ਲੁਧਿਆਣਾ ਵਿਚ ਚੱਲਦੇ ਕੰਟੇਨਰ ਨੂੰ ਤੜਕਸਾਰ ਲੱਗੀ ਅੱਗ, ਮੱਚ ਗਏ ਭਾਂਬੜ

Tuesday, Oct 29, 2024 - 10:24 AM (IST)

ਲੁਧਿਆਣਾ ਵਿਚ ਚੱਲਦੇ ਕੰਟੇਨਰ ਨੂੰ ਤੜਕਸਾਰ ਲੱਗੀ ਅੱਗ, ਮੱਚ ਗਏ ਭਾਂਬੜ

ਲੁਧਿਆਣਾ (ਖੁਰਾਨਾ): ਬਿਜਲੀ ਦੇ ਟ੍ਰਾਂਸਫਾਰਮਰ ਤੋਂ ਅੱਗ ਦੀ ਚੰਗਿਆੜੀ ਡਿੱਗਣ ਨਾਲ ਕੱਪੜਿਆਂ ਨਾਲ ਭਰੇ ਕੰਟੇਨਰ ਨੂੰ ਅੱਗ ਲੱਗ ਗਈ, ਜਿਸ ਕਾਰਨ ਜਿੱਥੇ ਗੱਡੀ ਵਿਚ ਭਰਿਆ ਲੱਖਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋ ਗਿਆ, ਉੱਥੇ ਹੀ ਗੱਡੀ ਵੀ ਬੁਰੀ ਤਰ੍ਹਾਂ ਸੜ ਗਏ। ਇਹ ਹਾਦਸਾ ਸਵੇਰੇ ਤਕਰੀਬਨ ਸਾਢੇ 4 ਵਜੇ ਦਾ ਦੱਸਿਆ ਜਾ ਰਿਹਾ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪੈਟਰੋਲ-ਡੀਜ਼ਲ ਦੀ ਆ ਸਕਦੀ ਹੈ ਕਿੱਲਤ! ਫਿੱਕੀ ਪੈ ਸਕਦੀ ਹੈ ਦੀਵਾਲੀ

ਗੱਡੀ ਦੇ ਡਰਾਈਵਰ ਅਸ਼ੋਕ ਕੁਮਾਰ ਮੁਤਾਬਕ ਤੇ ਸ਼ਿਵਪੁਰੀ ਇਲਾਕੇ ਦੀ ਫੈਕਟਰੀ ਤੋਂ ਰੈਡੀਮੇਡ ਜੈਕਟਾਂ ਅਤੇ ਸਰਦੀਆਂ ਦਾ ਮਾਲ ਭਰ ਕੇ ਟ੍ਰਾਂਸਪੋਰਟ ਨਗਰ ਜਾ ਰਿਹਾ ਸੀ। ਇਸ ਦੌਰਾਨ ਇਲਾਕੇ ਵਿਚ ਲੱਗੇ ਟ੍ਰਾਂਸਫਾਰਮਰ ਤੇ ਬਿਜਲੀ ਦੀ ਤਾਰ ਤੋਂ ਅੱਗ ਦੀ ਚੰਗਿਆੜੀ ਆ ਕੇ ਡਿੱਗ ਗਈ, ਜਿਸ ਕਾਰਰਨ ਅਚਾਨਕ ਅੱਗ ਦੇ ਭਾਂਬੜ ਮੱਚ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News