ਟੈਸਟ ਰੈਂਕਿੰਗ 'ਚ ਕੋਹਲੀ ਦੀ ਬਾਦਸ਼ਾਹਤ ਕਾਇਮ, ਟਾਪ 10 'ਚੋਂ ਬਾਹਰ ਹੋਣ ਦੇ ਨੇੜੇ ਰਹਾਨੇ

02/01/2020 6:12:06 PM

ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਸ਼ਨੀਵਾਰ ਨੂੰ ਜਾਰੀ ਆਈ. ਸੀ. ਸੀ. ਦੀ ਨਵੀਂ ਟੈਸਟ ਰੈਂਕਿੰਗ 'ਚ ਟਾਪ ਬੱਲੇਬਾਜ਼ ਬਣੇ ਹੋਏ ਹਨ ਜਦ ਕਿ ਟੀਮ ਦੀ ਉਪ-ਕਪਤਾਨ ਅਜਿੰਕਿਆ ਰਹਾਨੇ ਨੌਵੇਂ ਸਥਾਨ 'ਤੇ ਫਿਸਲ ਗਏ। ਕੋਹਲੀ ਦੇ ਨਾਂ 928 ਰੇਟਿੰਗ ਅੰਕ ਹੈ ਜੋ ਦੂਜੇ ਸਥਾਨ 'ਤੇ ਕਾਬਜ਼ ਆਸਟਰੇਲੀਆ ਦੇ ਸਟੀਵ ਸਮਿਥ ਤੋਂ 17 ਅੰਕ ਜ਼ਿਆਦਾ ਹੈ। ਚੇਤੇਸ਼ਵਰ ਪੁਜਾਰਾ 791 ਅੰਕ ਦੇ ਨਾਲ ਨੌਵੇਂ ਸਥਾਨ 'ਤੇ ਬਰਕਰਾਰ ਹੈ ਜਦ ਕਿ ਰਹਾਨੇ ਦੇ ਨਾਮ 759 ਅੰਕ ਹਨ।PunjabKesari ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਛੇਵੇਂ ਸਥਾਨ 'ਤੇ ਹੈ। ਉਨ੍ਹਾਂ ਦੇ ਨਾਂ 794 ਰੇਟਿੰਗ ਅੰਕ ਹੈ। ਆਫ ਸਪਿਨਰ ਰਵਿਚੰਦਰਨ ਅਸ਼ਵਿਨ 8ਵੇਂ ਸਥਾਨ 'ਤੇ ਹੈ ਜਦ ਕਿ ਮੁਹੰਮਦ ਸ਼ਮੀ ਟਾਪ 10 'ਚ ਜਗ੍ਹਾ ਬਣਾਉਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਹੈ। ਉਹ ਨੌਵੇਂ ਸਥਾਨ 'ਤੇ ਹੈ। ਹਰਫਨਮੌਲਾ ਖਿਡਾਰੀਆਂ ਦੀ ਸੂਚੀ 'ਚ ਰਵਿੰਦਰ ਜਡੇਜਾ 406 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਬਣੇ ਹੋਏ ਹੈ ਜਦ ਕਿ ਅਸ਼ਵਿਨ (308 ਅੰਕ) ਇਕ ਸਥਾਨ ਦੇ ਸੁਧਾਰ ਦੇ ਨਾਲ ਚੌਥੇ ਸਥਾਨ 'ਤੇ ਆ ਗਏ ਹਨ।PunjabKesari ਵਿਦੇਸ਼ੀ ਖਿਡਾਰੀਆਂ 'ਚ ਇੰਗਲੈਂਡ ਦੇ ਮਾਰਕ ਵੁੱਡ ਅਤੇ ਦੱਖਣੀ ਅਫਰੀਕਾ ਦੇ ਕਵਿੰਟਨ ਡਿ ਕਾਕ ਨੇ ਜੋਹਾਨਿਸਬਰਗ 'ਚ ਦੋਵਾਂ ਦੇਸ਼ਾਂ ਦੇ ਵਿਚਾਲੇ ਸੀਰੀਜ਼ ਦੇ ਚੌਥੇ ਟੈਸਟ ਤੋਂ ਬਾਅਦ ਰੈਂਕਿੰਗ ਚ ਬਹੁਤ ਸੁਧਾਰ ਕੀਤਾ ਹੈ । ਵੁੱਡ 19 ਸਥਾਨਾਂ ਦਾ ਸੁਧਾਰ ਦੇ ਨਾਲ 38ਵੇਂ ਸਥਾਨ 'ਤੇ ਪਹੁੰਚ ਗਏ ਹਨ। ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਡਿਕਾਕ ਇਸ ਰੈਂਕਿੰਗ 'ਚ 11ਵੇਂ ਸਥਾਨ 'ਤੇ ਹੈ। ਉਨ੍ਹਾਂ ਦੇ ਟੀਮ ਦੇ ਸਾਥੀ ਖਿਡਾਰੀ ਐਨਰਿਚ ਨੋਰਜੇ ਨੇ ਵੀ ਗੇਂਦਬਾਜ਼ਾਂ ਦੀ ਰੈਂਕਿੰਗ 'ਚ 20 ਸਥਾਨਾਂ ਦੇ ਸੁਧਾਰ ਕੀਤਾ ਹੈ। ਉਹ 53ਵੇਂ ਸਥਾਨ 'ਤੇ ਪਹੁੰਚ ਗਏ। ਦੱਖਣੀ ਅਫਰੀਕਾ ਦੇ ਵੇਰਨਾਨ ਫਿਲੈਂਡਰ ਹਰਫਨਮੌਲਾ ਖਿਡਾਰੀਆਂ ਦੀ ਰੈਂਕਿੰਗ 'ਚ 5ਵੇਂ ਜਦ ਕਿ ਗੇਂਦਬਾਜ਼ਾਂ ਦੀ ਰੈਂਕਿੰਗ 'ਚ 11ਵੇਂ ਸਥਾਨ 'ਤੇ ਰਹਿੰਦੇ ਹੋਏ ਇਕ ਦਸ਼ਕ ਲੰਬੇ ਟੈਸਟ ਕਰੀਅਰ ਨੂੰ ਖਤਮ ਕੀਤਾ। ਸ਼ਿਰੀਲੰਕਾ ਦਾ ਸਿਕੰਦਰ ਰਜਾ 21 ਸਥਾਨਾਂ ਦੇ ਸੁਧਾਰ ਦੇ ਨਾਲ 51ਵੇਂ ਸਥਾਨ 'ਤੇ ਆ ਗਏ। ਬੱਲੇਬਾਜ਼ਾਂ ਦੀ ਰੈਂਕਿੰਗ 'ਚ ਉਹ 57ਵੇਂ ਸਥਾਨ 'ਤੇ ਹੈ। ਬ੍ਰੇਡਨ ਟੇਲਰ 22ਵੇਂ ਜਦ ਕਿ ਸੀਨ ਵਿਲੀਅੰਸ 61ਵੇਂ ਸਥਾਨ 'ਤੇ ਹੈ। ਸ਼੍ਰੀਲੰਕਾ ਕੁਸ਼ਲ ਮੈਂਡਿਸ 26ਵੇਂ ਤੋਂ 23ਵੇਂ ਸਥਾਨ 'ਤੇ ਆ ਗਏ।


Related News