ਪੰਜਾਬ 'ਚ 1,500 ਤੋਂ ਵੱਧ ਥਾਈਂ ਸਾੜੀ ਗਈ ਪਰਾਲੀ, ਅੰਮ੍ਰਿਤਸਰ ਦੇ ਖੇਤਾਂ 'ਚ ਲੱਗੀ ਸਭ ਤੋਂ ਵੱਧ ਅੱਗ

Wednesday, Oct 23, 2024 - 04:57 AM (IST)

ਪੰਜਾਬ 'ਚ 1,500 ਤੋਂ ਵੱਧ ਥਾਈਂ ਸਾੜੀ ਗਈ ਪਰਾਲੀ, ਅੰਮ੍ਰਿਤਸਰ ਦੇ ਖੇਤਾਂ 'ਚ ਲੱਗੀ ਸਭ ਤੋਂ ਵੱਧ ਅੱਗ

ਸ਼ੇਰਪੁਰ (ਅਨੀਸ਼)- ਪੰਜਾਬ ’ਚ ਖੇਤਾਂ 'ਚ ਪਰਾਲੀ ਨੂੰ ਅੱਗ ਲਗਾਏ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਸੂਬੇ ’ਚ 65 ਥਾਈਂ ਪਰਾਲੀ ਸੜਨ ਦੇ ਮਾਮਲੇ ਰਿਪੋਰਟ ਹੋਏ ਹਨ, ਜਿਸ ਨਾਲ ਕੁੱਲ ਗਿਣਤੀ 1,510 ਤੱਕ ਪੁੱਜ ਗਈ ਹੈ।

ਅੰਕੜਿਆਂ ਅਨੁਸਾਰ 21 ਅਕਤੂਬਰ ਨੂੰ ਅੰਮ੍ਰਿਤਸਰ ’ਚ 4, ਬਰਨਾਲਾ 1, ਫਤਿਹਗੜ੍ਹ ਸਾਹਿਬ 5, ਫਰੀਦਕੋਟ 2, ਫਾਜ਼ਿਲਕਾ 1, ਫਿਰੋਜ਼ਪੁਰ 14, ਜਲੰਧਰ 1, ਕਪੂਰਥਲਾ 2, ਮਾਨਸਾ 2, ਪਟਿਆਲਾ 7, ਰੂਪ ਨਗਰ 2, ਐੱਸ. ਏ. ਐੱਸ. ਨਗਰ 1 ਅਤੇ ਸੰਗਰੂਰ ’ਚ 8 ਥਾਈਂ ਪਰਾਲੀ ਨੂੰ ਅੱਗ ਲਗਾਈ ਗਈ ਹੈ।

ਇਸ ਸਾਲ ਪੰਜਾਬ ’ਚ ਅੰਮ੍ਰਿਤਸਰ ਪਰਾਲੀ ਨੂੰ ਅੱਗ ਲਾਉਣ ’ਚ 438 ਮਾਮਲਿਆਂ ਨਾਲ ਸਭ ਤੋਂ ਅੱਗੇ ਹੈ ਜਦੋਂਕਿ ਤਰਨਤਾਰਨ ’ਚ ਵੀ ਪਰਾਲੀ ਦੀ ਅੱਗ ਦੇ ਮਾਮਲੇ 311 ਤੱਕ ਪੁੱਜ ਗਏ ਹਨ। ਉੱਥੇ ਹੀ ਪਟਿਆਲਾ 188 ਨਾਲ ਤੀਸਰੇ ਸਥਾਨ ’ਤੇ ਹੈ। 15 ਸਤੰਬਰ ਤੋਂ 21 ਅਕਤੂਬਰ ਤੱਕ ਅੰਮ੍ਰਿਤਸਰ ’ਚ 438, ਬਰਨਾਲਾ 'ਚ 9, ਬਠਿੰਡਾ 6, ਫਤਿਹਗੜ੍ਹ ਸਾਹਿਬ 'ਚ 37, ਫਰੀਦਕੋਟ 'ਚ 4, ਫਾਜ਼ਿਲਕਾ 'ਚ12, ਫਿਰੋਜ਼ਪੁਰ 'ਚ 110, ਗੁਰਦਾਸਪੁਰ 'ਚ 47, ਜਲੰਧਰ 'ਚ 17, ਕਪੂਰਥਲਾ 'ਚ 66, ਲੁਧਿਆਣਾ 'ਚ 27, ਮਾਨਸਾ 'ਚ 27, ਮੋਗਾ 'ਚ 10, ਸ੍ਰੀ ਮੁਕਤਸਰ ਸਾਹਿਬ 'ਚ 4, ਐੱਸ.ਬੀ.ਐੱਸ. ਨਗਰ 'ਚ 2, ਪਟਿਆਲਾ 'ਚ 188, ਰੂਪਨਗਰ 'ਚ 4, ਐੱਸ.ਏ.ਐੱਸ. 'ਚ ਨਗਰ 27, ਸੰਗਰੂਰ 'ਚ 138, ਤਰਨਤਾਰਨ 'ਚ 311 ਅਤੇ ਮਲੇਰਕੋਟਲਾ ’ਚ 125 ਥਾਈਂ ਪਰਾਲੀ ਸਾੜਨ ਦੇ ਮਾਮਲੇ ਰਿਪੋਰਟ ਹੋਏ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਕਾਂਗਰਸ ਨੇ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ

ਫਿਰੋਜ਼ਪੁਰ ’ਚ ਪਿਛਲੇ ਸਾਲ ਨਾਲੋਂ 9 ਥਾਵਾਂ ’ਤੇ ਵੱਧ ਪਰਾਲੀ ਸਾੜੀ ਗਈ ਹੈ, ਜਦੋਂਕਿ ਫਾਜ਼ਿਲਕਾ ’ਚ 4, ਗੁਰਦਾਸਪੁਰ ’ਚ 30, ਸੰਗਰੂਰ ’ਚ 35, ਤਰਨਤਾਰਨ ’ਚ 79, ਮਾਲੇਰਕੋਟਲਾ ’ਚ ਪਿਛਲੇ ਸਾਲ ਨਾਲੋਂ 22 ਥਾਵਾਂ ’ਤੇ ਵੱਧ ਪਰਾਲੀ ਸਾੜੀ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ’ਚ ਪਿਛਲੇ ਸਾਲ ਦੇ ਮੁਕਾਬਲੇ 6 ਥਾਵਾਂ ’ਤੇ ਘੱਟ, ਅੰਮ੍ਰਿਤਸਰ ’ਚ 261, ਫਰੀਦਕੋਟ ’ਚ 19, ਜਲੰਧਰ 12, ਕਪੂਰਥਲਾ ’ਚ 28, ਮਾਨਸਾ ’ਚ 23, ਲੁਧਿਆਣਾ 10, ਮੋਗਾ 25, ਪਟਿਆਲਾ ’ਚ 14 ਅਤੇ ਐੱਸ.ਏ.ਐੱਸ. ਨਗਰ ’ਚ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਨੂੰ ਅੱਗ ਲੱਗਣ ਦੇ 32 ਮਾਮਲੇ ਘਟੇ ਹਨ।

ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਪਾਰਟੀ ਦੇ ਟਕਸਾਲੀ ਆਗੂ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News