1 ਮਹੀਨੇ ਅੰਦਰ 3.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਆਬੂ ਧਾਬੀ 'ਚ ਬਣੇ ਪਹਿਲੇ ਹਿੰਦੂ ਮੰਦਰ ਦੇ ਕੀਤੇ ਦਰਸ਼ਨ

Wednesday, Apr 03, 2024 - 02:44 PM (IST)

1 ਮਹੀਨੇ ਅੰਦਰ 3.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਆਬੂ ਧਾਬੀ 'ਚ ਬਣੇ ਪਹਿਲੇ ਹਿੰਦੂ ਮੰਦਰ ਦੇ ਕੀਤੇ ਦਰਸ਼ਨ

ਆਬੂ ਧਾਬੀ (ਏਜੰਸੀ)- ਆਬੂ ਧਾਬੀ ਦੇ ਪਹਿਲੇ ਹਿੰਦੂ ਮੰਦਰ ਨੂੰ ਜਨਤਾ ਲਈ ਖੋਲ੍ਹਣ ਦੇ ਇੱਕ ਮਹੀਨੇ ਦੇ ਅੰਦਰ ਹੀ 3.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਮੰਦਰ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਰਵਰੀ ਵਿੱਚ ਉਦਘਾਟਨ ਕੀਤੇ ਗਏ ਪ੍ਰਸਿੱਧ ਮੰਦਰ ਨੂੰ 1 ਮਾਰਚ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ MPs ਨੇ ਹਿੰਦੂਆਂ ਵਿਰੁੱਧ ਅਪਰਾਧਾਂ ’ਚ ਵਾਧੇ ’ਤੇ ਅਮਰੀਕੀ ਨਿਆਂ ਵਿਭਾਗ ਤੋਂ ਮੰਗਿਆ ਵੇਰਵਾ

ਮੰਦਰ ਦੇ ਇਕ ਬੁਲਾਰੇ ਮੁਤਾਬਕ ਪਹਿਲੇ ਮਹੀਨੇ ਵਿੱਚ ਲਗਭਗ 350,000 ਸ਼ਰਧਾਲੂ ਅਤੇ ਸੈਲਾਨੀ ਪਹੁੰਚੇ, ਜਿਨ੍ਹਾਂ ਵਿੱਚੋਂ 50,000 ਹਰ ਸ਼ਨੀਵਾਰ ਅਤੇ ਐਤਵਾਰ ਨੂੰ ਆਉਂਦੇ ਸਨ। ਇੱਥੇ ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਇਸ ਮੰਦਰ ਵਿਚ ਸੋਮਵਾਰ ਨੂੰ ਨਿੱਜੀ ਪ੍ਰਾਰਥਨਾ ਹੁੰਦੀ ਹੈ। ਇਸ ਇਹ ਸੋਮਵਾਰ ਨੂੰ ਸੈਲਾਨੀਆਂ ਲਈ ਬੰਦ ਹੁੰਦਾ ਹੈ, ਜਿਸ ਦਾ ਮਤਲਬ ਕਿ ਮੰਦਰ ਮਾਰਚ ਦੇ 31 ਦਿਨਾਂ ਵਿੱਚੋਂ ਸਿਰਫ 27 ਦਿਨਾਂ ਲਈ ਹੀ ਸ਼ਰਧਾਲੂਆ ਲਈ ਖੁੱਲਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੰਗਲਵਾਰ ਤੋਂ ਐਤਵਾਰ ਤੱਕ ਹਰ ਸ਼ਾਮ, ਸਵਾਮੀਨਾਰਾਇਣ ਘਾਟ ਦੇ ਕੰਢੇ 'ਤੇ ਸ਼ਾਮ 7.30 ਵਜੇ ਗੰਗਾ ਆਰਤੀ ਕੀਤੀ ਜਾਂਦੀ ਹੈ, ਜਿਸ ਨੂੰ ਭਾਰਤ ਤੋਂ ਲਿਆਂਦੇ ਗਏ ਗੰਗਾ ਅਤੇ ਯਮੁਨਾ ਦੇ ਪਵਿੱਤਰ ਜਲ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: ਸਕੂਲ ਦੇ ਬਾਹਰ ਖੜ੍ਹੇ ਬੱਚਿਆਂ ਨੂੰ ਟਰੱਕ ਨੇ ਦਰੜਿਆ, 6 ਦੀ ਮੌਤ

ਇਹ ਮੰਦਰ BAPS ਸਵਾਮੀਨਾਰਾਇਣ ਸੰਸਥਾ ਵੱਲੋਂ ਦੁਬਈ-ਅਬੂ ਧਾਬੀ ਸ਼ੇਖ ਜ਼ਾਇਦ ਹਾਈਵੇਅ ਦੇ ਨੇੜੇ ਅਲ ਰਹਿਬਾ ਨੇੜੇ ਅਬੂ ਮੁਰੈਖਾਹ ਵਿੱਚ 27 ਏਕੜ ਜਗ੍ਹਾ 'ਤੇ ਲਗਭਗ 700 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਕਿਉਂਕਿ ਮੰਦਰ ਬਾਹਰੀ ਇਲਾਕੇ ਅਤੇ ਮਾਰੂਥਲ ਦੇ ਵਿਚਕਾਰ ਹੈ, ਇਸ ਲਈ ਸ਼ਹਿਰ ਤੋਂ ਜਨਤਕ ਬੱਸ ਸੇਵਾ ਹਫਤੇ ਦੇ ਅੰਤ ਵਿੱਚ ਸ਼ੁਰੂ ਕੀਤੀ ਗਈ ਹੈ ਤਾਂ ਜੋ ਸ਼ਰਧਾਲੂ ਆਸਾਨੀ ਨਾਲ ਮੰਦਰ ਵਿੱਚ ਆ ਸਕਣ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਜੱਜਾਂ ਨੂੰ ਵੀ ਜਾਨ ਦਾ ਖ਼ਤਰਾ, 8 ਨੂੰ ਮਿਲੀਆਂ ਧਮਕੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News