ਓਗਬੇਚੇ ਦੇ ਗੋਲ ਨਾਲ ਕੇਰਲ ਬਲਾਸਟਰਸ ਨੇ ATK ਨੂੰ ਹਰਾਇਆ

10/21/2019 2:03:33 AM

ਕੋਚੀ— ਨਾਈਜੀਰੀਆ ਦੇ ਸਟਰਾਈਕਰ ਓਗਬੇਚੇ ਦੇ ਦੋ ਗੋਲ ਦੀ ਬਦੌਲਤ ਕੇਰਲ ਬਲਾਸਟਰਸ ਨੇ ਐਤਵਾਰ ਨੂੰ ਇੱਥੇ ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ ਦੇ 6ਵੇਂ ਸੈਸ਼ਨ ਦੇ ਪਹਿਲੇ ਮੈਚ 'ਚ ਏ. ਟੀ. ਕੇ. ਨੂੰ 2-1 ਨਾਲ ਹਰਾਇਆ। ਕਾਰਲ ਮੈਕਹਚੂਜ ਨੇ 6ਵੇਂ ਹੀ ਮਿੰਟ 'ਚ ਆਈ. ਐੱਸ. ਐੱਲ. 'ਚ ਏ. ਟੀ. ਕੇ. ਦੇ ਦਾ 100ਵਾਂ ਗੋਲ ਕੀਤਾ। ਸਥਾਨਕ ਟੀਮ ਬਲਾਸਟਰਸ ਨੇ ਹਾਲਾਂਕਿ 35 ਹਜ਼ਾਰ ਤੋਂ ਜ਼ਿਆਦਾ ਦਰਸ਼ਕਾਂ ਦੀ ਮੌਜੂਦਗੀ 'ਚ ਜ਼ੋਰਦਾਰ ਵਾਪਸੀ ਕੀਤੀ। ਟੀਮ ਨੇ 30ਵੇਂ ਮਿੰਟ 'ਚ ਪੈਨਲਟੀ 'ਤੇ ਓਗਬੇਚੇ ਦੇ ਗੋਲ ਨਾਲ ਬਰਾਬਰੀ ਹਾਸਲ ਕੀਤੀ ਤੇ ਫਿਰ 45ਵੇਂ ਮਿੰਟ 'ਚ ਇਸ ਸਟਰਾਈਕਰ ਦੇ ਦੂਜੇ ਗੋਲ ਨਾਲ 2-1 ਦੀ ਬੜ੍ਹਤ ਬਣਾਈ ਜੋ ਫੈਸਲਾਕੁੰਨ ਸਕੋਰ ਸਾਬਤ ਹੋਇਆ।

PunjabKesari


Gurdeep Singh

Content Editor

Related News