ਥਾਈਲੈਂਡ ''ਚ ਹੋਵੇਗਾ ਕਬੱਡੀ ਟੂਰਨਾਮੈਂਟ

04/20/2019 1:52:03 PM

ਪਲਵਲ— ਇੰਡੋ-ਨੇਪਾਲ ਸਕੂਲ ਖੇਡ ਮਹਾਕੁੰਭ 2019 'ਚ ਕਬੱਡੀ 'ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 4 ਖਿਡਾਰੀ ਹੁਣ ਥਾਈਲੈਂਡ 'ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਅੰਡਰ-14 ਉਮਰ ਵਰਗ ਦੇ ਈਸ਼ਵਰ ਠਾਕੁਰ ਅਤੇ ਮੁਸ਼ਤਾਕ ਅਤੇ ਅੰਡਰ-17 ਉਮਰ ਵਰਗ 'ਚ ਦਕਸ਼ ਕਸ਼ਯਪ ਅਤੇ ਵਿਕਾਸ ਰਾਵਤ 8 ਮਈ ਨੂੰ ਥਾਈਲੈਂਡ 'ਚ ਭਾਰਤ ਵੱਲੋਂ ਖੇਡਣਗੇ। ਪਿੰਡ ਅਸਾਵਟੀ ਸਥਿਤ ਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਇਨ੍ਹਾਂ 4 ਵਿਦਿਆਰਥੀਆਂ ਨੂੰ ਸਕੂਲ ਦੇ ਚੇਅਰਮੈਨ ਕੁਲਦੀਪ ਕੌਸ਼ਿਕ ਨੇ 12-12 ਹਜ਼ਾਰ ਰੁਪਏ ਦੇ ਕੇ ਸਨਮਾਨਤ ਕੀਤਾ।


Tarsem Singh

Content Editor

Related News