ਅਦਿਤੀ ਮੇਜਰ ਐੱਲ. ਪੀ. ਜੀ. ਏ. ''ਚ ਸਾਂਝੇ ਤੌਰ ''ਤੇ 9ਵੇਂ ਸਥਾਨ ''ਤੇ
Sunday, Jun 16, 2019 - 12:47 PM (IST)

ਗ੍ਰੈਂਡ ਰੈਪਿਡਸ (ਅਮਰੀਕਾ)- ਅਦਿਤੀ ਅਸ਼ੋਕ ਨੇ ਮੇਜਰ ਐੱਲ. ਪੀ. ਜੀ. ਏ. ਕਲਾਸਿਕ ਗੋਲਫ ਟੂਰਨਾਮੈਂਟ ਦੇ ਦੂਜੇ ਦੌਰ ਦੇ 16 ਹੋਲ ਦੀ ਖੇਡ ਤੱਕ 6 ਅੰਡਰ ਦੇ ਸਕੋਰ ਨਾਲ ਸਾਂਝੇ ਤੌਰ 'ਤੇ 16ਵੇਂ ਸਥਾਨ 'ਤੇ ਹੈ। ਅਦਿਤੀ ਸ਼ੁੱਕਰਵਾਰ ਉਨ੍ਹਾਂ 28 ਖਿਡਾਰੀਆਂ 'ਚ ਸ਼ਾਮਿਲ ਸੀ, ਜੋ ਦੂਜੇ ਦੌਰ ਦੀ ਆਪਣੀ ਖੇਡ ਪੂਰੀ ਨਹੀਂ ਕਰ ਸਕੇ। ਬਾਰਿਸ਼ ਕਾਰਣ ਪਹਿਲੇ ਦਿਨ ਦੀ ਖੇਡ ਪ੍ਰਭਾਵਿਤ ਹੋਈ ਸੀ, ਜਿਸ ਨੂੰ ਦੂਜੇ ਦਿਨ ਪੂਰਾ ਕੀਤਾ ਗਿਆ। ਪਹਿਲੇ ਦੌਰ 'ਚ ਇਕ ਅੰਡਰ 71 ਦਾ ਕਾਰਡ ਖੇਡਣ ਵਾਲੀ ਅਦਿਤੀ ਦਾ ਕੁਲ ਸਕੋਰ 7 ਅੰਡਰ ਦਾ ਹੈ। ਖਾਸ ਗੱਲ ਇਹ ਹੈ ਕਿ ਦੂਜੇ ਦੌਰ 'ਚ ਉਸ ਨੇ ਹੁਣ ਤੱਕ ਕੋਈ ਬੋਗੀ ਨਹੀਂ ਕੀਤੀ ਹੈ।