ਮਾਲ ਵਿਭਾਗ ਦੇ ਖੜ੍ਹੇ ਵਾਹਨਾਂ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

Saturday, Oct 26, 2024 - 01:45 PM (IST)

ਮਾਲ ਵਿਭਾਗ ਦੇ ਖੜ੍ਹੇ ਵਾਹਨਾਂ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

ਖਰੜ (ਅਮਰਦੀਪ) : ਖਰੜ-ਮੋਹਾਲੀ ਕੌਮੀ ਮਾਰਗ ਆਰਮੀ ਮੈਦਾਨ ’ਚ ਥਾਣਾ ਸਿਟੀ ਖਰੜ ਮਾਲ ਵਿਭਾਗ ਦੇ ਖੜ੍ਹੇ ਵਾਹਨਾਂ ਨੂੰ ਅੱਗ ਲੱਗ ਗਈ। ਮੌਕੇ ’ਤੇ ਰਾਹਗੀਰਾਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਦਫ਼ਤਰ ਖਰੜ ਨੂੰ ਦਿੱਤੀ। ਮੌਕੇ ’ਤੇ ਫਾਇਰਮੈਨ ਮਲਕੀਤ ਸਿੰਘ, ਗੁਰਦੀਪ ਚੌਧਰੀ, ਗਗਨਦੀਪ ਸਿੰਘ ਤੇ ਡਰਾਈਵਰ ਗੁਰਵਿੰਦਰ ਸਿੰਘ ਨੇ ਅੱਗ ’ਤੇ ਕਾਬੂ ਪਾਇਆ।

ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਫਾਇਰਮੈਨ ਮਲਕੀਤ ਸਿੰਘ ਨੇ ਦੱਸਿਆ ਕਿ ਟਰੱਕ ਤੇ ਬੱਸ ਨੂੰ ਅੱਗ ਲੱਗੀ ਹੋਈ ਸੀ, ਜਿਸ ’ਤੇ ਜਲਦੀ ਕਾਬੂ ਪਾ ਲਿਆ ਗਿਆ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਵਾਰ ਆਰਮੀ ਮੈਦਾਨ ’ਚ ਖੜ੍ਹੇ ਮਾਲ ਵਿਭਾਗ ਦੇ ਵਾਹਨਾਂ ਨੂੰ ਅੱਗ ਲੱਗ ਚੁੱਕੀ ਹੈ।


author

Babita

Content Editor

Related News