ਇੰਗਲੈਂਡ ਪਹੁੰਚ ਕੇ ਵੀ ਭਾਰਤ ਬਾਰੇ ਸੋਚ ਰਹੇ ਹਨ ਕੇਵਿਨ ਪੀਟਰਸਨ, ਹਿੰਦੀ ’ਚ ਕੀਤਾ ਭਾਵੁਕ ਟਵੀਟ

Tuesday, May 11, 2021 - 02:43 PM (IST)

ਇੰਗਲੈਂਡ ਪਹੁੰਚ ਕੇ ਵੀ ਭਾਰਤ ਬਾਰੇ ਸੋਚ ਰਹੇ ਹਨ ਕੇਵਿਨ ਪੀਟਰਸਨ, ਹਿੰਦੀ ’ਚ ਕੀਤਾ ਭਾਵੁਕ ਟਵੀਟ

ਸਪੋਰਟਸ ਡੈਸਕ— ਭਾਰਤ ’ਚ ਕੋਵਿਡ-19 ਦੀ ਦੂਜੀ ਲਹਿਰ ਘੱਟ ਹੋਣ ਦਾ ਨਾਂ ਨਹੀਂ ਲੈ ਰਰੀ ਹੈ। ਹਰ ਰੋਜ਼ ਲੱਖਾਂ ਲੋਕ ਇਸ ਖ਼ਤਰਨਾਕ ਬੀਮਾਰੀ ਨਾਲ ਇਨਫ਼ੈਕਟਿਡ ਹੋ ਰਹੇ ਹਨ ਜਦਕਿ ਹਰ ਦਿਨ ਤਿੰਨ ਤੋਂ ਚਾਰ ਹਜ਼ਾਰ ਲੋਕ ਆਪਣੀ ਜਾਨ ਗੁਆ ਰਹੇ ਹਨ। ਇਸ ਦੇ ਚਲਦੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਖਿਡਾਰੀ ਵੀ ਇਸ ਬੀਮਾਰੀ ਨਾਲ ਲੜ ਰਹੇ ਮਰੀਜ਼ਾਂ ਦੀ ਮਦਦ ਕਰ ਰਹੇ ਹਨ। ਇੰਗਲੈਂਡ ਦੇ ਸਾਬਕਾ ਕਪਤਾਨ ਤੇ ਵਰਤਮਾਨ ਕੁਮੈਂਟੇਟਰ ਕੇਵਿਨ ਪੀਟਰਸਨ ਆਪਣੇ ਵਤਨ ਪਰਤ ਕੇ ਵੀ ਕੋਰੋਨਾ ਕਾਰਨ ਭਾਰਤ ਲਈ ਪਰੇਸ਼ਾਨ ਹਨ। ਉਨ੍ਹਾਂ ਨੇ ਭਾਰਤੀ ਲੋਕਾਂ ਤੋਂ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : IPL ਦੇ ਮੈਚ ਨਵੇਂ ਸਿਰੇ ਤੋਂ ਆਯੋਜਿਤ ਹੋਣ ’ਤੇ ਨਹੀਂ ਖੇਡ ਸਕਣਗੇ ਇੰਗਲੈਂਡ ਦੇ ਕ੍ਰਿਕਟਰ

ਪੀਟਰਸਨ ਨੇ ਹਿੰਦੀ ’ਚ ਟਵੀਟ ਕਰਦੇ ਹੋਏ ਲੋਕਾਂ ਤੋਂ ਸੁਰੱਖਿਅਤ ਰਹਿਣ ਦੀ ਬੇਨਤੀ ਕੀਤੀ ਹੈ। ਪੀਟਰਸਨ ਨੇ ਟਵੀਟ ਕਰਦੇ ਹੋਏ ਲਿਖਿਆ, ਮੈਂ ਭਾਵੇਂ ਭਾਰਤ ਛੱਡ ਦਿੱਦਾ ਹੋਵੇ ਪਰ ਮੈਂ ਅਜਿਹੇ ਦੇਸ਼ ਬਾਰੇ ਸੋਚ ਰਿਹਾ ਹਾਂ ਜਿਸ ਨੇ ਮੈਨੂੰ ਪਿਆਰ ਤੇ ਆਪਣਾਪਨ ਦਿੱਤਾ ਹੈ। ਕਿਰਪਾ ਕਰਕੇ ਲੋਕ ਸੁਰੱਖਿਅਤ ਰਹਿਣ। ਇਹ ਸਮਾਂ ਲੰਘ ਜਾਵੇਗਾ ਪਰ ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ।

मैंने भारत छोड़ दिया हो सकता है, लेकिन मैं अभी भी ऐसे देश के बारे में सोच रहा हूँ जिसने मुझे बहुत प्यार और स्नेह दिया है। कृपया लोग सुरक्षित रहें। यह समय बीत जाएगा लेकिन आपको सावधान रहना होगा। 🙏🏽

— Kevin Pietersen🦏 (@KP24) May 11, 2021

ਪੀਟਰਸਨ ਦੇ ਕਰੀਅਰ ਦੀ ਗੱਲ ਕਰੀਏ ਤਾਂ 104 ਟੈਸਟ ਮੈਚਾਂ ਦੀ 181 ਇਨਿੰਗ ’ਚ 227 ਹਾਈਏਸਟ ਦੇ ਨਾਲ 8181 ਦੌੜਾਂ ਬਣਾਈਆਂ ਜਿਸ ’ਚ 23 ਸੈਂਕੜੇ, 3 ਦੋਹਰੇ ਸੈਂਕੜੇ ਤੇ 35 ਅਰਧ ਸੈਂਕੜੇ ਸ਼ਾਮਲ ਹਨ। ਵਨ-ਡੇ ’ਚ ਉਨ੍ਹਾਂ ਨੇ 136 ਮੈਚਾਂ ਦੀ 125 ਇਨਿੰਗਸ ’ਚ 9 ਸੈਂਕੜੇ ਤੇ 25 ਅਰਧ ਸੈਂਕੜੇ ਦੇ ਨਾਲ 4440 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ 37 ਟੀ-20 ਕੌਮਾਂਤਰੀ ਮੈਚਾਂ ’ਚ ਹਿੱਸਾ ਲੈਂਦੇ ਹੋਏ 36 ਪਾਰੀਆਂ ਖੇਡੀਆਂ ਤੇ 7 ਅਰਧ ਸੈਂਕੜਿਆਂ ਦੇ ਨਾਲ 1176 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਕ੍ਰਿਕਟਰ ਚੇਤੇਸ਼ਵਰ ਪੁਜਾਰਾ ਨੇ ਪਤਨੀ ਸਮੇਤ ਲਗਵਾਇਆ ਕੋਰੋਨਾ ਟੀਕਾ

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਹਾਲ ਹੀ ’ਚ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਚੇਤਨ ਸਕਾਰੀਆ ਤੇ ਮੁੰਬਈ ਇੰਡੀਅਨਜ਼ ਦੇ ਸਪਿਨਰ ਪਿਊਸ਼ ਚਾਵਲਾ ਦੇ ਪਿਤਾ ਦੀ ਮੌਤ ਹੋ ਗਈ ਹੈ। ਜਦਕਿ ਭਾਰਤੀ ਮਹਿਲਾ ਟੀਮ ਦੀ ਆਲਰਾਊਂਡਰ ਵੇਦਾ ਕ੍ਰਿਸ਼ਨਮੂਰਤੀ ਨੇ ਦੋ ਹਫ਼ਤਿਆਂ ’ਚ ਹੀ ਕੋਰੋਨਾ ਬੀਮਾਰੀ ਕਾਰਨ ਆਪਣੀ ਮਾਂ ਤੇ ਭੈਣ ਨੂੰ ਗੁਆ ਦਿੱਤਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 

 


author

Tarsem Singh

Content Editor

Related News