ਪਰਾਲੀ ਦੀਆਂ ਗੱਠਾਂ ਵਾਲੀ ਟਰਾਲੀ ਨੂੰ ਲੱਗੀ ਅੱਗ

Wednesday, Oct 23, 2024 - 10:16 AM (IST)

ਪਰਾਲੀ ਦੀਆਂ ਗੱਠਾਂ ਵਾਲੀ ਟਰਾਲੀ ਨੂੰ ਲੱਗੀ ਅੱਗ

ਨਥਾਣਾ (ਜ.ਬ.) : ਬਲਾਕ ਨਥਾਣਾ ਦੇ ਪਿੰਡ ਪੂਹਲਾ ਦੇ ਖੇਤਾਂ 'ਚ ਪਰਾਲੀ ਦੀਆਂ ਗੱਠਾਂ ਨਾਲ ਭਰੀ ਹੋਈ ਟਰਾਲੀ ਨੂੰ ਅੱਗ ਲੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੂਹਲਾ ਤੋਂ ਭੁੱਚੋ ਕਲਾਂ ਰੋਡ ਤੇ ਗੁਰਜੀਤ ਸਿੰਘ ਦੇ ਖੇਤਾਂ ਵਿਚ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੂੰ ਅੱਗ ਲੱਗੀ ਹੈ। ਇਹ ਜ਼ਮੀਨ ਸੁਖਵਿੰਦਰ ਸਿੰਘ ਵਾਸੀ ਨਥਾਣਾ ਕੋਲ ਠੇਕੇ ’ਤੇ ਲਈ ਹੋਈ ਸੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਝੋਨਾ ਵੱਢਣ ਉਪਰੰਤ ਪਰਾਲੀ ਦੀਆਂ ਗੱਠਾਂ ਬਣਾ ਕੇ ਟਰਾਲੀਆਂ ਰਾਹੀਂ ਉਨ੍ਹਾਂ ਨੂੰ ਬਾਹਰ ਲਿਜਾਇਆ ਜਾ ਰਿਹਾ ਸੀ ਤਾਂ ਅਚਾਨਕ ਟਰਾਲੀ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਕਥਿਤ ਟਕਰਾ ਗਈ, ਜਿਸ ਕਰ ਕੇ ਸਪਾਰਕਿੰਗ ਹੋਣ ਕਾਰਨ ਗੱਠਾਂ ਨਾਲ ਭਰੀ ਟਰਾਲੀ ਨੂੰ ਅੱਗ ਲੱਗ ਗਈ।

ਆਸ-ਪਾਸ ਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਵਿਚ ਟਰਾਲੀ ਦੇ ਟਾਇਰਾਂ ਅਤੇ ਕੁੱਝ ਹੋਰ ਆਰਥਿਕ ਨੁਕਸਾਨ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਆਸ-ਪਾਸ ਖੜ੍ਹੇ ਝੋਨੇ ਦਾ ਵੀ ਬਚਾਅ ਹੋ ਗਿਆ।
 


author

Babita

Content Editor

Related News