮ ਵਿਚ ਭਾਰਤ ਵੈਸਟਇੰਡੀਜ਼ ਵਿਚਾਲੇ ਦੂਜਾ ਟੀ-20 ਮੁਕਾਬਲਾ ਖੇਡਿਆ ਗਿਆ। ਇਸ ਮੈਚ ਵਿਚ ਟੀਮ ਇੰਡੀਆ ਨੂੰ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਬੱਲੇਬਾਜ਼ੀ ਤਾਂ ਚੰਗੀ ਰਹੀ ਪਰ ਇਕ ਵਾਰ ਫਿਰ ਵਿਰਾਟ ਸੈਨਾ ਦੀ ਫੀਲਡਿੰਗ ਅਤੇ ਗੇਂਦਬਾਜ਼ੀ ਸਵਾਲਾ ਦੇ ਘੇਰੇ ਵਿਚ ਹੈ। ਉੱਥੇ ਹੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਗੱਲ ਕਰੀਏ ਤਾਂ ਉਸ ਦੀ ਬੱਲੇਬਾਜ਼ੀ ਵਿਚ ਤਾਂ ਸੁਧਾਰ ਦੇਖਣ ਨੂੰ ਮਿਲਿਆ ਪਰ ਇਕ ਵਾਰ ਫਿਰ ਉਹ ਆਪਣੀ ਵਿਕਟਕੀਪਿੰਗ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਦਰਸ਼ਕਾਂ ਨੇ ਉਸ ਦਾ ਰੱਜ ਕੇ ਮਜ਼ਾਕ ਉਡਾਇਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਹੀ ਹੈ।

PunjabKesari

ਵੈਸਟਇੰਡੀਜ਼ ਦੀ ਟੀਮ ਜਦੋਂ ਬੱਲੇਬਾਜ਼ੀ ਕਰਨ ਲਈ ਉਤਰੀ ਤਾਂ ਈਵਨ ਲੁਈਸ ਅਤੇ ਸਿਮੰਸ ਨੇ ਧਮਾਕੇਦਾਰ ਆਗਾਜ਼ ਕੀਤਾ। ਇਸ ਵਿਚਾਲੇ ਭੁਵਨੇਸ਼ਵਰ ਕੁਮਾਰ ਦੀ ਗੇਂਦ 'ਤੇ ਇਕ ਮੌਕਾ ਜ਼ਰੂਰ ਬਣਿਆ ਪਰ ਪੰਤ ਦੇ ਹੱਥਾਂ ਤੋਂ ਕੈਚ ਛੁੱਟ ਗਿਆ। ਇਸ ਤੋਂ ਬਾਅਦ ਸਟੇਡੀਅਮ ਵਿਚ ਮੌਜੂਦ ਲੋਕਾਂ ਨੇ ਪੰਤ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਧੋਨੀ-ਧੋਨੀ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

ਉਸ ਸਮੇਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਬਾਊਂਡਰੀ ਲਾਈਨ 'ਤੇ ਫੀਲਡਿੰਗ ਕਰ ਰਹੇ ਸੀ ਅਤੇ ਇਸ ਖਰਾਬ ਫੀਲਡਿੰਗ ਨੂੰ ਦੇਖ ਉਹ ਕਾਫੀ ਨਿਰਾਸ਼ ਦਿਸੇ। ਉਸ ਨੇ ਦਰਸ਼ਕਾਂ ਵੱਲ ਇਸ਼ਾਰਾ ਕਰ ਕੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਵੀ ਕਿਹਾ। ਇਸ ਤੋਂ ਪਹਿਲਾਂ ਵੀ ਵਿਰਾਟ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਪੰਤ ਲਈ ਧੋਨੀ ਦੇ ਨਾਅਰੇ ਲਾਉਣਾ ਗਲਤ ਹੈ। ਵਿਰਾਟ ਨੇ ਪੰਤ ਨੂੰ ਸੁਝਾਅ ਵੀ ਦਿੱਤਾ ਸੀ ਕਿ ਗੇਂਦ ਨੂੰ ਦੇਖ ਕੇ ਹਿੱਟ ਮਾਰੋ, ਜਿਸ ਦਾ ਫਾਇਦਾ ਇਸ ਮੈਚ ਵਿਚ ਪੰਤ ਦੀ ਬੱਲੇਬਾਜ਼ੀ ਵਿਚ ਦਿਸਿਆ।


Related News