ਖਰਾਬ ਲੈਅ ਦਾ ਖਮਿਆਜ਼ਾ ਭੁਗਤਣਾ ਪਿਆ : ਨਾਇਰ
Wednesday, Jul 12, 2017 - 11:11 AM (IST)
ਬੈਂਗਲੁਰ— ਸ਼੍ਰੀਲੰਕਾ ਦੇ ਦੌਰੇ 'ਤੇ ਜਾਣ ਵਾਲੀ ਭਾਰਤੀ ਟੀਮ 'ਚ ਜਗ੍ਹਾ ਨਾ ਮਿਲਣ ਤੋਂ ਨਿਰਾਸ਼ ਨੌਜਵਾਨ ਬੱਲੇਬਾਜ਼ ਕਰੁਣ ਨਾਇਰ ਨੇ ਕਿਹਾ ਕਿ ਉਹ ਪਿਛਲੇ ਕੁਝ ਸਮੇਂ ਤੋਂ ਖਰਾਬ ਲੈਅ 'ਚੋਂ ਲੰਘ ਰਿਹਾ ਹੈ, ਜਿਸ ਦਾ ਉਸ ਨੂੰ ਖਮਿਆਜ਼ਾ ਭੁਗਤਣਾ ਪਿਆ ਪਰ ਉਹ ਇਸ ਸਮੇਂ ਪ੍ਰਦਰਸ਼ਨ 'ਚ ਸੁਧਾਰ ਕਰ ਕੇ ਦੱਖਣੀ ਅਫਰੀਕੀ ਦੌਰੇ ਲਈ ਧਿਆਨ ਦੇ ਰਿਹਾ ਹਾਂ। ਨਾਇਰ ਦੱਖਣੀ ਅਫਰੀਕਾ ਦੌਰੇ ਵਿਚ ਭਾਰਤ-ਏ ਟੀਮ ਦੀ ਕਮਾਨ ਸੰਭਾਲੇਗਾ। ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ਵਿਚ ਤੀਹਰਾ ਸੈਂਕੜਾ ਲਾਉਣ ਵਾਲੇ ਟੀਮ ਇੰਡੀਆ ਦੇ ਨੌਜਵਾਨ ਬੱਲੇਬਾਜ਼ ਨਾਇਰ ਲਈ ਵਰਤਮਾਨ ਵਿਚ ਪ੍ਰਦਰਸ਼ਨ ਕੁਝ ਵੀ ਖਾਸ ਨਹੀਂ ਰਿਹਾ। ਜਿਥੇ ਉਸ ਦਾ ਪ੍ਰਦਰਸ਼ਨ ਆਈ. ਪੀ. ਐੱਲ. ਦੇ 10ਵੇਂ ਸੈਸ਼ਨ ਵਿਚ ਚੰਗਾ ਨਹੀਂ ਰਿਹਾ, ਉਥੇ ਹੀ ਉਸ ਨੂੰ ਹੁਣ ਸ਼੍ਰੀਲੰਕਾ ਦੌਰੇ 'ਤੇ ਜਾਣ ਵਾਲੀ ਭਾਰਤੀ ਟੀਮ 'ਚ ਜਗ੍ਹਾ ਨਹੀਂ ਮਿਲ ਸਕੀ।
