ਕਲੇਅ ਕੋਰਟ ਦੇ ਬਾਦਸ਼ਾਹ ਨਡਾਲ ਨੇ ਜਿੱਤ ਨਾਲ ਮਨਾਇਆ 35ਵਾਂ ਜਨਮ ਦਿਨ

Friday, Jun 04, 2021 - 06:03 PM (IST)

ਸਪੋਰਟਸ ਡੈਸਕ : ਕਲੇਅ ਕੋਰਟ ਦੇ ਬੇਤਾਜ ਬਾਦਸ਼ਾਹ, 13 ਵਾਰ ਦੇ ਚੈਂਪੀਅਨ ਅਤੇ ਵਿਸ਼ਵ ਦੇ ਤੀਜੇ ਨੰਬਰ ਦੇ ਸਪੇਨ ਦੇ ਰਾਫੇਲ ਨਡਾਲ ਨੇ ਆਪਣਾ 35ਵਾਂ ਜਨਮਦਿਨ ਵੀਰਵਾਰ ਨੂੰ ਫਰਾਂਸ ਦੇ ਰਿਚਰਡ ਗਾਸਕੇ ਨੂੰ 6-0, 7-5, 6-2 ਨਾਲ ਹਰਾ ਕੇ ਮਨਾਇਆ। ਇਸ ਜਿੱਤ ਨਾਲ ਉਹ ਫ੍ਰੈਂਚ ਓਪਨ ਦੇ ਤੀਜੇ ਗੇੜ ’ਚ ਪਹੁੰਚ ਗਿਆ, ਜੋ ਸਾਲ ਦਾ ਦੂਜਾ ਗ੍ਰੈਂਡ ਸਲੈਮ ਹੈ।

ਇਹ ਵੀ ਪੜ੍ਹੋ : ਨਰਿੰਦਰ ਬੱਤਰਾ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ, ਕਿਹਾ-ਖੋਲ੍ਹਿਆ ਜਾਵੇ ਆਈ. ਓ. ਏ. ਦਾ ਦਫਤਰ

ਨਡਾਲ ਨੇ ਇਸ ਜਿੱਤ ਨਾਲ ਗਾਸਕੇ ਖ਼ਿਲਾਫ ਆਪਣੇ ਕਰੀਅਰ ਦਾ ਰਿਕਾਰਡ 17-0 ਕਰ ਲਿਆ ਹੈ। ਗਾਸਕੇ ਦੇ ਹਾਰਨ ਤੋਂ ਬਾਅਦ ਹੁਣ ਫ੍ਰੈਂਚ ਓਪਨ ਦੇ ਤੀਜੇ ਗੇੜ ’ਚ ਮੁਕਾਬਲਾ ਕਰਨ ਲਈ ਇਕ ਵੀ ਫ੍ਰੈਂਚ ਖਿਡਾਰੀ ਨਹੀਂ ਰਿਹਾ। ਚਾਰ ਵਾਰ ਦੇ ਚੈਂਪੀਅਨ ਨਡਾਲ ਨੇ ਗਾਸਕੇ ਨੂੰ ਇਕ ਵੀ ਮੈਚ ਜਿੱਤਣ ਦਾ ਮੌਕਾ ਦਿੱਤੇ ਬਿਨਾਂ ਪਹਿਲੇ ਸੈੱਟ ’ਚ ਆਪਣੀ ਕਲਾਸ ਦਾ ਪ੍ਰਦਰਸ਼ਨ ਕੀਤਾ। ਗਾਸਕੇ ਨੇ ਦੂਜੇ ਸੈੱਟ ’ਚ ਆਪਣੀ ਖੇਡ ’ਚ ਸੁਧਾਰ ਕੀਤਾ ਅਤੇ ਨਡਾਲ ਨੂੰ ਚੁਣੌਤੀ ਦਿੱਤੀ।

ਇਹ ਵੀ ਪੜ੍ਹੋ : ਕਾਬਿਲੇ-ਤਾਰੀਫ਼ ! ਵਿਆਹ ਤੋਂ ਦੋ ਦਿਨ ਬਾਅਦ ਪਤਨੀ ਦੀ ਦਰਿਆਦਿਲੀ, ਪਤੀ ਦੀ ਸਾਬਕਾ ਪਤਨੀ ਦੀ ਇੰਝ ਬਚਾਈ ਜਾਨ

ਗਾਸਕੇ ਨੇ ਮੈਚ ’ਚ ਆਪਣਾ ਪਹਿਲਾ ਬ੍ਰੇਕ ਹਾਸਲ ਕਰ ਕੇ ਸਕੋਰ 3-5 ਕਰ ਦਿੱਤਾ ਪਰ ਨਡਾਲ ਨੇ 12ਵੀਂ ਗੇਮ ’ਚ ਫੋਰਹੈਂਡ ਵਿਨਰਸ ਲਾਉਂਦਿਆਂ ਗਾਸਕੇ ਦੀ ਸਰਵਿਸ ਭੰਗ ਕਰ ਕੇ ਦੂਸਰਾ ਸੈੱਟ 7-5 ਨਾਲ ਜਿੱਤਿਆ। ਤੀਸਰਾ ਦਰਜਾ ਪ੍ਰਾਪਤ ਖਿਡਾਰੀ ਨੇ ਤੀਜੇ ਸੈੱਟ ’ਚ ਆਪਣਾ ਦਬਦਬਾ ਦਿਖਾਇਆ ਅਤੇ ਮੈਚ ਦੀਆਂ ਆਖਰੀ ਚਾਰ ਗੇਮਾਂ ’ਚ ਲਗਾਤਾਰ ਜਿੱਤ ਦਰਜ ਕੀਤੀ ਅਤੇ ਮੈਚ ਨੂੰ 2 ਘੰਟੇ 16 ਮਿੰਟ ’ਚ ਨਿਪਟਾ ਦਿੱਤਾ। ਤੀਜੇ ਗੇੜ ’ਚ ਨਡਾਲ ਦਾ ਮੁਕਾਬਲਾ ਬ੍ਰਿਟੇਨ ਦੇ ਕੈਮਰੂਨ ਨੋਰੀ ਨਾਲ ਹੋਵੇਗਾ, ਜਿਸ ਨੇ ਲਾਇਡ ਹੈਰਿਸ ਨੂੰ 4-6, 6-3, 6-3, 6-2 ਨਾਲ ਹਰਾਇਆ।


Manoj

Content Editor

Related News