ਸਨਰਾਈਜ਼ਰਜ਼ ਹੈਦਰਾਬਾਦ ਨੇ ਵਾਰਨਰ ਨੂੰ ਕਪਤਾਨੀ ਤੋਂ ਹਟਾਇਆ, ਕੇਨ ਵਿਲੀਅਮਸਨ ਹੋਣਗੇ ਨਵੇਂ ਕਪਤਾਨ

05/01/2021 5:13:08 PM

ਸਪੋਰਟਸ ਡੈਸਕ— ਸਨਰਾਈਜ਼ਰਜ਼ ਹੈਦਰਾਬਾਦ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਇਸ ਸੀਜ਼ਨ ’ਚ ਸ਼ੁਰੂਆਤ ਠੀਕ ਨਹੀਂ ਰਹੀ। ਟੀਮ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੀਮ ਦੇ ਇਸ ਖ਼ਰਾਬ ਪ੍ਰਦਰਸ਼ਨ ਦੀ ਗਾਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ’ਤੇ ਡਿੱਗੀ ਹੈ। ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਟਵਿੱਟਰ ’ਤੇ ਐਲਾਨ ਕੀਤਾ ਹੈ ਕਿ ਆਗਾਮੀ ਮੈਚਾਂ ਲਈ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਹੋਣਗੇ। ਇਹ ਫ਼ੈਸਲਾ ਟੀਮ ਪ੍ਰਬੰਧਨ ਨੇ ਟਵੀਟ ਕਰਕੇ ਸਾਰਿਆਂ ਨੂੰ ਦੱਸਿਆ ਹੈ।
ਇਹ ਵੀ ਪੜ੍ਹੋ : ਪਾਕਿ ਦਾ ਸਾਬਕਾ ਧਾਕੜ ਬੱਲੇਬਾਜ਼ ਹੋਇਆ ਕੋਹਲੀ ਦਾ ਮੁਰੀਦ, ਕਿਹਾ...

ਸਨਰਾਈਜ਼ਰਜ਼ ਹੈਦਰਾਬਾਦ ਇਹ ਐਲਾਨ ਕਰਦੀ ਹੈ ਕਿ ਕਲ ਦੇ ਮੈਚ ਤੇ ਆਈ. ਪੀ. ਐੱਲ. ਦੇ ਬਾਕੀ ਮੈਚਾਂ ’ਚ ਕੇਨ ਵਿਲੀਅਮਸਨ ਕਪਤਾਨ ਹੋਣਗੇ। ਟੀਮ ਪ੍ਰਬੰਧਨ ਨੇ ਕਿਹਾ ਕਿ ਰਾਜਸਥਾਨ ਰਾਇਲਜ਼ ਖ਼ਿਲਾਫ਼ ਕਲ ਦੇ ਮੈਚ ’ਚ ਉਹ ਵਿਦੇਸ਼ੀ ਖਿਡਾਰੀਆਂ ਦੇ ਤਾਲਮੇਲ ’ਚ ਵੀ ਬਦਲਾਅ ਕਰੇਗੀ। ਇਸ ਦਾ ਅਰਥ ਹੈ ਕਿ ਵਾਰਨਰ ਨੂੰ ਟੀਮ ’ਚੋਂ ਬਾਹਰ ਕੀਤਾ ਜਾ ਸਕਦਾ ਹੈ। ਇਹ ਫ਼ੈਸਲਾ ਸੌਖਾ ਨਹੀਂ ਸੀ ਕਿਉਂਕਿ ਟੀਮ ਪ੍ਰਬੰਧਨ ਵਾਰਨਰ ਦਾ ਕਾਫ਼ੀ ਸਨਮਾਨ ਕਰਦੀ ਹੈ। ਸਾਨੂੰ ਉਮੀਦ ਹੈ ਕਿ ਬਾਕੀ ਦੇ ਮੈਚਾਂ ’ਚ ਉਹ ਸ਼ਾਨਦਾਰ ਪ੍ਰਦਰਸ਼ਨ ਕਰਨਗੇ।

PunjabKesariਇਸ ਸੀਜ਼ਨ ਦੀ ਸ਼ੁਰੂਆਤੀ ਤੋਂ ਹੀ ਹੈਦਰਾਬਾਦ ਲੈਅ ’ਚ ਨਹੀਂ ਦਿਖ ਰਹੀ। ਟੀਮ ਨੂੰ ਪਹਿਲੇ ਦੋ ਮੈਚਾਂ ’ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਤੀਜੇ ਮੈਚ ’ਚ ਜਾ ਕੇ ਟੀਮ ਨੂੰ ਜਿੱਤ ਹਾਸਲ ਹੋਈ। ਪਰ ਇਸ ਤੋਂ ਬਾਅਦ ਟੀਮ ਦਾ ਪ੍ਰਦਰਸ਼ਨ ਫਿਰ ਤੋਂ ਖ਼ਰਾਬ ਹੋ ਗਿਆ ਤੇ ਟੀਮ ਨਜ਼ਦੀਕੀ ਮੁਕਾਬਲੇ ਹਾਰ ਗਈ ਜਿਸ ਕਾਰਨ ਹੈਦਰਾਬਾਦ ਦੀ ਟੀਮ ਸਕੋਰ ਬੋਰਡ ’ਚ ਆਖ਼ਰੀ ਸਥਾਨ ’ਤੇ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News