ਵਿਰਾਟ ਕੋਹਲੀ ਨੇ ਅਨੁਸ਼ਕਾ-ਵਾਮਿਕਾ ਦੇ ਨਾਂ ਕੀਤਾ 71ਵਾਂ ਅੰਤਰਰਾਸ਼ਟਰੀ ਸੈਂਕੜਾ, ਮੈਦਾਨ 'ਤੇ ਰਿੰਗ ਨੂੰ ਚੁੰਮਿਆ

09/09/2022 12:28:37 PM

ਦੁਬਈ (ਏਜੰਸੀ) : ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਅਫਗਾਨਿਸਤਾਨ ਖ਼ਿਲਾਫ਼ ਵੀਰਵਾਰ ਨੂੰ ਅਜੇਤੂ 122 ਦੌੜਾਂ ਦੀ ਪਾਰੀ ਖੇਡਣ ਦੇ ਬਾਅਦ ਇਸ ਸੈਂਕੜੇ ਦਾ ਸਿਹਰਾ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਧੀ ਵਾਮਿਕਾ ਨੂੰ ਦਿੱਤਾ। ਕੋਹਲੀ ਨੇ 989 ਦਿਨਾਂ ਬਾਅਦ ਸੈਂਕੜਾ ਲਗਾਇਆ। ਉਹ 71ਵਾਂ ਅੰਤਰਰਾਸ਼ਟਰੀ ਸੈਂਕੜੇ ਬਣਾਉਣ ਦੇ ਨਾਲ ਹੁਣ ਰਿਕੀ ਪੋਂਟਿੰਗ ਦੇ ਬਰਾਬਰ ਆ ਗਏ ਅਤੇ ਉਨ੍ਹਾਂ ਤੋਂ ਅੱਗੇ ਸਿਰਫ਼ ਸਚਿਨ ਤੇਂਦੁਲਕਰ (100 ਸੈਂਕੜੇ) ਹਨ। ਕੋਹਲੀ ਨੇ ਪਹਿਲੀ ਪਾਰੀ ਤੋਂ ਬਾਅਦ ਕਿਹਾ, 'ਮੈਂ ਬਹੁਤ ਸਾਰੀਆਂ ਚੀਜ਼ਾਂ ਨੂੰ ਦ੍ਰਿਸ਼ਟੀਕੋਣ ਵਿਚ ਰੱਖਿਆ ਹੈ, ਅਤੇ ਅਸਲ ਵਿਚ ਮੈਂ ਥੋੜ੍ਹਾ ਹੈਰਾਨ ਸੀ, ਕਿਉਂਕਿ ਇਹ ਅਜਿਹਾ ਫਾਰਮੈਟ ਸੀ ਜਿਸ ਵਿਚ ਮੈਨੂੰ ਸੈਂਕੜਾ ਲਗਾਉਣ ਦੀ ਉਮੀਦ ਨਹੀਂ ਸੀ। ਪਰ ਇਹ ਸਭ ਪ੍ਰਮਾਤਮਾ ਦੀ ਕਿਰਪਾ ਹੈ, ਮੈਂ ਸਖ਼ਤ ਮਿਹਨਤ ਕਰ ਰਿਹਾ ਸੀ ਅਤੇ ਇਹ ਉਹ ਪਲ ਹੈ ਜੋ ਮੇਰੇ ਅਤੇ ਟੀਮ ਲਈ ਬਹੁਤ ਖ਼ਾਸ ਸੀ।'

ਇਹ ਵੀ ਪੜ੍ਹੋ: ਗੋਲਡਨ ਬੁਆਏ ਨੇ ਮੁੜ ਰਚਿਆ ਇਤਿਹਾਸ, ਡਾਇਮੰਡ ਲੀਗ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਨੀਰਜ ਚੋਪੜਾ

ਕੋਹਲੀ ਨੇ ਕਿਹਾ, 'ਪਿਛਲੇ ਢਾਈ ਸਾਲਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ। ਮੈਂ ਇੱਕ ਮਹੀਨੇ ਬਾਅਦ 34 ਸਾਲ ਦਾ ਹੋ ਜਾਵਾਂਗਾ। ਹੁਣ ਗੁੱਸੇ ਨਾਲ ਜਸ਼ਨ ਮਨਾਉਣਾ ਅਤੀਤ ਦੀ ਗੱਲ ਹੈ। ਮੈਂ ਸੱਚਮੁੱਚ ਹੈਰਾਨ ਸੀ। ਇਸ ਫਾਰਮੈਟ 'ਚ ਸੈਂਕੜਾ ਲਗਾਉਣ ਬਾਰੇ ਨਹੀਂ ਸੋਚਿਆ ਸੀ। ਇਹ ਬਹੁਤ ਸਾਰੀਆਂ ਚੀਜ਼ਾਂ ਦਾ ਨਤੀਜਾ ਹੈ। ਟੀਮ ਨੇ ਬਹੁਤ ਮਦਦ ਕੀਤੀ।' ਕੋਹਲੀ ਨੇ ਔਖੇ ਸਮੇਂ 'ਚ ਚੱਟਾਨ ਵਾਂਗ ਉਨ੍ਹਾਂ ਨਾਲ ਖੜ੍ਹੇ ਹੋਣ ਲਈ ਪਤਨੀ ਅਨੁਸ਼ਕਾ ਸ਼ਰਮਾ ਨੂੰ ਸਿਹਰਾ ਦਿੱਤਾ। ਉਨ੍ਹਾਂ ਕਿਹਾ,  'ਮੈਨੂੰ ਪਤਾ ਹੈ ਕਿ ਬਾਹਰ ਬਹੁਤ ਕੁਝ ਚੱਲ ਰਿਹਾ ਸੀ। ਮੈਂ ਆਪਣੀ ਰਿੰਗ ਨੂੰ ਚੁੰਮਿਆ। ਤੁਸੀਂ ਮੈਨੂੰ ਇੱਥੇ ਖੜ੍ਹਾ ਦੇਖ ਰਹੇ ਹੋ ਕਿਉਂਕਿ ਮੇਰੇ ਨਾਲ ਇੱਕ ਵਿਅਕਤੀ ਹੈ ਅਤੇ ਉਹ ਹੈ ਅਨੁਸ਼ਕਾ। ਇਹ ਸੈਂਕੜਾ ਉਸ ਲਈ ਅਤੇ ਸਾਡੀ ਧੀ ਵਾਮਿਕਾ ਲਈ ਹੈ। ਇਸ ਬ੍ਰੇਕ ਨੇ ਮੈਨੂੰ ਫਿਰ ਤੋਂ ਆਪਣੀ ਖੇਡ ਦਾ ਆਨੰਦ ਲੈਣ ਦਾ ਮੌਕਾ ਦਿੱਤਾ ਹੈ।'  ਕੋਹਲੀ ਨੇ ਵੀਰਵਾਰ ਨੂੰ ਅਫਗਾਨਿਸਤਾਨ ਖ਼ਿਲਾਫ਼ 61 ਗੇਂਦਾਂ 'ਤੇ 12 ਚੌਕਿਆਂ ਅਤੇ 6 ਛੱਕਿਆਂ ਦੀ ਬਦੌਲਤ 122 ਦੌੜਾਂ ਦੀ ਅਜੇਤੂ ਪਾਰੀ ਖੇਡੀ। ਕੋਹਲੀ ਦਾ ਅੰਤਰਰਾਸ਼ਟਰੀ ਕ੍ਰਿਕਟ 'ਚ ਇਹ 71ਵਾਂ ਅਤੇ ਟੀ-20 ਅੰਤਰਰਾਸ਼ਟਰੀ 'ਚ ਪਹਿਲਾ ਸੈਂਕੜਾ ਹੈ।

ਇਹ ਵੀ ਪੜ੍ਹੋ: ਨੇਪਾਲ ਦੇ ਕ੍ਰਿਕਟ ਕਪਤਾਨ 'ਤੇ ਲੱਗਾ ਜਬਰ ਜ਼ਿਨਾਹ ਦਾ ਇਲਜ਼ਾਮ, ਜਾਣੋ ਖਿਡਾਰੀ ਦੀ ਪ੍ਰਤੀਕਿਰਿਆ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News