ਜੂਨੀਅਰ ਹਾਕੀ ਵਿਸ਼ਵ ਕੱਪ: ਸਪੇਨ ਵਿਰੁੱਧ ਕਾਂਸੀ ਤਮਗੇ ਦੇ ਮੈਚ ’ਚ ਪੂਰਾ ਦਮਖਮ ਦਿਖਾਉਣਾ ਪਵੇਗਾ ਭਾਰਤੀ ਟੀਮ ਨੂੰ
Friday, Dec 15, 2023 - 07:45 PM (IST)
ਕੁਆਲਾਲੰਪੁਰ– ਹੁਣ ਤਕ ਮੌਕਿਆਂ ਦਾ ਫਾਇਦਾ ਚੁੱਕਣ ਵਿਚ ਅਸਫਲ ਰਹੀ ਭਾਰਤੀ ਟੀਮ ਨੂੰ ਜੇਕਰ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਦੇ ਸ਼ਨੀਵਾਰ ਨੂੰ ਹੋਣ ਵਾਲੇ ਕਾਂਸੀ ਤਮਗੇ ਦੇ ਮੈਚ ਵਿਚ ਮਜ਼ਬੂਤ ਸਪੇਨ ਨੂੰ ਹਰਾਉਣਾ ਹੈ ਤਾਂ ਉਸ ਨੂੰ ਜਲਦ ਤੋਂ ਜਲਦ ਆਪਣੀ ਖੇਡ ਵਿਚ ਸੁਧਾਰ ਕਰਨਾ ਪਵੇਗਾ। ਭਾਰਤ ਨੇ ਵੀਰਵਾਰ ਨੂੰ ਜਰਮਨੀ ਵਿਰੁੱਧ ਸੈਮੀਫਾਨਲ ਵਿਚ 12 ਪੈਲਟੀ ਕਾਰਨਰ ਗਵਾਏ, ਜਿਸ ਨਾਲ ਇਸ ਮੈਚ ਵਿਚ ਉਸ ਨੂੰ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਭਾਰਤੀ ਟੀਮ ਦਾ ਮਨੋਬਲ ਡਿੱਗਿਆ ਹੋਵੇਗਾ ਪਰ ਜੇਕਰ ਉਸ ਨੂੰ ਪੋਡੀਅਮ (ਟਾਪ-3) ’ਤੇ ਪਹੁੰਚਣਾ ਹੈ ਤਾਂ ਸਪੇਨ ਵਿਰੁੱਧ ਮੌਕਿਆਂ ਦਾ ਫਾਇਦਾ ਚੁੱਕਣਾ ਪਵੇਗਾ।
ਇਹ ਵੀ ਪੜ੍ਹੋ- ਮਾਰਸ਼ ਸੈਂਕੜੇ ਤੋਂ ਖੁੰਝੇ, ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ ਬਣਾਈਆਂ 487 ਦੌੜਾਂ
ਪੂਲ ਗੇੜ ਦੇ ਮੈਚ ਵਿਚ ਸਪੇਨ ਨੇ ਭਾਰਤ ਨੂੰ 4-1 ਨਾਲ ਹਰਾਇਆ ਸੀ। ਸਪੇਨ ਦੀ ਟੀਮ ਵੀ ਦੂਜੇ ਸੈਮੀਫਾਈਨਲ ਵਿਚ ਫਰਾਂਸ ਹੱਥੋਂ 1-3 ਨਾਲ ਹਾਰ ਦੇ ਕਾਰਨ ਨਿਰਾਸ਼ ਹੋਵੇਗਾ ਪਰ ਉਹ ਕਾਂਸੀ ਤਮਗਾ ਜਿੱਤਣ ਲਈ ਕਿਸੇ ਤਰ੍ਹਾਂ ਦੀ ਕਸਰ ਨਹੀਂ ਛੱਡੇਗੀ।
ਭਾਰਤੀ ਟੀਮ ਵੀ ਇਸ ਪ੍ਰਤੀਯੋਗਿਤਾ ਵਿਚ ਚੌਥੀ ਵਾਰ ਪੋਡੀਅਮ ’ਤੇ ਪਹੁੰਚਣ ਦੀ ਕੋਸ਼ਿਸ਼ ਕਰੇਗੀ। ਉਸ ਨੇ ਇਸ ਟੂਰਨਾਮੈਂਟ ਵਿਚ ਦੋ ਵਾਰ (ਹੋਬਾਰਟ ਵਿਚ 2001 ਤੇ ਲਖਨਊ ਵਿਚ 2016) ਸੋਨ ਤਮਗੇ ਤੇ 1997 ਵਿਚ ਇੰਗਲੈਂਡ ਦੇ ਮਿਲਟਨ ਕੇਂਸ ਵਿਚ ਚਾਂਦੀ ਤਮਗਾ ਜਿੱਤਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।