ਜਾਨ ਵਿਜ਼ਡਨ : ਕ੍ਰਿਕਟ ਦਾ ਮਹਾਨ ਆਲਰਾਊਂਡਰ, ਪਹਿਲਾ ਪ੍ਰਫੈਕਟ-10 ਬਣਾਇਆ, ਸਾਰੇ ਬੋਲਡ

07/15/2020 1:31:40 AM

ਨਵੀਂ ਦਿੱਲੀ– ਕ੍ਰਿਕਟ ਦੀ ਸਭ ਤੋਂ ਪੁਰਾਣੀ ਕਿਤਾਬ 'ਵਿਜ਼ਡਨ' ਜਿਸ ਖਿਡਾਰੀ ਜਾਨ ਵਿਜ਼ਡਨ ਦੇ ਨਾਂ 'ਤੇ ਸੀ, ਉਸ ਨੇ ਅੱਜ ਹੀ ਦੇ ਦਿਨ 170 ਸਾਲ ਪਹਿਲਾਂ ਅਜਿਹਾ ਵੱਡਾ ਰਿਕਾਰਡ ਬਣਾਇਆ ਸੀ, ਜਿਹੜਾ ਉਸ ਨੂੰ ਮਹਾਨ ਕ੍ਰਿਕਟ ਆਲਰਾਊਂਡਰਾਂ ਦੀ ਸ਼੍ਰੇਣੀ ਵਿਚ ਲੈ ਗਿਆ। ਵਿਜ਼ਡਨ ਨੇ ਬੀਤੇ ਦਿਨੀਂ ਹੀ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਸਦੀ ਦਾ ਸਭ ਤਂ ਮੋਹਰੀ ਖਿਡਾਰੀ ਮੰਨਿਆ ਸੀ। ਵਿਜ਼ਡਨ ਇਸ ਤੋਂ ਪਹਿਲਾਂ ਕਪਿਲ ਦੇਵ ਨੂੰ 20ਵੀਂ ਸਦੀ ਦਾ ਸਭ ਤੋਂ ਵੱਡਾ ਸਟਾਰ ਟਾਈਟਲ ਵੀ ਦੇ ਚੁੱਕਾ ਹੈ। ਵਿਜ਼ਡਨ ਨੂੰ ਕ੍ਰਿਕਟ ਦਾ ਪਾਂਚਾਂਗ ਵੀ ਕਿਹਾ ਜਾਂਦਾ ਹੈ। ਸਤੰਬਰ, 1826 ਨੂੰ ਸਸੈਕਸ ਵਿਚ ਜਨਮੇ ਜਾਨ ਨੇ 186 ਫਰਸਟ ਕਲਾਸ ਮੈਚਾਂ ਵਿਚ 4140 ਦੌੜਾਂ ਬਣਾਉਣ ਤੋਂ ਇਲਾਵਾ 1109 ਵਿਕਟਾਂ ਹਾਸਲ ਕੀਤੀਆਂ। ਉਹ ਅਜਿਹਾ ਪਹਿਲਾ ਗੇਂਦਬਾਜ਼ ਹੈ, ਜਿਸ ਨੇ ਫਰਸਟ ਕਲਾਸ ਦੀ ਇਕ ਪਾਰੀ ਵਿਚ 10 ਵਿਕਟਾਂ ਹਾਸਲ ਕੀਤੀਆਂ । 5 ਫੁੱਟ 6 ਇੰਚ ਦੇ ਇਸ ਗੇਂਦਬਾਜ਼ ਨੇ ਉਕਤ ਮੈਚ ਵਿਚ ਸਾਊਥ ਟੀਮ ਦੇ ਸਾਰੇ ਬੱਲੇਬਾਜ਼ਾਂ ਨੂੰ ਬੋਲਡ ਕੀਤਾ ਸੀ। ਉਕਤ ਮੈਚ ਵਿਚ 30 ਵਿਕਟਾਂ ਡਿੱਗੀਆਂ ਸਨ, ਇਨ੍ਹਾਂ ਵਿਚੋਂ 25 ਕ੍ਰਿਕਟਰ ਬੋਲਡ ਹੀ ਹੋਏ ਸਨ। ਵਿਜ਼ਡਨ ਜਦੋਂ 18 ਸਾਲ ਦਾ ਸੀ ਤਾਂ ਉਸਦਾ ਭਾਰ ਸਿਰਫ 44 ਕਿਲੋਗ੍ਰਾਮ ਸੀ। ਇਸ ਕਾਰਣ ਉਸ ਨੇ ਗੇਂਦਬਾਜ਼ੀ ਕਰਨਾ ਹੀ ਪਹਿਲਕਦਮੀ ਮੰਨਿਆ। ਵਿਜ਼ਡਨ ਦੀ ਲਵ ਸਟੋਰੀ ਵੀ ਵੱਡੀ ਫਿਲਮ ਦੀ ਤਰ੍ਹਾਂ ਸੀ। 1845 ਵਿਚ ਉਸ ਨੇ ਐੱਮ. ਸੀ. ਸੀ. ਵਿਰੁੱਧ ਡੈਬਿਊ ਕੀਤਾ। ਕੁਝ ਸਾਲ ਬਾਅਦ ਹੀ ਉਸ ਨੂੰ ਆਪਣੀ ਟੀਮ ਦੇ ਖਿਡਾਰੀ ਜਾਰਡ ਪਾਰ ਦੀ ਭੈਣ ਐਨੀ ਨਾਲ ਪਿਆਰ ਹੋ ਗਿਆ। ਦੋਵਾਂ ਦੀ ਮੰਗਣੀ ਹੋਈ ਪਰ ਕੁਝ ਦਿਨ ਬਾਅਦ ਹੀ ਐਨੀ ਦੀ ਮੌਤ ਹੋ ਗਈ। ਵਿਜ਼ਡਨ ਇਸ ਤੋਂ ਬਾਅਦ ਸਾਰੀ ਉਮਰ ਕੁਆਰਾ ਹੀ ਰਿਹਾ ਸੀ।


Gurdeep Singh

Content Editor

Related News