ਸੱਸ ਨੇ ਸਰ੍ਹੇ ਬਾਜ਼ਾਰ ਨੂੰਹ ਨਾਲ ਕਰ 'ਤਾ ਕਾਰਾ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

Saturday, Nov 02, 2024 - 03:06 PM (IST)

ਸੱਸ ਨੇ ਸਰ੍ਹੇ ਬਾਜ਼ਾਰ ਨੂੰਹ ਨਾਲ ਕਰ 'ਤਾ ਕਾਰਾ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਲੁਧਿਆਣਾ (ਰਾਮ/ਮੁਕੇਸ਼)- ਚੰਡੀਗੜ੍ਹ ਰੋਡ ’ਤੇ ਜਮਾਲਪੁਰ ਚਿੜੀ ਚੌਕ ਵਿਖੇ ਉਸ ਸਮੇਂ ਮਾਹੌਲ ਭੱਖ ਉੱਠਿਆ, ਜਦੋਂ ਇਕ ਸੱਸ ਨੇ ਬਾਹਰੋਂ ਗੁੰਡੇ ਮੰਗਵਾ ਕੇ ਨੂੰਹ, ਉਸ ਦੇ ਪਿਤਾ ਤੇ ਭਰਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦੁਕਾਨਦਾਰਾਂ ਨੇ ਜਦੋਂ ਤਿੰਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਹੁੰਦੀ ਦੇਖੀ ਤਾਂ ਉਨ੍ਹਾਂ ਦੀ ਮਦਦ ਲਈ ਅੱਗੇ ਆਏ, ਨਹੀਂ ਤਾਂ ਕੁਝ ਵੀ ਹੋ ਸਕਦਾ ਸੀ। ਇਸ ਦੌਰਾਨ ਗੁੰਡਿਆਂ ਨੇ ਇਕੱਠੇ ਹੋਏ ਦੁਕਾਨਦਾਰਾਂ ਨਾਲ ਗੁੰਡਾਗਰਦੀ ਕਰਨੀ ਚਾਹੀ ਤਾਂ ਦੁਕਾਨਦਾਰਾਂ ਨੇ ਸੱਸ ਤੇ ਗੁੰਡਿਆਂ ਦੀ ਜਿਉਂ ਹੀ ਖਾਤਿਰਦਾਰੀ ਕਰਨੀ ਸ਼ੁਰੂ ਕੀਤੀ ਉਹ ਮੌਕੇ ਤੋਂ ਫਰਾਰ ਹੋ ਗਏ।

ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਚੌਕ ਵਿਖੇ ਇਕ ਵਿਹੜੇ ’ਚ ਪੀੜਤ ਲੜਕੀ ਰਹਿੰਦੀ ਹੈ। ਆਏ ਦਿਨ ਪਰਿਵਾਰ ’ਚ ਲੜਾਈ-ਝਗੜਾ ਹੁੰਦਾ ਰਹਿੰਦਾ ਹੈ। ਪਿਤਾ ਸ਼ਕਲਦੇਵ, ਭਰਾ ਸੌਰਵ ਕੁਮਾਰ ਦਾ ਦੋਸ਼ ਹੈ ਕਿ ਜਦੋਂ ਦੀ ਮਾਹੀ ਦੇਵੀ ਦਾ ਵਿਆਹ ਹੋਇਆ ਹੈ, ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਤੋਂ ਇਲਾਵਾ ਸਹੁਰੇ ਪਰਿਵਾਰ ਵਾਲੇ ਕੁੱਟਮਾਰ ਕਰਦੇ ਹਨ। ਹਾਲੇ ਉਸ ਦੇ ਵਿਆਹ ਨੂੰ ਸਾਲ ਕੁ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਦੀਵਾਲੀ ਮੌਕੇ ਲਿਆ ਗਿਆ ਅਹਿਮ ਫ਼ੈਸਲਾ

ਪੀੜਤ ਮਾਹੀ ਦਾ ਕਹਿਣਾ ਹੈ ਸੱਸ ਉਸ ਨੂੰ ਪਤੀ ਨਾਲ ਮਿਲਣ ਨਹੀਂ ਦਿੰਦੀ ਤੇ ਗੱਲਬਾਤ ਤੋਂ ਵੀ ਰੋਕਦੀ ਹੈ। ਅੱਜ ਜਦੋਂ ਉਸ ਨੇ ਪਤੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਸੱਸ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਥੋਂ ਤੱਕ ਕਿ ਜਾਨੋਂ ਹੀ ਮਾਰ ਦੇਣਾ ਸੀ, ਉਸ ਦੇ ਫੋਨ ਕਰਨ ’ਤੇ ਜਦੋਂ ਉਸ ਦੇ ਪਿਤਾ ਤੇ ਭਰਾ ਉਨ੍ਹਾਂ ਨਾਲ ਗੱਲਬਾਤ ਕਰਨ ਪਹੁੰਚੇ ਤਾਂ ਸੱਸ ਨੇ ਬਾਹਰੋਂ ਗੁੰਡੇ ਮੰਗਵਾ ਕੇ ਤਿੰਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਦੇ ਕੱਪੜੇ ਤੱਕ ਪਾੜ ਦਿੱਤੇ, ਮੋਟਰਸਾਈਕਲ ਭਨ ਸੁੱਟਿਆ। ਜੇਕਰ ਦੁਕਾਨਦਾਰ ਉਨ੍ਹਾਂ ਦੀ ਮਦਦ ਨਾ ਕਰਦੇ ਤਾਂ ਕੁਝ ਵੀ ਹੋ ਸਕਦਾ ਸੀ।

ਉਨ੍ਹਾਂ ਪੁਲਸ ਥਾਣੇ ਸ਼ਿਕਾਇਤ ਦੇ ਦਿੱਤੀ ਹੈ। ਥਾਣਾ ਜਮਾਲਪੁਰ ਦੇ ਇੰਚਾਰਜ ਕੁਲਬੀਰ ਸਿੰਘ ਦਾ ਕਹਿਣਾ ਹੈ ਕਿ ਪੀੜਤ ਔਰਤ ਦੀ ਸ਼ਿਕਾਇਤ ਮਿਲ ਗਈ ਹੈ। ਮਾਮਲਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News