ਤਹਿਬਾਜ਼ਾਰੀ ਦੇ ਪੂਰੇ ਸਟਾਫ ਦੀ ਛੁੱਟੀ! 10 ਨਵੇਂ ਇੰਸਪੈਕਟਰਾਂ ਸਣੇ 34 ਕਰਮਚਾਰੀਆਂ ਦੀ ਹੋਈ ਤਾਇਨਾਤੀ
Tuesday, Apr 28, 2026 - 06:00 AM (IST)
ਜਲੰਧਰ (ਖੁਰਾਣਾ) : ਜਲੰਧਰ ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ਵਿਚ ਪਿਛਲੇ ਕਈ ਸਾਲਾਂ ਤੋਂ ਗੜਬੜੀ ਚੱਲ ਰਹੀ ਸੀ ਅਤੇ ਭ੍ਰਿਸ਼ਟਾਚਾਰ ਪੂਰੇ ਸਿਖਰ ’ਤੇ ਸੀ ਪਰ ਕਿਸੇ ਕਮਿਸ਼ਨਰ ਤੇ ਕਿਸੇ ਮੇਅਰ ਤੋਂ ਇਸ ਦੀ ਰੋਕਥਾਮ ਨਹੀਂ ਹੋ ਪਾ ਰਹੀ ਸੀ। ਹੁਣ ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਸ ਮਾਮਲੇ ਵਿਚ ਜ਼ਬਰਦਸਤ ਸਟੈਂਡ ਲੈ ਕੇ ਬੀਤੇ ਦਿਨੀਂ ਤਹਿਬਾਜ਼ਾਰੀ ਦੇ ਪੂਰੇ ਸਟਾਫ ਨੂੰ ਬਦਲ ਦਿੱਤਾ। ਹੁਣ ਨਗਰ ਨਿਗਮ ਕਮਿਸ਼ਨਰ ਨੇ 27 ਅਪ੍ਰੈਲ ਨੂੰ ਪ੍ਰਸ਼ਾਸਨਿਕ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ 34 ਕਰਮਚਾਰੀਆਂ ਦੀ ਨਵੀਂ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ, ਜਿਸ ਦੌਰਾਨ ਤਹਿਬਾਜ਼ਾਰੀ ਦੇ ਪੁਰਾਣੇ ਸਟਾਫ ਨੂੰ ਇਧਰ-ਓਧਰ ਨਵੀਆਂ ਬ੍ਰਾਂਚਾਂ ਿਵਚ ਭੇਜ ਦਿੱਤਾ ਗਿਆ ਹੈ, ਜਦਕਿ ਤਹਿਬਾਜ਼ਾਰੀ ਵਿਚ ਬਿਲਕੁਲ ਨਵਾਂ ਸਟਾਫ ਤਾਇਨਾਤ ਕੀਤਾ ਗਿਆ ਹੈ।
ਹੁਣ ਤਹਿਬਾਜ਼ਾਰੀ ਵਿਚ 10 ਨਵੇਂ ਇੰਸਪੈਕਟਰ ਅਤੇ 6 ਨਵੇਂ ਸੇਵਾਦਾਰ ਨਿਯੁਕਤ ਕੀਤੇ ਗਏ ਹਨ। ਜਿਹੜੇ ਨਵੇਂ ਇੰਸਪੈਕਟਰ ਤਹਿਬਾਜ਼ਾਰੀ ਬ੍ਰਾਂਚ ਵਿਚ ਲਾਏ ਗਏ ਹਨ, ਉਨ੍ਹਾਂ ਵਿਚ ਬਲਜਿੰਦਰ ਿਸੰਘ, ਕੁਲਦੀਪ ਸਿੰਘ, ਮਨਦੀਪ ਕੁਮਾਰ, ਆਸ਼ੀਸ਼ ਕੁਮਾਰ, ਪਾਰਸ ਸ਼ਰਮਾ, ਆਤੁਸ਼, ਸੀਰਤ ਕੌਰ, ਭਵਨੀਤ ਖੋਖਰ, ਵਰੁਣ ਮਨਚੰਦਾ ਅਤੇ ਦੀਪਕ ਕੁਮਾਰ ਸ਼ਾਮਲ ਹਨ। ਤਹਿਬਾਜ਼ਾਰੀ ਬ੍ਰਾਂਚ ਦੇ ਪੁਰਾਣੇ ਅਧਿਕਾਰੀਆਂ ਜਨਕ ਰਾਜ ਬਾਹਰੀ (ਇੰਸਪੈਕਟਰ) ਨੂੰ ਪੈਨਸ਼ਨ ਬ੍ਰਾਂਚ ਵਿਚ ਤਾਇਨਾਤ ਕੀਤਾ ਗਿਆ ਹੈ। ਰਾਕੇਸ਼ ਹੰਸ (ਇੰਸਪੈਕਟਰ) ਨੂੰ ਬੁਢਾਪਾ ਪੈਨਸ਼ਨ ਬ੍ਰਾਂਚ, ਨੀਰਜ ਸਾਹੀ (ਇੰਸਪੈਕਟਰ) ਨੂੰ ਸ਼ਿਕਾਇਤ ਬ੍ਰਾਂਚ ਵਿਚ ਲਾਇਆ ਗਿਆ ਹੈ। ਕੁਲਵਿੰਦਰ ਸਿੰਘ (ਇੰਸਪੈਕਟਰ) ਨੂੰ ਪੈਨਸ਼ਨ ਬ੍ਰਾਂਚ ਵਿਚ ਤਾਇਨਾਤ ਕੀਤਾ ਗਿਆ ਹੈ। ਹਰਨੂਰ ਕੌਰ (ਇੰਸਪੈਕਟਰ) ਨੂੰ ਲੇਖਾ ਬ੍ਰਾਂਚ ਵਿਚ ਅਤੇ ਰੋਹਨ ਪਠਾਨੀਆਂ (ਇੰਸਪੈਕਟਰ) ਨੂੰ ਮੇਅਰ ਦਫਤਰ ਵਿਚ ਤਾਇਨਾਤੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ: ਜੇਲ੍ਹ ਦਾ ਤਾਲਾ ਤੋੜ ਕੇ ਫਰਾਰ ਹੋਇਆ ਕਤਲ ਕੇਸ ਦਾ ਮੁਲਜ਼ਮ ਲੁਧਿਆਣਾ ਤੋਂ ਗ੍ਰਿਫ਼ਤਾਰ, ਸਾਥੀ ਵੀ ਕਾਬੂ
ਹਿਤੇਸ਼ ਨਾਹਰ ਅਤੇ ਅੰਕੁਸ਼ ਭੱਟੀ (ਦੋਵੇਂ ਜੂਨੀਅਰ ਸਹਾਇਕ) ਨੂੰ ਲੀਗਲ ਬ੍ਰਾਂਚ ਵਿਚ ਤਾਇਨਾਤ ਕੀਤਾ ਗਿਆ ਹੈ। ਅਸ਼ਵਨੀ ਕੁਮਾਰ (ਜੂਨੀਅਰ ਸਹਾਇਕ) ਨੂੰ ਬਿੱਲ ਕਲਰਕ ਦੇ ਨਾਲ ਲਾਇਆ ਗਿਆ ਹੈ, ਜਦਕਿ ਕੁਲਭੂਸ਼ਣ ਸੋਂਧੀ (ਜੂਨੀਅਰ ਸਹਾਇਕ) ਨੂੰ ਆਰ. ਟੀ. ਆਈ. ਬ੍ਰਾਂਚ ਵਿਚ ਭੇਜਿਆ ਗਿਆ ਹੈ। ਪ੍ਰਿੰਸ ਨਾਹਰ (ਕਲਰਕ) ਨੂੰ ਏਜੰਡਾ ਬ੍ਰਾਂਚ ਵਿਚ ਤਾਇਨਾਤ ਕੀਤਾ ਗਿਆ ਹੈ। ਤਹਿਬਾਜ਼ਾਰੀ ਦੇ ਪੁਰਾਣੇ ਸਟਾਫ ਨਿਤੀਸ਼ ਨਾਹਰ, ਚੰਦਨ ਗਿੱਲ, ਭਰਤ, ਕੁਲਦੀਪ, ਤਰੁਣ ਨਾਹਰ, ਸਾਵਨ ਗਿੱਲ ਅਤੇ ਕਰਣ ਨੂੰ ਵੱਖ-ਵੱਖ ਬ੍ਰਾਂਚਾਂ ਵਿਚ ਤਾਇਨਾਤੀ ਦਿੱਤੀ ਗਈ ਹੈ। ਇਸ ਵਿਚ ਤਹਿਬਾਜ਼ਾਰੀ ਦੇ ਸੁਪਰਿੰਟੈਂਡੈਂਟ ਸੰਜੀਵ ਕਾਲੀਆ ਨੂੰ ਟੀਚਾ ਦਿੱਤਾ ਗਿਆ ਹੈ ਕਿ ਉਹ ਮਈ ਮਹੀਨੇ ਦੀ ਆਪਣੀ ਪਰਫਾਰਮੈਂਸ ਦਿਖਾਉਣ ਅਤੇ ਵਸੂਲੀ ਯਕੀਨੀ ਬਣਾਉਣ।
ਹੁਣ ਗੜਬੜੀਆਂ ਕਰਨ ਵਾਲਿਆਂ ’ਤੇ ਦਰਜ ਕਰਵਾਈ ਜਾਵੇਗੀ FIR: ਮੇਅਰ ਵਨੀਤ ਧੀਰ
ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ਵਿਚ ਲੰਮੇ ਸਮੇਂ ਤੋਂ ਚੱਲ ਰਹੀਆਂ ਬੇਨਿਯਮੀਆਂ ਨੂੰ ਲੈ ਕੇ ਮੇਅਰ ਵਨੀਤ ਧੀਰ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਬ੍ਰਾਂਚ ਵਿਚ ਹੁਣ ਤੱਕ ਜੋ ਵੀ ਗੜਬੜੀਆਂ ਹੁੰਦੀਆਂ ਰਹੀਆਂ ਹਨ, ਉਨ੍ਹਾਂ ਨੂੰ ਆਨ-ਰਿਕਾਰਡ ਲਿਆ ਜਾਵੇਗਾ ਅਤੇ ਲੋੜ ਪੈਣ ’ਤੇ ਭ੍ਰਿਸ਼ਟ ਕਰਮਚਾਰੀਆਂ ਖ਼ਿਲਾਫ਼ ਪੁਲਸ ਵਿਚ ਐੱਫ. ਆਈ. ਆਰ. ਦਰਜ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਸੰਕੇਤ ਦਿੱਤੇ ਕਿ ਜੇਕਰ ਮਾਮਲਾ ਗੰਭੀਰ ਪਾਇਆ ਗਿਆ ਤਾਂ ਇਸ ਦੀ ਜਾਂਚ ਵਿਜੀਲੈਂਸ ਵਿਭਾਗ ਨੂੰ ਵੀ ਸੌਂਪੀ ਜਾ ਸਕਦੀ ਹੈ। ਮੇਅਰ ਨੇ ਦੱਸਿਆ ਕਿ ਤਹਿਬਾਜ਼ਾਰੀ ਸਟਾਫ਼ ਨੂੰ ਰੇਹੜੀਆਂ, ਖੋਖਿਆਂ ਆਦਿ ਤੋਂ ਉਗਰਾਹੀ ਵਧਾਉਣ ਲਈ ਕਈ ਵਾਰ ਟੀਚੇ ਮਿਥੇ ਗਏ ਸਨ ਅਤੇ ਚਿਤਾਵਨੀ ਵੀ ਜਾਰੀ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਸਟਾਫ਼ ਦੇ ਕੰਮਕਾਜ ਵਿਚ ਕੋਈ ਸੁਧਾਰ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਕ ਸਾਲ ਪਹਿਲਾਂ ਰੇਹੜੀਆਂ ’ਤੇ ਨੰਬਰ ਪਲੇਟਾਂ ਲਾਉਣ ਦੇ ਕੰਮ ਵਿਚ ਵੀ ਲਾਪ੍ਰਵਾਹੀ ਵਰਤੀ ਜਾ ਰਹੀ ਸੀ ਅਤੇ ਵਿਭਾਗ ਵਿਚ ਪਾਰਦਰਸ਼ਤਾ ਦੀ ਭਾਰੀ ਘਾਟ ਸੀ। ਅਜਿਹੇ ਹਾਲਾਤ ਵਿਚ ਸੁਧਾਰ ਲਿਆਉਣ ਲਈ ਹੁਣ ਠੋਸ ਕਦਮ ਚੁੱਕੇ ਗਏ ਹਨ। ਮੇਅਰ ਵਨੀਤ ਧੀਰ ਨੇ ਦੱਸਿਆ ਕਿ ਤਹਿਬਾਜ਼ਾਰੀ ਬ੍ਰਾਂਚ ਨੂੰ ਮਜ਼ਬੂਤ ਕਰਨ ਲਈ ਨਵਾਂ ਸਟਾਫ਼ ਤਾਇਨਾਤ ਕੀਤਾ ਗਿਆ ਹੈ ਅਤੇ ਵਿਭਾਗ ਨੂੰ ਪੂਰੀ ਤਰ੍ਹਾਂ ਸਟਾਫ਼ ਨਾਲ ਲੈਸ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮਹਿੰਗਾ ਹੋ ਸਕਦਾ ਹੈ ਰਸੋਈ ਗੈਸ ਸਿਲੰਡਰ, ਨਿਯਮਾਂ 'ਚ ਵੀ ਹੋਣ ਜਾ ਰਹੇ ਵੱਡੇ ਬਦਲਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
