ਕਸ਼ਯਪ ਨੇ ਆਸਟਰੀਆ ਓਪਨ ਦਾ ਖਿਤਾਬ ਜਿੱਤਿਆ

02/25/2018 4:00:13 PM

ਵਿਏਨਾ, (ਭਾਸ਼ਾ)— ਸਾਬਕਾ ਰਾਸ਼ਟਰਮੰਡਲ ਚੈਂਪੀਅਨ ਪਾਰੂਪੱਲੀ ਕਸ਼ਯਪ ਨੇ ਮਲੇਸ਼ੀਆ ਦੇ ਜੂਨ ਵੇਈ ਚੀਆਮ ਨੂੰ ਸਿੱਧੇ ਗੇਮ 'ਚ ਹਰਾ ਕੇ ਆਸਟਰੀਆ ਓਪਨ ਇੰਟਰਨੈਸ਼ਨਲ ਚੈਲੰਜ ਦਾ ਪੁਰਸ਼ ਸਿੰਗਲ ਖਿਤਾਬ ਜਿੱਤ ਲਿਆ ਜੋ ਤਿੰਨ ਸਾਲ ਤੋਂ ਵੱਧ ਸਮੇਂ 'ਚ ਉਨ੍ਹਾਂ ਦਾ ਪਹਿਲਾ ਬੈਡਮਿੰਟਨ ਖਿਤਾਬ ਹੈ। ਸਾਬਕਾ ਰਾਸ਼ਟਰੀ ਚੈਂਪੀਅਨ ਅਤੇ ਦੂਜਾ ਦਰਜਾ ਪ੍ਰਾਪਤ ਕਸ਼ਯਪ ਨੇ ਚੀਆਮ ਨੂੰ ਸ਼ਨੀਵਾਰ ਰਾਤ ਨੂੰ 37 ਮਿੰਟ ਤੱਕ ਚਲੇ ਮੁਕਾਬਲੇ 'ਚ 23-21, 21-14 ਨਾਲ ਹਰਾਇਆ। 

ਕਸ਼ਯਪ ਨੇ ਜਿੱਤ ਤੋਂ ਬਾਅਦ ਟਵੀਟ ਕੀਤਾ, ''ਇੱਥੇ ਵਿਏਨਾ 'ਚ ਖਿਤਾਬ ਜਿੱਤਣ ਦੀ ਖੁਸ਼ੀ ਹੈ। ਇਸ ਸਾਲ ਇਹ ਮੇਰਾ ਪਹਿਲਾ ਖਿਤਾਬ ਹੈ।'' ਕਸ਼ਯਪ ਪ੍ਰਤੀਯੋਗਿਤਾ ਦੇ ਦੌਰਾਨ ਕਾਫੀ ਚੰਗੀ ਲੈਅ 'ਚ ਦਿਸੇ ਅਤੇ ਪੂਰੇ ਟੂਰਨਾਮੈਂਟ 'ਚ ਉਨ੍ਹਾਂ ਨੇ ਇਕ ਵੀ ਗੇਮ ਨਹੀਂ ਗੁਆਈ। ਫਾਈਨਲ ਦੇ ਪਹਿਲੇ ਗੇਮ 'ਚ ਹਾਲਾਂਕਿ ਦੁਨੀਆ ਦੇ 126ਵੇਂ ਨੰਬਰ ਦੇ ਖਿਡਾਰੀ ਚੀਆਮ ਨੇ ਕਸ਼ਯਪ ਨੂੰ ਸਖਤ ਟੱਕਰ ਦਿੱਤੀ। ਭਾਰਤੀ ਖਿਡਾਰੀ ਨੇ ਹਾਲਾਂਕਿ ਤਿੰਨ ਬ੍ਰੇਕ ਪੁਆਇੰਟ ਬਚਾਉਣ ਦੇ ਬਾਅਦ ਪਹਿਲਾ ਗੇਮ ਜਿੱਤਿਆ। ਕਸ਼ਯਪ ਦੂਜੇ ਗੇਮ 'ਚ ਬਿਹਤਰ ਲੈਅ 'ਚ ਦਿਸੇ ਅਤੇ ਉਨ੍ਹਾਂ ਨੇ ਆਖ਼ਰਕਾਰ ਮੈਚ ਆਪਣੇ ਨਾਂ ਕਰ ਲਿਆ।


Related News