ਰਿਸ਼ਭ ਪੰਤ ਨੂੰ ਥੱਪੜ ਮਾਰਨਾ ਚਾਹੁੰਦੇ ਨੇ ਕਪਿਲ ਦੇਵ, ਪੜ੍ਹੋ ਕੀ ਹੈ ਵਜ੍ਹਾ

Thursday, Feb 09, 2023 - 03:04 AM (IST)

ਰਿਸ਼ਭ ਪੰਤ ਨੂੰ ਥੱਪੜ ਮਾਰਨਾ ਚਾਹੁੰਦੇ ਨੇ ਕਪਿਲ ਦੇਵ, ਪੜ੍ਹੋ ਕੀ ਹੈ ਵਜ੍ਹਾ

ਸਪੋਰਟਸ ਡੈਸਕ: ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਸੜਕ ਹਾਦਸੇ 'ਚ ਜ਼ਖ਼ਮੀ ਹੋਣ ਤੋਂ ਬਾਅਦ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ। ਸਮੇਂ ਦੇ ਨਾਲ-ਨਾਲ ਉਹ ਚੋਟ ਤੋਂ ਉੱਭਰ ਰਹੇ ਹਨ। ਫੈਨਜ਼ ਉਨ੍ਹਾਂ ਨੂੰ ਛੇਤੀ ਹੀ ਭਾਰਤੀ ਜਰਸੀ 'ਚ ਮੁੜ ਵੇਖਣ ਲਈ ਬੇਤਾਬ ਹਨ। ਇੱਧਰ, ਆਸਟ੍ਰੇਲੀਆ ਨਾਲ ਹੋਣ ਵਾਲੀ ਬਾਰਡਰ-ਗਵਾਸਕਰ ਟਰਾਫੀ ਦੌਰਾਨ ਭਾਰਤੀ ਟੀਮ ਨੂੰ ਰਿਸ਼ਭ ਪੰਤ ਦੀ ਕਮੀ ਵਧੇਰੇ ਮਹਿਸੂਸ ਹੋ ਰਹੀ ਹੈ। ਪਿਛਲੀ ਬਾਰਡਰ-ਗਵਾਸਕਰ ਟਰਾਫੀ ਦੌਰਾਨ ਤੇ ਖਾਸਤੌਰ 'ਤੇ ਗਾਬਾ ਟੈਸਟ ਵਿਚ ਆਪਣੇ ਪ੍ਰਦਰਸ਼ਨ ਕਾਰਨ ਰਿਸ਼ਭ ਪੰਤ ਨੂੰ ਯਾਦ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਦਾ ਰਿਸ਼ਭ ਪੰਤ ਨੂੰ ਲੈ ਕੇ ਇਕ ਬਿਆਨ ਕਾਫੀ ਚਰਚਾ 'ਚ ਹੈ।

ਇਹ ਖ਼ਬਰ ਵੀ ਪੜ੍ਹੋ - 14 ਫਰਵਰੀ ਨੂੰ ਮਨਾਓ 'Cow Hug Day', ਭਾਰਤੀ ਪਸ਼ੂ ਕਲਿਆਣ ਬੋਰਡ ਨੇ ਲੋਕਾਂ ਨੂੰ ਕੀਤੀ ਅਪੀਲ

1983 ਵਿਸ਼ਵ ਕੱਪ ਭਾਰਤ ਦੀ ਝੋਲੀ ਪਾਉਣ ਵਾਲੇ ਕਪਿਲ ਦੇਵ ਇਕ ਵੀਡੀਓ ਵਿਚ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਹ ਰਿਸ਼ਭ ਪੰਤ ਨੂੰ ਥੱਪੜ ਮਾਰਨਾ ਚਾਹੁੰਦੇ ਹਨ। ਵੀਡੀਓ ਵਿਚ ਕਪਿਲ ਦੇਵ ਕਹਿ ਰਹੇ ਹਨ ਕਿ ਉਹ ਚਾਹੁੰਦੇ ਹਨ ਕਿ ਰਿਸ਼ਭ ਪੰਤ ਛੇਤੀ ਠੀਕ-ਠਾਕ ਹੋ ਜਾਣ। ਉਹ ਕਹਿੰਦੇ ਹਨ, "ਮੈਂ ਚਾਹੁੰਦਾ ਹਾਂ ਕਿ ਜਦੋਂ ਰਿਸ਼ਭ ਪੰਤ ਪੂਰੀ ਤਰ੍ਹਾਂ ਠੀਕ ਹੋ ਜਾਣ ਤਾਂ ਮੈਂ ਉਨ੍ਹਾਂ ਨੂੰ ਜ਼ੋਰਦਾਰ ਥੱਪੜ ਮਾਰਾਂ। ਤੁਹਾਡੀ ਗੈਰ-ਮੌਜੂਦਗੀ ਕਾਰਨ ਸਾਰੀ ਟੀਮ ਖਿੱਲਰ ਗਈ ਹੈ।" 

ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘ ਨੇ ਜਿਸ ਕੁੜੀ ਦੀ ਬਚਾਈ ਇੱਜ਼ਤ, ਓਹੀ ਕਰ ਗਈ ਅਜਿਹਾ ਕਾਰਾ, ਜਾਣ ਕੇ ਉੱਡ ਜਾਣਗੇ ਹੋਸ਼

ਕਪਿਲ ਦੇਵ ਦਾ ਕਹਿਣਾ ਹੈ ਕਿ ਉਹ ਰਿਸ਼ਭ ਪੰਤ ਨੂੰ ਬਹੁਤ ਪਿਆਰ ਕਰਦੇ ਹਨ, ਇਸ ਲਈ ਇਹ ਚਾਹੁੰਦੇ ਹਨ ਉਹ ਛੇਤੀ ਠੀਕ ਹੋ ਜਾਣ। ਇਸ ਦੇ ਨਾਲ ਹੀ ਉਨ੍ਹਾਂ ਵਿਚ ਗੁੱਸਾ ਵੀ ਹੈ ਕਿ ਨੌਜਵਾਨ ਅਜਿਹੀਆਂ ਗਲਤੀਆਂ ਕਿਉਂ ਕਰਦੇ ਹਨ। ਕਪਿਲ ਦੇਵ ਕਹਿ ਰਹੇ ਹਨ ਕਿ ਉਹ ਵੱਡੇ ਹੋਣ ਦੇ ਨਾਤੇ ਰਿਸ਼ਭ ਪੰਤ ਨੂੰ ਅਸ਼ੀਰਵਾਦ ਦਿੰਦੇ ਹਨ ਕਿ ਉਹ ਛੇਤੀ ਠੀਕ ਹੋ ਜਾਣ। ਇਸ ਦੇ ਨਾਲ ਹੀ ਗ਼ਲਤੀ ਲਈ ਥੱਪੜ ਮਾਰਨਾ ਵੀ ਵੱਡਿਆਂ ਦਾ ਹੀ ਫਰਜ਼ ਹੈ। 

ਇਹ ਖ਼ਬਰ ਵੀ ਪੜ੍ਹੋ - 13 ਸਾਲਾ ਨੌਕਰਾਣੀ 'ਤੇ ਮਾਲਕਾਂ ਨੇ ਢਾਹਿਆ ਤਸ਼ੱਦਦ, ਡਸਟਬਿਨ 'ਚੋਂ ਖਾਣ ਨੂੰ ਮਜਬੂਰ, ਹਾਲਾਤ ਜਾਣ ਕੰਬ ਜਾਵੇਗੀ ਰੂਹ

ਦੱਸ ਦੇਈਏ ਕਿ ਧਾਕੜ ਬੱਲੇਬਾਜ਼ ਰਿਸ਼ਭ ਪੰਤ ਦੀ ਗੱਡੀ ਦਾ ਬੀਤੀ 30 ਦਸੰਬਰ ਨੂੰ ਭਿਆਨਕ ਸੜਕ ਹਾਦਸਾ ਵਾਪਰ ਗਿਆ ਸੀ। ਹਾਦਸੇ ਤੋਂ ਬਾਅਦ ਗੱਡੀ ਨੂੰ ਅੱਗ ਲੱਗ ਗਈ ਸੀ ਪਰ ਖੁਸ਼ਕਿਸਮਤੀ ਨਾਲ ਰਿਸ਼ਭ ਪੰਤ ਸਮੇਂ ਸਿਰ ਗੱਡੀ 'ਚੋਂ ਬਾਹਰ ਆ ਗਏ। ਲੋਕਾਂ ਦੀ ਸਹਾਇਤਾ ਨਾਲ ਉਹ ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਰਿਹਾ। ਹੁਣ ਉਹ ਸੱਟਾਂ ਤੋਂ ਉੱਭਰ ਰਹੇ ਹਨ। ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਕ੍ਰਿਕਟ ਦੇ ਮੈਦਾਨ ਵਿਚ ਪਰਤਨ ਨੂੰ ਅਜੇ ਥੋੜ੍ਹਾ ਸਮਾਂ ਲੱਗੇਗਾ ਜਿਸ ਕਾਰਨ ਉਹ ਆਈ.ਪੀ.ਐੱਲ.-ਟੀ-20 ਵਿਸ਼ਵ ਕੱਪ ਸਣੇ ਕਈ ਅਹਿਮ ਮੁਕਾਬਲਿਆਂ ਵਿਚ ਹਿੱਸਾ ਨਹੀਂ ਲੈ ਸਕਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News