ICC ਤੋਂ ਲੱਗੀ ਫੱਟਕਾਰ ਨੂੰ ਚੁਣੌਤੀ ਦੇਵੇਗਾ ਖਵਾਜ਼ਾ, ਕਿਹਾ-ਕਾਲੀ ਪੱਟੀ ਸ਼ੋਕ ਕਾਰਨ ਬੰਨ੍ਹੀ

12/22/2023 6:58:14 PM

ਮੈਲਬੋਰਨ– ਪਾਕਿਸਤਾਨ ਵਿਰੁੱਧ ਪਹਿਲੇ ਟੈਸਟ ਵਿਚ ਬਾਂਹ ’ਤੇ ਕਾਲੀ ਪੱਟੀ ਬੰਨ੍ਹਣ ਕਾਰਨ ਆਈ. ਸੀ. ਸੀ. ਤੋਂ ਫੱਟਕਾਰ ਝੱਲਣ ਵਾਲੇ ਆਸਟਰੇਲੀਆ ਦੇ ਬੱਲੇਬਾਜ਼ ਉਸਮਾਨ ਖਵਾਜ਼ਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਸ ਨੂੰ ਚੁਣੌਤੀ ਦੇਵੇਗਾ ਕਿਉਂਕਿ ਉਸ ਨੇ ਆਈ. ਸੀ. ਸੀ. ਨੂੰ ਦੱਸਿਆ ਕਿ ਅਜਿਹਾ ਉਸ ਨੇ ਨਿੱਜੀ ਸ਼ੋਕ ਦੇ ਕਾਰਨ ਕੀਤਾ ਹੈ।
ਖਵਾਜ਼ਾ ਨੇ ਪਰਥ ਵਿਚ ਪਿਛਲੇ ਹਫਤੇ ਪਾਕਿਸਤਾਨ ’ਤੇ 360 ਦੌੜਾਂ ਨਾਲ ਮਿਲੀ ਜਿੱਤ ਦੌਰਾਨ ਬਾਂਹ ’ਤੇ ਕਾਲੀ ਪੱਟੀ ਬੰਨ੍ਹੀ ਸੀ। ਉਹ 13 ਦਸੰਬਰ ਨੂੰ ਅਭਿਆਸ ਸੈਸ਼ਨ ਲਈ ਉਤਾਰਿਆ ਤਾਂ ਉਸ ਨੇ ਬੱਲੇਬਾਜ਼ੀ ਦੇ ਬੂਟਾਂ ’ਤੇ ‘ਆਲ ਲਾਈਵਸ ਆਰ ਈਕਵਲ’ ਅਤੇ ‘ਫ੍ਰੀਡਮ ਇਜ਼ ਹਿਊਮਨ ਰਾਈਟ’ ਲਿਖਿਆ ਹੋਇਆ ਸੀ।
ਖਵਾਜ਼ਾ ਨੇ ਕਿਹਾ,‘‘ਆਈ. ਸੀ. ਸੀ. ਨੇ ਪਰਥ ਟੈਸਟ ਦੇ ਦੂਜੇ ਦਿਨ ਮੇਰੇ ਤੋਂ ਪੁੱਛਿਆ ਸੀ ਕਿ ਕਾਲੀ ਪੱਟੀ ਕਿਉਂ ਬੰਨ੍ਹੀ ਹੈ ਤੇ ਮੈਂ ਕਿਹਾ ਸੀ ਕਿ ਇਹ ਨਿੱਜੀ ਸ਼ੋਕ ਦੇ ਕਾਰਨ ਹੈ। ਮੈਂ ਇਸ ਤੋਂ ਇਲਾਵਾ ਕੁਝ ਨਹੀਂ ਕਿਹਾ ਸੀ।’’

ਇਹ ਵੀ ਪੜ੍ਹੋ- ਡੀ ਐਗਲਰ ਨੇ ਕੀਤਾ ਸੰਨਿਆਸ ਦਾ ਐਲਾਨ, ਭਾਰਤ ਖ਼ਿਲਾਫ਼ ਖੇਡਣਗੇ ਆਖਰੀ ਟੈਸਟ ਸੀਰੀਜ਼
ਉਸ ਨੇ ਕਿਹਾ,‘‘ਮੈਂ ਆਈ. ਸੀ. ਸੀ. ਤੇ ਉਸਦੇ ਨਿਯਮਾਂ ਦਾ ਸਨਮਾਨ ਕਰਦਾ ਹਾਂ। ਮੈਂ ਇਸ ਫੈਸਲੇ ਨੂੰ ਚੁਣੌਤੀ ਦੇਵਾਂਗਾ। ਬੂਟਾਂ ਦਾ ਮਾਮਲਾ ਵੱਖਰਾ ਸੀ। ਮੈਨੂੰ ਉਹ ਕਹਿ ਕੇ ਚੰਗਾ ਲੱਗਾ ਪਰ ਆਰਮਬੈਂਡ ਨੂੰ ਲੈ ਕੇ ਫੱਟਕਾਰ ਦਾ ਕੋਈ ਮਤਲਬ ਨਹੀਂ ਹੈ।’’
ਉਸ ਨੇ ਕਿਹਾ,‘‘ਮੈਂ ਅਤੀਤ ਵਿਚ ਵੀ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਹੈ। ਖਿਡਾਰੀ ਆਪਣੇ ਬੱਲਿਆਂ ’ਤੇ ਸਟਿੱਕਰ ਲਗਾਉਂਦਾ ਹੈ, ਬੂਟਾਂ ’ਤੇ ਨਾਂ ਲਿਖਦਾ ਹੈ ਤੇ ਆਈ. ਸੀ. ਸੀ. ਦੀ ਮਨਜ਼ੂਰੀ ਦੇ ਬਿਨਾਂ ਬਹੁਤ ਕੁਝ ਹੁੰਦਾ ਹੈ ਪਰ ਫਿਟਕਾਰ ਨਹੀਂ ਲਗਾਈ ਜਾਂਦੀ ਹੈ।’’

ਇਹ ਵੀ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਫਰਾਂਸ ਨੂੰ 5-4 ਨਾਲ ਹਰਾਇਆ
ਆਈ. ਸੀ. ਸੀ. ਦੇ ਨਿਯਮਾਂ ਅਨੁਸਾਰ ਕ੍ਰਿਕਟਰ ਕੌਮਾਂਤਰੀ ਮੈਚਾਂ ਦੌਰਾਨ ਕਿਸੇ ਤਰ੍ਹਾਂ ਦੇ ਸਿਆਸੀ, ਧਾਰਮਿਕ ਜਾਂ ਨਸਲਵਾਦੀ ਸੰਦੇਸ਼ ਦੀ ਨੁਮਾਇਸ਼ ਨਹੀਂ ਕਰ ਸਕਦੇ ਪਰ ਸਾਬਕਾ ਖਿਡਾਰੀਆਂ, ਪਰਿਵਾਰਕ ਮੈਂਬਰਾਂ ਜਾਂ ਕਿਸੇ ਅਹਿਮ ਵਿਅਕਤੀ ਦੇ ਦਿਹਾਂਤ ’ਤੇ ਪਹਿਲਾਂ ਤੋਂ ਮਨਜ਼ੂਰੀ ਲੈ ਕੇ ਕਾਲੀ ਪੱਟੀ ਬੰਨ੍ਹ ਸਕਦੇ ਹਨ।
ਪਾਕਿਸਤਾਨ ਵਿਚ ਜਨਮਿਆਂ ਖਵਾਜ਼ਾ ਆਸਟਰੇਲੀਆ ਲਈ ਟੈਸਟ ਖੇਡਣ ਵਾਲਾ ਪਹਿਲਾ ਮੁਸਲਿਮ ਕ੍ਰਿਕਟਰ ਹੈ। ਉਸ ਨੇ ਕਿਹਾ ਕਿ ਜਦੋਂ ਉਹ ਅਭਿਆਸ ਸੈਸ਼ਨ ਲਈ ਆਇਆ ਤਾਂ ਉਸ ਦਾ ਕੋਈ ਛੁਪਿਆ ਹੋਇਆ ਏਜੰਡਾ ਨਹੀਂ ਸੀ। ਉਸ ਨੇ ਬੂਟਾਂ ’ਤੇ ਲਿਖੇ ਨਾਅਰੇ ਹਾਲਾਂਕਿ ਗਾਜ਼ਾ ਵਿਚ ਚੱਲ ਰਹੀ ਜੰਗ ਵੱਲ ਇਸ਼ਾਰਾ ਕਰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News