ਕਪਿਲ ਦੇਵ : ਸਦੀ ਦੇ ਮਹਾਨ ਕ੍ਰਿਕਟਰ ਬਾਰੇ ਜਾਣੋ ਕੁਝ ਦਿਲਚਸਪ ਤੱਥ

Saturday, Jan 02, 2021 - 05:12 PM (IST)

ਕਪਿਲ ਦੇਵ : ਸਦੀ ਦੇ ਮਹਾਨ ਕ੍ਰਿਕਟਰ ਬਾਰੇ ਜਾਣੋ ਕੁਝ ਦਿਲਚਸਪ ਤੱਥ

ਸਪੋਰਟਸ ਡੈਸਕ— ਕਪਿਲ ਦੇਵ ਇਕ ਤੇਜ਼ ਗੇਂਦਬਾਜ਼ ਦੇ ਨਾਲ-ਨਾਲ ਇਕ ਆਲਰਾਊਂਡਰ ਦੇ ਰੂਪ ’ਚ ਭਾਰਤੀ ਕ੍ਰਿਕਟ ’ਚ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਹਨ। ਭਾਰਤ ਨੂੰ ਹਮੇਸ਼ਾ ਗੁਣੀ ਤੇਜ਼ ਗੇਂਦਬਾਜ਼ ਨਾ ਵਿਕਸਿਤ ਕਰਨ ਕਾਰਨ ਅਕਸਰ ਕ੍ਰਿਕਟ ਜਗਤ ’ਚ ਨਿਸ਼ਾਨੇ ’ਤੇ ਲਿਆ ਜਾਂਦਾ ਸੀ। ਕਪਿਲ ਨੇ ਭਾਰਤੀ ਟੀਮ ਦੀ ਇਸ ਕਮੀ ਨੂੰ ਦੂਰ ਕੀਤਾ। ਉਸ ਕੋਲ ਮੈਰਾਥਨ ਦੌੜਾਕ ਦੀ ਤਾਕਤ ਸੀ ਤੇ ਉਹ ਬਿਨਾ ਕਿਸੇ ਪਰੇਸ਼ਾਨੀ ਦੇ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਸੁੱਟ ਸਕਦਾ ਸੀ। ਹਾਲਾਂਕਿ ਉਸ ਦੀ ਤਾਕਤ ਤੇਜ਼ ਗੇਂਦਬਾਜ਼ੀ ਨਹੀਂ ਸੀ, ਇਹ ਉਸ ਦੀ ਸ਼ਾਨਦਾਰ ਸਟੀਕਤਾ ਤੇ ਗੇਂਦ ਨੂੰ ਦੇਰ ਤਕ ਸਵਿੰਗ ਕਰਨ ਦੀ ਸਮਰਥਾ ਸੀ। ਕਪਿਲ ਦੇਵ ਦੀ ਭਾਰਤ ਲਈ ਤੇਜ਼ ਗੇਂਦਬਾਜ਼ ਦੀ ਸ਼ਾਨਦਾਰ ਭੂਮਿਕਾ ਨੂੰ ਕਦੀ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।  

1. ਜਨਮ ਤੇ ਪਰਿਵਾਰ
ਕਪਿਲ ਦੇਵ ਰਾਮਲਾਲ ਨਿਖੰਜ ਦਾ ਜਨਮ 6 ਜਨਵਰੀ 1959 ਨੂੰ ਚੰਡੀਗੜ੍ਹ ’ਚ ਹੋਇਆ ਸੀ। ਕਪਿਲ ਦੇਵ ਦਾ ਜਨਮ ਇਮਾਰਤਾਂ ਤੇ ਲੱਕੜਾਂ ਦੇ ਠੇਕੇਦਾਰ ਰਾਮ ਲਾਲ ਨਿਖੰਜ ਤੇ ਉਸ ਦੀ ਪਤਨੀ ਰਾਜ ਕੁਮਾਰੀ ਦੇ ਘਰ ’ਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਭਾਰਤ ਦੀ ਵੰਡ ਸਮੇਂ ਪੰਜਾਬ ਦੇ ਰਾਵਲਪਿੰਡੀ ਤੋਂ ਭਾਰਤ ਹਿਜ਼ਰਤ ਕਰ ਗਏ ਸਨ।PunjabKesari2. ਕਪਿਲ ਦਾ ਕ੍ਰਿਕਟ ’ਚ ਸ਼ਾਨਦਾਰ ਡੈਬਿਊ
ਨਵੰਬਰ 1975 ’ਚ ਹਰਿਆਣਾ ਲਈ ਆਪਣੇ ਪਹਿਲੇ ਦਰਜੇ ਦੇ ਕ੍ਰਿਕਟ ਦੀ ਸ਼ੁਰੂਆਤ ’ਚ ਕਪਿਲ ਨੇ 6 ਵਿਕਟਾਂ ਲਈਆਂ ਤੇ ਪੰਜਾਬ ਨੂੰ 63 ਦੌੜਾਂ ’ਤੇ ਰੋਕ ਦਿੱਤਾ। ਕਪਿਲ ਨੇ ਆਪਣਾ ਪਹਿਲਾ ਦਰਜਾ ਸੈਸ਼ਨ (1975-76) 30 ਮੈਚਾਂ ’ਚ 121 ਵਿਕਟਾਂ ਨਾਲ ਖ਼ਤਮ ਕੀਤਾ। 

3. ਕੌਮਾਂਤਰੀ ਮੈਚਾਂ ਦੀ ਸ਼ੁਰੂਆਤ
ਕਪਿਲ ਨੇ ਆਪਣਾ ਪਹਿਲਾ ਟੈਸਟ ਮੈਚ ਪਾਕਿਸਤਾਨ ਖ਼ਿਲਾਫ਼ 16 ਅਕਤੂਬਰ 1978 ਨੂੰ ਫ਼ੈਸਲਾਬਾਦ ’ਚ ਖੇਡਿਆ ਸੀ। ਹਾਲਾਂਕਿ ਇਹ ਕੋਈ ਸ਼ਾਨਦਾਰ ਨਹੀਂ ਰਿਹਾ ਕਿਉਂਕਿ ਉਹ ਡਰਾਅ ਮੈਚ ’ਚ ਸਿਰਫ਼ ਇਕ ਵਿਕਟ ਲੈ ਸਕਿਆ। ਹਾਲਾਂਕਿ ਉਸ ਦੀ ਤੇਜ਼ ਰਫ਼ਤਾਰ ਤੇ ਉਛਾਲ ਤੋਂ ਪਾਕਿਸਤਾਨੀ ਬੱਲੇਬਾਜ਼ ਹੈਰਾਨ ਸਨ।  

4. ਕਪਿਲ ਕਦੀ ਵੀ ਰਨ-ਆਊਟ ਨਹੀਂ ਹੋਏ
ਕਪਿਲ ਆਪਣੇ 184 ਟੈਸਟ ਮੈਚਾਂ ਦੀਆਂ ਪਾਰੀਆਂ ’ਚ ਕਦੀ ਵੀ ਰਨ-ਆਊਟ ਨਹੀਂ ਹੋਏ।PunjabKesari5. ਟੈਸਟ ਤੇ ਵਨ-ਡੇ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ
ਫਰਵਰੀ 1994 ਨੂੰ ਉਸ ਨੇ ਸ਼੍ਰੀਲੰਕਾ ਦੇ ਹਰਸ਼ਨ ਤਿਲਕਰਤਨੇ ਦਾ ਵਿਕਟ ਲੈ ਕੇ 434 ਵਿਕਟਾਂ ਨਾਲ ਸੰਨਿਆਸ ਲਿਆ। ਇਸ ਦੌਰਾਨ ਕਪਿਲ ਨੇ ਹਡਲੀ ਦੇ 431 ਵਿਕਟਾਂ ਦੇ ਵਰਲਡ ਰਿਕਾਰਡ ਨੂੰ ਤੋੜਿਆ ਸੀ। 1988 ’ਚ ਕਪਿਲ ਦੇਵ ਜੋਅਲ ਗਾਰਨਰ ਨੂੰ ਪਛਾੜ ਕੇ ਵਨ-ਡੇ ਕ੍ਰਿਕਟ ’ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀ ਬਣੇ। ਉਸ ਦਾ ਆਖ਼ਰੀ ਰਿਕਾਰਡ 253 ਵਿਕਟਾਂ ਦਾ ਰਿਹਾ।PunjabKesari

6. 1983 ਦਾ ਵਰਲਡ ਕੱਪ
ਕਪਿਲ ਦੇਵ ਨੇ ਵਰਲਡ ਕੱਪ ਟੂਰਨਾਮੈਂਟ ਦੌਰਾਨ 8 ਮੈਚਾਂ ’ਚ 303 ਦੌੜਾਂ ਬਣਾਈਆਂ, 12 ਵਿਕਟਾਂ ਲਈਆਂ ਤੇ 7 ਕੈਚ ਕੀਤੇ। ਇਹ ਵਰਲਡ ਕੱਪ ਟੂਰਨਾਮੈਂਟ ’ਚ ਕਪਿਲ ਦੇਵ ਦੇ ਕ੍ਰਿਕਟ ਸਬੰਧੀ ਅੰਕੜੇ ਸਨ। ਜ਼ਿੰਬਾਬਵੇ ਖ਼ਿਲਾਫ ਉਸ ਦੀ 175 ਦੌੜਾਂ ਦੀ ਅਸਧਾਰਨ ਪਾਰੀ ਨੇ ਭਾਰਤ ਨੂੰ ਕੁਆਰਟਰ ਫਾਈਨਲ ਤੋਂ ਬਾਹਰ ਹੋਣ ਤੋਂ ਬਚਾ ਲਿਆ। ਵਰਲਡ ਕੱਪ ਨੂੰ ਚੁੱਕਣ ਲਈ ਭਾਰਤੀ ਟੀਮ ਨੇ ਸ਼ਕਤੀਸ਼ਾਲੀ ਵੈਸਟ ਇੰਡੀਜ਼ ਦੀ ਟੀਮ ਨੂੰ ਹਰਾਇਆ ਸੀ। ਇਹ ਭਾਰਤੀ ਕ੍ਰਿਕਟ ’ਚ ਇਕ ਸ਼ਾਨਦਾਰ ਪਲ ਸੀ ਤੇ ਦੇਸ਼ ’ਚ ਖੇਡਾਂ ਲਈ ਇਕ ਵੱਡਾ ਬਦਲਾਅ ਸੀ।

7. ਲਗਾਤਾਰ ਚਾਰ ਛੱਕੇ
ਉਹ ਇਕ ਹਮਲਾਵਰ ਬੱਲੇਬਾਜ਼ ਸੀ। ਉਹ 1990 ਦੇ ਲਾਰਡਸ ਟੈਸਟ ਦੇ ਦੌਰਾਨ ਇਕ ਜ਼ਿਕਰਯੋਗ ਘਟਨਾ ’ਚ ਸ਼ਾਮਲ ਸਨ। ਉਹ ਆਫ਼-ਸਪਿਨਰ ਐਡੀ ਹੇਮਿੰਗਸ ਨੂੰ ਲਗਾਤਾਰ ਚਾਰ ਛੱਕੇ ਲਗਾ ਕੇ ਭਾਰਤ ਨੂੰ ਫਾਲੋਆਨ ਟੀਚੇ ਤੋਂ ਬਾਹਰ ਲੈ ਗਏ। 

8. ਸਦੀ ਦਾ ਕ੍ਰਿਕਟਰ
ਸੁਨੀਲ ਗਾਵਸਕਰ ਤੇ ਸਚਿਨ ਤੇਂਦੁਲਕਰ ਤੋਂ ਬਾਅਦ ਕਪਿਲ ਦੇਵ ਨੂੰ ਸਾਲ 2002 ਦੌਰਾਨ ਭਾਰਤ ਦੇ ਕ੍ਰਿਕਟਰ ਆਫ਼ ਦਿ ਸੈਂਚੁਰੀ ਦੇ ਰੂਪ ’ਚ ਵੋਟ ਦਿੱਤਾ ਗਿਆ ਸੀ।PunjabKesari9. ਨਿੱਜੀ ਜ਼ਿੰਦਗੀ
ਕਪਿਲ ਦੇਵ ਦਾ ਵਿਆਹ ਰੋਮੀ ਭਾਟੀਆ ਨਾਲ ਹੋਇਆ। ਉਹ 1979 ’ਚ ਉਸ ਨੂੰ ਇਕ ਦੋਸਤ ਵੱਲੋਂ ਮਿਲਵਾਏ ਗਏ ਸਨ। ਕਪਿਲ ਨੇ ਰੋਮੀ ਨੂੰ 1980 ’ਚ ਵਿਆਹ ਦੀ ਪੇਸ਼ਕਸ਼ ਕੀਤੀ। ਇਸ ਜੋੜੇ ਨੇ 1980 ’ਚ ਵਿਆਹ ਕਰਵਾ ਲਿਆ। ਉਨ੍ਹਾਂ ਦੀ ਇਕ ਧੀ ਅਮੀਆ ਦੇਵ ਹੈ।
 


author

Tarsem Singh

Content Editor

Related News