ਵਿਲੀਅਮਸਨ ਨੇ ਭਾਰਤ ਖਿਲਾਫ ਖੇਡੀ ਸ਼ਾਨਦਾਰ ਪਾਰੀ, ਅਜਿਹਾ ਕਰਨ ਵਾਲੇ ਬਣੇ ਪਹਿਲੇ ਕਪਤਾਨ

01/29/2020 6:13:25 PM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੈਮਿਲਟਨ 'ਚ ਟੀ-20 ਸੀਰੀਜ਼ ਦਾ ਤੀਜਾ ਮੈਚ ਖੇਡਿਆ ਗਿਆ। ਇਸ ਰੋਮਾਂਚਕ ਮੁਕਾਬਲੇ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ ਸੁਪਰ ਓਵਰ 'ਚ ਹਰਾ ਕੇ ਇਸ ਮੈਚ 'ਚ ਜਿੱਤ ਦਰਜ ਕੀਤੀ ਅਤੇ ਸੀਰੀਜ਼ 'ਚ 3-0 ਦੀ ਅਜੇਤੂ ਬੜ੍ਹਤ ਵੀ ਹਾਸਲ ਕੀਤੀ। ਜਿਥੇ ਨਿਊਜ਼ੀਲੈਂਡ ਟੀਮ ਨੂੰ ਲਗਾਤਾਰ ਤੀਜੇ ਮੈਚ 'ਚ ਵੀ ਹਾਰ ਦਾ ਮੂੰਹ ਵੇਖਣਾ ਪਿਆ, ਉਥੇ ਹੀ ਕੀਵੀ ਟੀਮ ਦੇ ਕਪਤਾਨ ਵਿਲੀਅਮਸਨ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਪਲੱਸ ਸਕੋਰ ਦਾ ਖਾਸ ਰਿਕਾਰਡ ਆਪਣੇ ਨਾਂ ਦਰਜ ਕੀਤਾ। PunjabKesari
ਕੇਨ ਵਿਲੀਅਮਸਨ ਨੇ ਭਾਰਤ ਖਿਲਾਫ ਤੀਜੇ ਟੀ-20 ਅੰਤਰਰਾਸ਼ਟਰੀ ਮੈਚ 'ਚ ਆਪਣੀ ਟੀਮ ਲਈ 95 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਉਹ 5 ਦੌੜਾਂ ਪਹਿਲਾਂ ਹੀ ਆਊਟ ਹੋ ਗਏ ਅਤੇ ਆਪਣੇ ਸੈਂਕੜੇ ਤੋਂ ਖੂੰਝ ਗਏ। ਇਸ ਤੋਂ ਇਲਾਵਾ ਮੈਚ 'ਚ ਵਿਲੀਅਮਸਨ ਨੇ ਸਿਰਫ 28 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਟੀ-20 ਇੰਟਰਨੈਸ਼ਨਲ ਕ੍ਰਿਕਟ 'ਚ ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ 9 ਅਰਧ ਸੈਂਕੜੇ ਬਣਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਦਰਜ ਹੋ ਗਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਸਾਂਝੇ ਤੌਰ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ, ਕੇਨ ਵਿਲੀਅਮਸਨ ਅਤੇ ਦੱਖਣੀ ਅਫਰੀਕੀ ਕਪਤਾਨ ਫਾਫ ਡੂ ਪਲੇਸਿਸ ਦੇ ਨਾਂ ਸੀ ਪਰ ਹੁਣ ਇਸ ਮੁਕਾਬਲੇ 'ਚ ਵਿਲੀਅਮਸਨ ਨੇ ਕੋਹਲੀ ਅਤੇ ਡੂ ਪਲੇਸਿਸ ਨੂੰ ਪਿੱਛੇ ਛੱਡ ਦਿੱਤਾPunjabKesari ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਹੁਣ ਬਤੌਰ ਕਪਤਾਨ ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਦੇ ਬਰਾਬਰ 8-8 ਅਰਧ ਸੈਂਕੜੇ ਹਨ। ਵਿਰਾਟ ਕੋਹਲੀ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਕੁਲ 24 ਅਰਧ ਸੈਂਕੜੇ ਲਗਾ ਚੁਕੇ ਹਨ ਜਿਨ੍ਹਾਂ 'ਚੋਂ 8 ਉਨ੍ਹਾਂ ਨੇ ਕਪਤਾਨ ਦੇ ਤੌਰ 'ਤੇ ਲਗਾਏ। ਇਸੇ ਤਰ੍ਹਾਂ ਕੇਨ ਵਿਲੀਅਮਸਨ ਦੇ ਟੀ 20 'ਚ ਹੁਣ 11 ਅਰਧ ਸੈਂਕੜੇ ਹੋ ਗਏ ਹਨ ਜਿਨ੍ਹਾਂ 'ਚੋਂ 9 ਉਨ੍ਹਾਂ ਨੇ ਕਪਤਾਨ ਦੇ ਤੌਰ 'ਤੇ ਲਗਾਏ ਹਨ।PunjabKesari


Related News