ਬਾਬਾ ਸਾਹਿਬ ਅੰਬੇਡਕਰ ਭਾਰਤ ਦੇ ਮਹਾਨ ਦੇਸ਼ ਭਗਤਾਂ ''ਚੋਂ ਇੱਕ : ਡਾ. ਕ੍ਰਿਸ਼ਨ ਗੋਪਾਲ

Thursday, Apr 16, 2026 - 07:02 PM (IST)

ਬਾਬਾ ਸਾਹਿਬ ਅੰਬੇਡਕਰ ਭਾਰਤ ਦੇ ਮਹਾਨ ਦੇਸ਼ ਭਗਤਾਂ ''ਚੋਂ ਇੱਕ : ਡਾ. ਕ੍ਰਿਸ਼ਨ ਗੋਪਾਲ

ਜਲੰਧਰ: ਰਾਸ਼ਟਰੀ ਸਵੈਮ ਸੇਵਕ ਸੰਘ (RSS) ਜਲੰਧਰ ਵੱਲੋਂ ਡੀ.ਏ.ਵੀ. ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਇੱਕ ਵਿਸ਼ੇਸ਼ ਨਾਗਰਿਕ ਗੋਸ਼ਠੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਘ ਦੇ ਸੰਯੁਕਤ ਜਨਰਲ ਸਕੱਤਰ ਡਾ. ਕ੍ਰਿਸ਼ਨ ਗੋਪਾਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।

ਆਪਣੇ ਸੰਬੋਧਨ ਦੌਰਾਨ ਡਾ. ਕ੍ਰਿਸ਼ਨ ਗੋਪਾਲ ਨੇ ਸੰਘ ਦੀ ਸੌ ਸਾਲਾਂ ਦੀ ਯਾਤਰਾ ਦੇ ਮੁੱਖ ਪੜਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੌ ਸਾਲ ਪੂਰੇ ਕਰਨਾ ਆਪਣੇ ਆਪ ਵਿੱਚ ਮਹੱਤਵਪੂਰਨ ਨਹੀਂ ਹੈ, ਸਗੋਂ ਮਹੱਤਵ ਇਸ ਗੱਲ ਦਾ ਹੈ ਕਿ ਜਿਸ ਉਦੇਸ਼ ਨੂੰ ਲੈ ਕੇ ਸੰਘ ਦੀ ਸਥਾਪਨਾ ਹੋਈ ਸੀ, ਉਸ ਵੱਲ ਅਸੀਂ ਕਿੰਨੀ ਪ੍ਰਗਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 1925 ਵਿੱਚ ਸ਼ੁਰੂ ਹੋਏ ਸੰਘ ਦੀਆਂ ਅੱਜ ਦੇਸ਼ ਭਰ ਵਿੱਚ 90,000 ਸ਼ਾਖਾਵਾਂ ਲੱਗ ਰਹੀਆਂ ਹਨ ਅਤੇ ਸਮਾਜ ਦੇ ਸਹਿਯੋਗ ਨਾਲ 1,50,000 ਸੇਵਾ ਕਾਰਜ ਚਲਾਏ ਜਾ ਰਹੇ ਹਨ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਵਿਦਿਆ ਭਾਰਤੀ ਦੇ ਸਕੂਲਾਂ ਤੋਂ ਪੜ੍ਹੇ 1,000 ਤੋਂ ਵੱਧ ਵਿਦਿਆਰਥੀ ਅੱਜ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਵਿੱਚ ਦੇਸ਼ ਦੀ ਸੇਵਾ ਕਰ ਰਹੇ ਹਨ।

ਡਾ. ਬੀ.ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਾ. ਗੋਪਾਲ ਨੇ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਦੇਸ਼ ਭਗਤਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਣ ਵਿੱਚ ਡਾ. ਅੰਬੇਡਕਰ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਵਿਧਾਨ ਵਿੱਚ ਦਰਜ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ (Liberty, Equality, and Fraternity) ਦੇ ਸਿਧਾਂਤਾਂ ਦੀ ਪ੍ਰੇਰਨਾ ਡਾ. ਅੰਬੇਡਕਰ ਨੇ ਫਰਾਂਸ ਦੀ ਕ੍ਰਾਂਤੀ ਤੋਂ ਨਹੀਂ, ਸਗੋਂ ਭਗਵਾਨ ਗੌਤਮ ਬੁੱਧ ਦੇ ਜੀਵਨ ਤੋਂ ਲਈ ਸੀ। ਉਨ੍ਹਾਂ ਨੇ ਸਮਾਜ ਨੂੰ ਇਨ੍ਹਾਂ ਸਿਧਾਂਤਾਂ ਨੂੰ ਆਪਣੇ ਆਚਰਣ'ਚ ਲਿਆਉਣ ਦੀ ਅਪੀਲ ਕੀਤੀ।

ਸਮਾਗਮ ਦੇ ਅੰਤ 'ਚ ਡਾ. ਕ੍ਰਿਸ਼ਨ ਗੋਪਾਲ ਨੇ ਹਾਜ਼ਰੀਨ ਵੱਲੋਂ ਪੁੱਛੇ ਗਏ ਸਵਾਲਾਂ ਦੇ ਵਿਸਥਾਰਪੂਰਵਕ ਜਵਾਬ ਦਿੱਤੇ। ਇਸ ਮੌਕੇ ਸਟੇਜ 'ਤੇ ਵਿਭਾਗ ਸੰਘ ਚਾਲਕ ਨਰਿੰਦਰ ਜੈਨ ਅਤੇ ਮਹਾਨਗਰ ਸੰਘ ਚਾਲਕ ਵਿਜੇ ਗੁਲਾਟੀ ਵੀ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News