ਇਸ ਸਾਲ ਟੀ-20 ਦੇ ਟਾਪ ਸਕੋਰਰ ਬਣ ਕੇ ਕੋਹਲੀ ਅਤੇ ਰੋਹਿਤ ਨੇ ਕੀਤਾ ਸਾਲ ਸ਼ਾਨਦਾਰ ਅੰਤ

12/12/2019 5:07:10 PM

ਸਪੋਰਟਸ ਡੈਸਕ— ਵਿੰਡੀਜ਼ ਖਿਲਾਫ ਟੀਮ ਇੰਡੀਆ ਨੇ ਮੁੰਬਈ 'ਚ ਖੇਡੇ ਗਏ ਤੀਜੇ ਟੀ-20 ਮੈਚ 'ਚ ਜਿੱਤ ਹਾਸਲ ਕਰ ਕੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਤੇ ਕਬਜਾ ਕਰ ਲਿਆ। ਇਸ ਦੇ ਨਾਲ ਟੀ-20 ਅੰਤਰਰਾਸ਼ਟਰੀ 'ਚ ਰੋਹਿਤ-ਵਿਰਾਟ ਦੇ ਵਿਚਾਲੇ ਚੱਲੀ ਆ ਰਹੀ ਜੰਗ ਵੀ ਖਤਮ ਹੋਈ। ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਰਹਿ ਕੇ ਸਾਲ ਦਾ ਅੰਤ ਕੀਤਾ।PunjabKesari
ਇਸ ਸਾਲ ਟਾਪ ਸਕੋਰਰ ਰਹੇ ਹਨ ਕੋਹਲੀ ਅਤੇ ਰੋਹਿਤ
ਸਾਲ ਦੇ ਅੰਤ 'ਚ ਬੁੱਧਵਾਰ ਨੂੰ ਇੱਥੇ ਵੈਸਟਇੰਡੀਜ਼ ਖਿਲਾਫ ਖੇਡੇ ਗਏ ਤੀਜੇ ਟੀ-20 ਮੈਚ 'ਚ ਦੋਵੇਂ ਟਾਪ ਸਕੋਰਰ ਰੋਹਿਤ ਨੇ 71 ਅਤੇ ਕੋਹਲੀ ਨੇ 70 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਮੈਚ 'ਚ ਉੱਤਰਨ ਤੋਂ ਪਹਿਲਾਂ ਰੋਹਿਤ ਦੇ 2562 ਦੌੜਾਂ ਸਨ ਅਤੇ 71 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਹੁਣ ਉਨ੍ਹਾਂ ਦੇ 2633 ਦੌੜਾਂ ਹੋ ਗਈਆਂ ਹਨ। ਉਥੇ ਹੀ, ਵਿਰਾਟ ਦੇ ਇਸ ਮੈਚ ਤੋਂ ਪਹਿਲਾਂ 2563 ਦੌੜਾਂ ਸਨ ਅਤੇ 70 ਦੌੜਾਂ ਦੀ ਅਜੇਤੂ ਪਾਰੀ ਖੇਡਣ ਤੋਂ ਬਾਅਦ ਹੁਣ ਉਨ੍ਹਾਂ ਦੇ ਵੀ 2633 ਦੌੜਾਂ ਹੋ ਗਈਆਂ ਹਨ। ਵਿਰਾਟ ਨੇ 75 ਮੈਚਾਂ ਦੀ 70 ਪਾਰੀਆਂ 'ਚ 2633 ਦੌੜਾਂ ਬਣਾਈਆਂ ਹਨ ਜਦ ਕਿ ਰੋਹਿਤ ਨੇ 104 ਮੈਚਾਂ ਦੀ 96 ਪਾਰੀਆਂ 'ਚ 2633 ਦੌੜਾਂ ਬਣਾਈਆਂ ਹਨ। ਵਿਰਾਟ ਹੁਣ ਤੱਕ 24 ਅਰਧ ਸੈਂਕੜੇ ਲਗਾ ਚੁਚੁੱਕਾ ਹੈ ਜਦ ਕਿ 19 ਅਰਧ ਸੈਂਕੜੇ ਅਤੇ ਚਾਰ ਸੈਂਕੜੇ ਲਾ ਚੁੱਕਾ ਹੈ। ਵਿਰਾਟ ਅਤੇ ਰੋਹਿਤ ਤੋਂ ਬਾਅਦ ਤੀਜੇ ਸਥਾਨ 'ਤੇ ਨਿਊਜ਼ੀਲੈਂਡ ਦੇ ਮਾਰਟਿਨ ਗਪਟਿਲ (2436 ਦੌੜਾਂ), ਚੌਥੇ ਸਥਾਨ 'ਤੇ ਪਾਕਿਸਤਾਨ ਦੇ ਸ਼ੋਇਬ ਮਲਿਕ (2263 ਦੌੜਾਂ) ਅਤੇ ਨਿਊਜ਼ੀਲੈਂਡ ਦੇ ਪੁਰਵ ਬੱਲੇਬਾਜ਼ ਬਰੈਂਡਨ ਮੈਕੁਲਮ (2140 ਦੌੜਾਂ) ਪੰਜਵੇਂ ਨੰਬਰ 'ਤੇ ਹਨ।PunjabKesari

ਅਰਧ ਸੈਂਕੜਿਆਂ 'ਚ ਹੈ ਪੰਜ ਦਾ ਫ਼ਾਸਲਾ
ਟੀ-20 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਫਿਲਹਾਲ ਵਿਰਾਟ ਕੋਹਲੀ ਦੇ ਨਾਂ ਹਨ ਅਤੇ ਇਸ ਸਾਲ ਉਨ੍ਹਾਂ ਦਾ ਇਹ ਰਿਕਾਰਡ ਕੋਈ ਨਹੀਂ ਤੋੜ ਸਕੇਗਾ। ਵਿਰਾਟ 24 ਅਰਧ ਸੈਕੜਿਆਂ ਦੇ ਨਾਲ ਪਹਿਲੇ ਸਥਾਨ 'ਤੇ ਹੈ। ਇਸ ਸੂਚੀ 'ਚ ਦੂਜਾ ਨਾਂ ਰੋਹਿਤ ਸ਼ਰਮਾ ਦਾ ਹੈ, ਉਨ੍ਹਾਂ ਦੇ ਖਾਤੇ 'ਚ ਅਜੇ 19 ਅਰਧ ਸੈਂਕੜੇ ਹਨ।PunjabKesari
ਸੈਂਕੜਿਆਂ ਦੇ ਮਾਮਲੇ 'ਚ ਰੋਹਿਤ ਹਨ ਹਿੱਟ
ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ ਸਭ ਤੋਂ ਜ਼ਿਆਦਾ ਸੈਕੜੇ ਲਗਾਉਣ ਵਾਲੇ ਬੱਲੇਬਾਜ਼ ਰੋਹਿਤ ਸ਼ਰਮਾ ਹੈ। ਰੋਹਿਤ ਦੇ ਨਾਂ ਚਾਰ ਟੀ-20 ਸੈਂਕੜੇ ਹਨ। ਦੁਨੀਆ ਦਾ ਕੋਈ ਵੀ ਬੱਲੇਬਾਜ਼ ਰੋਹਿਤ ਦੇ ਕਰੀਬ ਨੇੜੇ ਤੱਕ ਨਹੀਂ ਪਹੁੰਚਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਵਿਰਾਟ ਨੇ ਟੀ-20 'ਚ ਅੱਜ ਤਕ ਕੋਈ ਸੈਂਕੜਾ ਨਹੀਂ ਲਗਾਇਆ ਹੈ। ਵਿਰਾਟ ਦਾ ਸਰਵਸ਼੍ਰੇਸ਼ਠ ਸਕੋਰ ਅਜੇਤੂ 94 ਦੌੜਾਂ ਹੈ ਜੋ ਉਨ੍ਹਾਂ ਨੇ ਇਸ ਸੀਰੀਜ਼ 'ਚ ਹੀ ਵੈਸਟਇੰਡੀਜ਼ ਦੇ ਖਿਲਾਫ ਬਣਾਇਆ ਸੀ।


Related News